ਆਦੀਵਾਸੀ ਵਿਰਾਸਤਾਂ ਨੂੰ ਨਸ਼ਟ ਕਰਨ ਦੇ ਦੋਸ਼ ਅਧੀਨ ਰਿਓ ਟਿੰਟੋ ਦਾ ਦਾਅਵਾ ਰੱਦ

(ਐਸ.ਬੀ.ਐਸ.) ਤਕਰੀਬਨ 46,000 ਸਾਲਾਂ ਦੀ ਪਈ ਵਿਰਾਸਤ ਨੂੰ ਨਸ਼ਟ ਕਰਕੇ ਰਿਓ ਟਿੰਟੋ ਨੇ ਆਪਣਾ ਦਾਅਵਾ ਆਪ ਹੀ ਰੱਦ ਕਰਵਾ ਲਿਆ ਕਿ ਉਹ ਆਦੀਵਾਸੀ ਵਿਰਾਸਤਾਂ ਦੀ ਸਾਂਭ ਸੰਭਾਲ ਦਾ ਪੂਰਾ ਖਿਆਲ ਰੱਖਦੇ ਹਨ ਅਤੇ ਇਨਾ੍ਹਂ 46000 ਸਾਲਾਂ ਦੀਆਂ ਮੰਨੀਆਂ ਜਾਣ ਵਾਲੀਆਂ ਵਿਰਾਸਤਾਂ ਉਪਰ ਕਬਾਇਲੀ ਲੋਕ (ਪੂਤੂ ਕੁੰਤੀ ਕੁਆਰਾਮਾ ਅਤੇ ਪਿਨੀਕੁਰਾ) ਆਪਣਾ ਦਾਅਵਾ ਸਿੱਧ ਵੀ ਨਹੀਂ ਕਰ ਪਾਏ। ਹੋਇਆ ਇੰਝ ਕਿ ਲੋਹੇ ਦੀ ਕਾਨ ਵਾਸਤੇ ਬਣ ਰਹੇ ਰਸਤਿਆਂ ਲਈ ਜਦੋਂ ਡੈਟੋਨੇਟਰਾਂ ਦੇ ਬਲਾਸਟ ਕੀਤੇ ਗਏ ਤਾਂ ਰਾਹ ਵਿੱਚ ਆਉਣ ਵਾਲੇ ਉਨਾ੍ਹਂ ਕੁਦਰਤੀ ਪੱਥਰਾਂ ਦੇ ਪਨਾਹਗਾਹਾਂ ਨੂੰ ਵੀ ਤਬਾਹ ਕਰ ਦਿੱਤਾ ਗਿਆ ਜੋ ਕਿ ਪੂਤੂ ਕੁੰਤੀ ਕੁਆਰਾਮਾ ਅਤੇ ਪਿਨੀਕੁਰਾ ਕਬੀਲਿਆਂ ਦੇ ਲੋਕਾਂ ਦੀ ਵਿਰਾਸਤ ਸਮਝੇ ਜਾਂਦੇ ਹਨ ਅਤੇ ਇਸ ਨਾਲ ਇਨਾ੍ਹਂ ਪੁਰਾਤਨ ਜਾਤੀਆਂ ਨੂੰ ਬਹੁਤ ਜ਼ਿਆਦਾ ਧੱਕਾ ਲੱਗਾ ਹੈ। ਰਿਓ ਟਿੰਟੋ ਮਾਈਨਿੰਗ ਕੰਪਨੀ ਨੂੰ ਇਹ ਕੰਟਰੈਕਟ 2013 ਵਿੱਚ ਜਦੋਂ ਮਿਲਿਆ ਸੀ ਤਾਂ ਉਦੋਂ ਹੀ ਪੁਰਾਤੱਤਵ ਵਿਭਾਗ ਨੇ ਇਸ ਸਥਾਨ ਦੀ ਖੋਜ ਅਤੇ ਪੁਸ਼ਟੀ ਕੀਤੀ ਸੀ।

Install Punjabi Akhbar App

Install
×