ਡਾ. ਦਰਸ਼ਨ ਸਿੰਘ ‘ਆਸ਼ਟ’ ਦੀ ਪੁਰਸਕ੍ਰਿਤ ਪੁਸਤਕ ‘ਪਾਪਾ ਅਬ ਐਸਾ ਨਹੀਂ ਹੋਗਾ’ ਮੈਥਿਲੀ ਭਾਸ਼ਾ ਵਿਚ ਵੀ ਅਨੁਵਾਦ

20160324_162041lrਭਾਸ਼ਾ ਵਿਭਾਗ,ਪੰਜਾਬ ਵੱਲੋਂ ਪੰਜਾਬੀ ਸਪਤਾਹ ਦੌਰਾਨ 28 ਮਾਰਚ, 2016 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਾਰਜਸ਼ੀਲ ਸਾਹਿਤ ਅਕਾਦਮੀ ਅਵਾਰਡੀ ਡਾ. ਦਰਸ਼ਨ ਸਿੰਘ ‘ਆਸ਼ਟ’ ਦੀ ਹਿੰਦੀ ਬਾਲ ਪੁਸਤਕ ‘ਪਾਪਾ ਅਬ ਐਸਾ ਨਹੀਂ ਹੋਗਾ’ ਨੂੰ ਸਾਲ 2013 ਲਈ ਸਰਵੋਤਮ ਬਾਲ ਸਾਹਿਤ ਪੁਰਸਕਾਰ ਪ੍ਰਦਾਨ ਕੀਤਾ ਜਾ ਰਿਹਾ ਹੈ।ਭਾਸ਼ਾ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਗੁਰਸ਼ਰਨ ਕੌਰ ਵਾਲੀਆ ਅਨੁਸਾਰ ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਪੰਜਾਬ ਸਰਦਾਰ ਸੁਰਜੀਤ ਸਿੰਘ ਰੱਖੜਾ ਵੱਲੋਂ ਪ੍ਰਦਾਨ ਕੀਤੇ ਜਾਣ ਵਾਲੇ ਇਸ ਪੁਰਸਕਾਰ ਵਿਚ ਡਾ. ‘ਆਸ਼ਟ’ ਨੂੰ 21000/- ਰੁਪਏ ਨਗਦ ਅਤੇ ਪਲੇਕ ਭੇਂਟ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪੀਤਾਂਬਰ ਪਬਲਸ਼ਿੰਗ ਕੰਪਨੀ ਕਰੋਲ ਬਾਗ ਨਵੀਂ ਦਿੱਲੀ ਵੱਲੋਂ ਪ੍ਰਕਾਸ਼ਿਤ ਇਹ ਪੁਸਤਕ ਕਹਾਣੀਆਂ ਨਾਲ ਸੰਬੰਧਤ ਹੈ।ਕੁਝ ਅਰਸਾ ਪਹਿਲਾਂ ਹੀ ਇਸ ਪੁਸਤਕ ਨੂੰ ਬਿਹਾਰ ਪ੍ਰਾਂਤ ਦੇ ਪ੍ਰਸਿੱਧ ਲੇਖਕ ਅਤੇ ਸੇਵਾਮੁਕਤ ਲੈਫਟੀਨੈਂਟ ਕਰਨਲ ਸ੍ਰੀ ਮਾਇਆਨਾਥ ਝਾਅ ਨੇ ਬਿਹਾਰ ਦੀ ਮੈਥਿਲੀ ਭਾਸ਼ਾ ਵਿਚ ਵੀ ‘ਪਾਪਾ, ਆਬ ਏਨਾ ਨਹਿ ਕਰਬ’ ਸਿਰਲੇਖ ਅਧੀਨ ਅਨੁਵਾਦ ਕੀਤਾ ਹੈ ਜਿਸ ਨੂੰ ਅੰਕਿਤ ਪ੍ਰਕਾਸ਼ਨ ਦਰਭੰਗਾ (ਬਿਹਾਰ) ਵੱਲੋਂ ਛਾਪਿਆ ਗਿਆ ਹੈ।

Install Punjabi Akhbar App

Install
×