ਭਾਸ਼ਾਵਾਂ ਦੀ ਮਿਆਰ ਨੂੰ ਦਰਸਾਉਣ ਲਈ ਨਿਊ ਸਾਊਥ ਵੇਲਜ਼ ਵਿੱਚ ਐਬੋਰਿਜਨਲ ਲੈਂਗੁਏਜ ਟਰਸਟ ਦੀ ਲਈ ਜਾ ਰਹੀ ਮਦਦ

ਐਬੋਰਿਜਨਲ ਮਾਮਲਿਆਂ ਦੇ ਮੰਤਰੀ ਡਾਨ ਹਾਰਵਿਨ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਨਿਊ ਸਾਊਥ ਵੇਲਜ਼ ਸਰਕਾਰ ਨੇ ਐਬੋਰਿਜਨਲ ਭਾਸ਼ਾਵਾਂ ਦੀ ਜਾਣਕਾਰੀ ਰੱਖਣ ਵਾਲੀਆਂ ਸੰਸਥਾਵਾਂ ਨੂੰ ਸਰਕਾਰ ਦੇ 5 ਸਾਲਾ ਪਲਾਨ ਦੇ ਤਹਿਤ ਐਬੋਰਿਜਨਲ ਭਾਸ਼ਾਵਾਂ ਸਬੰਧੀ ਸਭ ਜਾਣਕਾਰੀਆਂ ਆਦਿ ਮੁਹੱਈਆ ਕਰਵਾਉਣ।
ਅਜਿਹੀਆਂ ਸੰਸਥਾਵਾਂ ਹੁਣ ਐਬੋਰਿਜਨਲ ਭਾਸ਼ਾਵਾਂ ਦੇ ਕੇਂਦਰਾਂ ਅਤੇ ਸਬੰਧਤ ਸੰਸਥਾਵਾਂ, ਉਚ ਕੋਟੀ ਦੇ ਮਾਹਿਰਾਂ, ਸਰਕਾਰੀ ਅਜੰਸੀਆਂ ਅਤੇ ਹੋਰ ਸਥਾਨਕ ਭਾਸ਼ਾਵਾਂ ਦੇ ਜਾਣਕਾਰਾਂ ਨਾਲ ਰਾਬਤਾ ਕਾਇਮ ਕਰਕੇ -ਨਵੀਆਂ ਕਦਰਾਂ ਕੀਮਤਾਂ, ਨਵੇਂ ਪਲਾਨ ਆਦਿ ਨੂੰ ਸਥਾਪਿਤ ਕਰਨ ਲਈ ਸਹਾਈ ਹੋਣਗੀਆਂ ਅਤੇ ਹਰ ਪਾਸੇ ਫੈਲੇ ਹੋਏ ਭਾਸ਼ਾਵਾਂ ਸਬੰਧੀ ਖਲਾਅ ਨੂੰ ਪੂਰਨ ਵਿੱਚ ਆਪਣਾ ਯੋਗਦਾਨ ਦੇਣਗੀਆਂ।
ਮੰਤਰੀ ਜੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਮੇਂ ਦੀ ਮੰਗ ਅਤੇ ਜ਼ਰੂਰਤ ਹੈ ਕਿ ਹਰ ਤਰ੍ਹਾਂ ਦੀਆਂ ਭਾਸ਼ਾਵਾਂ ਆਦਿ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਅਤੇ ਇਸ ਨਾਲ ਦੇਸ਼ ਅੰਦਰ ਰਹਿ ਰਹੇ ਹਰ ਤਰ੍ਹਾਂ ਦੇ ਭਾਈਚਾਰਿਆਂ ਨਾਲ ਸਾਂਝ ਬਣਾਉਣ ਦਾ ਇਹੋ ਇੱਕੋ ਇੱਕ ਜ਼ਰੀਆ ਹੈ ਅਤੇ ਇਸ ਵਾਸਤੇ ਹਰ ਪਾਸੋਂ ਮਿਲਣ ਵਾਲੀਆਂ ਸਲਾਹਾਂ-ਮਸ਼ਵਰਿਆਂ ਦਾ ਹਰ ਰੂਪ ਵਿੱਚ ਸਵਾਗਤ ਕੀਤਾ ਜਾਵੇਗਾ।
ਜ਼ਿਆਦਾ ਜਾਣਕਾਰੀ ਵਾਸਤੇ ਸਰਕਾਰ ਦੀ ਵੈਬਸਾਈਟ conversation@aboriginalaffairs.nsw.gov.au ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×