ਨਿਊ ਸਾਊਥ ਵੇਲਜ਼ ਸਰਕਾਰ ਦੇ ਨਵੇਂ ਸਮਝੌਤੇ ਮੁਤਾਬਿਕ ਐਬੋਰਿਜਨਲਾਂ ਨੂੰ ਬਿਜਸਨ ਵਿੱਚ ਲਾਭ

ਰਾਜ ਦੇ ਵਿੱਤ ਅਤੇ ਛੋਟੇ ਕੰਮ-ਧੰਦਿਆਂ ਵਾਲੇ ਵਿਭਾਗਾਂ ਦੇ ਮੰਤਰੀ ਸ੍ਰੀ ਡੈਮਿਅਨ ਟਿਊਡਹੋਪ ਨੇ ਇੱਕ ਜਾਣਕਾਰੀ ਰਾਹੀਂ ਦੱਸਿਆ ਹੈ ਕਿ ਨਿਊ ਸਾਊਥ ਵੇਲਜ਼ ਸਰਕਾਰ ਅਤੇ ਸਪਲਾਈ ਨੇਸ਼ਨ ਦੇ ਇੱਕ ਨਵੇਂ ਐਗਰੀਮੈਂਟ ਮੁਤਾਬਿਕ ਰਾਜ ਸਰਕਾਰ ਅਤੇ ਸਪਲਾਈ ਵਿਭਾਗਾਂ ਵਿਚਾਲੇ ਹੁਣ ਐਬੋਰਿਜਨਲ ਅਤੇ ਟੋਰਸ ਸਟ੍ਰੇਟ ਆਈਲੈਂਡ ਦੇ ਲੋਕਾਂ ਨੂੰ ਜੜਿਆ ਗਿਆ ਹੈ ਅਤੇ ਇਸ ਕਾਰਨ ਸਿੱਧੇ ਤੌਰ ਤੇ ਸਥਾਨਕ ਲੋਕਾਂ ਨੂੰ ਕੰਮ-ਧੰਦਿਆਂ ਦੇ ਨਾਲ ਨਾਲ ਹੋਰ ਰੌਜ਼ਗਾਰਾਂ ਵਿੱਚ ਇਜ਼ਾਫ਼ੇ ਦਾ ਲਾਭ ਵੀ ਮਿਲੇਗਾ। ਇਸ ਸਮਝੌਤੇ ਮੁਤਾਬਿਕ ਹੁਣ ਉਕਤ ਲੋਕ, ਸਰਕਾਰੀ ਵਿਭਾਗਾਂ ਵਿਚਲੀਆਂ ਹੋਣ ਵਾਲੀਆਂ ਪੂਰਤੀਆਂ ਵਿੱਚ ਪੂਰਾ ਯੋਗਦਾਨ -ਵਸਤੂਆਂ, ਸੇਵਾਵਾਂ ਅਤੇ ਉਸਾਰੀ ਦੇ ਸਾਮਾਨ ਆਦਿ ਦੇ ਰੂਪ ਵਿੱਚ ਪਾ ਸਕਣਗੇ ਅਤੇ ਬਣਦਾ ਲਾਭ ਵੀ ਸਿੱਧੇ ਤੌਰ ਤੇ ਪ੍ਰਾਪਤ ਕਰ ਸਕਣਗੇ। ਜ਼ਿਕਰਯੋਗ ਹੈ ਕਿ ਬੀਤੇ ਸਾਲ, ਉਕਤ ਖੇਤਰਾਂ ਅੰਦਰ ਰਾਜ ਸਰਕਾਰ ਦਾ 92 ਮਿਲੀਅਨ ਦਾ ਨਿਵੇਸ਼ ਕੀਤਾ ਗਿਆ ਸੀ ਜਿਸ ਦਾ ਸਿੱਧਾ ਲਾਭ ਐਬੋਰਿਜਨਲ ਲੋਕਾਂ ਨੂੰ ਹੀ ਮਿਲਿਆ ਸੀ ਅਤੇ ਇਹ ਨਿਵੇਸ਼ ਬੀਤੇ ਸਾਲ ਦੇ ਮੁਕਾਬਲੇ 44% ਜ਼ਿਆਦਾ ਰਿਹਾ ਹੈ। ਇਸ ਵਾਸਤੇ ਸਾਰਾ ਕੰਮ ਸਪਲਾਈ ਨੇਸ਼ਨ ਕਰ ਰਿਹਾ ਹੈ ਅਤੇ ਇਸਦੇ ਮੁੱਖ 5 ਪੜਾਅ ਹਨ ਜਿਨ੍ਹਾਂ ਰਾਹੀਂ ਸਾਰਾ ਕੰਮ ਨੇਪਰੇ ਚਾੜ੍ਹਿਆ ਜਾਂਦਾ ਹੈ ਅਤੇ ਇਸ ਰਾਹੀਂ ਪਤਾ ਲਗਾਇਆ ਜਾਂਦਾ ਹੈ ਕਿ ਅਜਿਹੇ ਬਿਜਨਸ ਦੇਸ਼ ਦੀ ਕੌਮੀ ਡਾਇਰੈਕਟਰੀ (ਐਬੋਰਿਜਨਲ ਅਤੇ ਟੋਰਸ ਸਟ੍ਰੇਟ ਆਈਲੈਂਡ ਲੋਕਾਂ ਦੇ ਕੰਮ ਧੰਦਿਆਂ) ਵਿੱਚ ਸ਼ਾਮਿਲ ਹਨ ਅਤੇ ਇਨ੍ਹਾਂ ਦਾ ਸਾਰੀ ਰੂਪ ਰੇਖਾ ਹਰ ਪੱਖੋਂ ਕਾਨੂੰਨਨ ਜਾਇਜ਼ ਅਤੇ ਮਾਨਤਾ ਪ੍ਰਾਪਤ ਹੁੰਦੀ ਹੈ। ਸਪਲਾਈ ਨੇਸ਼ਨ ਦੇ ਸੀ.ਈ.ਓਂ ਲੌਰਾ ਬੈਰੀ ਨੇ ਇਸ ਵਾਸਤੇ ਸਰਕਾਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਰਾਜ ਸਰਕਾਰ ਐਬੋਰਿਜਨਲਾਂ ਦੀ ਭਲਾਈ ਲਈ ਵਧੀਆ ਕਦਮ ਚੁੱਕ ਰਹੀ ਹੈ ਅਤੇ ਇਸ ਦੀ ਹਰ ਤਰਫੋਂ ਸ਼ਲਾਘਾ ਕਰਨੀ ਬਣਦੀ ਹੈ। ਐਬੋਰਿਜਨਲ ਮਾਮਲਿਆਂ ਦੇ ਮੰਤਰੀ ਡਾਨ ਹਾਰਵਿਨ ਨੇ ਵੀ ਕਿਹਾ ਕਿ ਐਬੋਰਿਜਨਲਾਂ ਦੀ ਤਰੱਕੀ ਅਤੇ ਕਾਮਯਾਬੀ ਵਾਸਤੇ ਇਹ ਸਹੀ ਕਦਮ ਹੈ।
ਜ਼ਿਕਰਯੋਗ ਹੈ ਕਿ ਐਬੋਰਿਜਨਲ ਪਰਕਿਉਰਮੈਂਟ ਪਾਲਿਸੀ (ਏ.ਪੀ.ਪੀ.) ਨੂੰ 1 ਜਨਵਰੀ 2021 ਨੂੰ ਹੋਂਦ ਵਿੱਚ ਲਿਆਂਦਾ ਗਿਆ ਹੈ ਅਤੇ ਇਸ ਵਾਸਤੇ ਸਰਕਾਰ ਨੇ ਰਾਜ ਦੀ ਕੁੱਲ ਪੂਰਤੀ ਦਾ 3% ਹਿੱਸੇ ਦਾ ਟੀਚਾ ਵੀ ਮਿੱਥਿਆ ਹੈ। ਉਕਤ ਸਮਝੌਤੇ ਰਾਹੀਂ ਹੁਣ ਏ.ਪੀ.ਪੀ. ਅਤੇ ਰਾਜ ਸਰਕਾਰ ਵਿਚਲਾੇ 250,000 ਡਾਲਰਾਂ ਤੱਕ ਦੀ ਸਿੱਧੀ ਗੱਲਬਾਤ ਵੀ ਕੀਤੀ ਜਾ ਸਕਦੀ ਹੈ। ਟੈਂਡਰਾਂ ਵਾਸਤੇ www.tenders.nsw.gov.au ਉਪਰ ਅਤੇ ਜ਼ਿਆਦਾ ਜਾਣਕਾਰੀ ਵਾਸਤੇ supplynation.org.au ਉਪਰ ਅਤੇ ਜਾਂ ਫੇਰ https://buy.nsw.gov.au/policy-library/policies/aboriginal-procurement-policy ਉਪਰ ਵਿਜ਼ਿਟ ਕਰਕੇ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ।

Welcome to Punjabi Akhbar

Install Punjabi Akhbar
×