ਮਾਮਲਾ ਸੰਤ ਜਰਨੈਲ ਸਿੰਘ ਹੋਰਾਂ ਬਾਰੇ ਕੁਮੈਂਟ ਕਰਨ ਦਾ: ਆਪ ਨੇਤਾ ਕੁਮਾਰ ਵਿਸ਼ਵਾਸ਼ ਨੇ ਮੁਆਫੀ ਮੰਗੀ

NZ PIC 2 Sep-2ਪਿਛਲੇ ਕਈ ਦਿਨਾਂ ਤੋਂ ਫੇਸ ਬੁੱਕ ਉਤੇ ਆਪ ਪਾਰਟੀ ਦੇ ਨੇਤਾ ਡਾ. ਕੁਮਾਰ ਵਿਸ਼ਵਾਸ਼ ਜੋ ਕਿ ਆਪਣੀਆਂ ਕਵਿਤਾਵਾਂ ਦੀ ਹਰਮਨ ਪਿਆਰਤਾ ਕਾਰਨ ਸਾਰੀ ਦੁਨੀਆ ਵਿਚ ਪ੍ਰਸਿੱਧ ਹਨ, ਦੀਆਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਾਨ ਦੇ ਖਿਲਾਫ ਕੁਝ ਭਾਸ਼ਣਾਂ ਵਿਚ ਵਰਤੀ ਭਾਸ਼ਾ ਦਾ ਵਿਰੋਧ ਹੋ ਰਿਹਾ ਸੀ। ਨਿਊਜ਼ੀਲੈਂਡ ਵਿਖੇ ਉਨ੍ਹਾਂ ਦਾ 4 ਅਤੇ 5 ਨੂੰ ਕਵੀ ਦਰਬਾਰ ਪ੍ਰੋਗਰਾਮ ਵੀ ਹੈ। ਇਸਦੇ ਚਲਦੇ ਇਥੇ ਇਹ ਮਾਮਲਾ ਭਖਣ ਹੀ ਵਾਲਾ ਸੀ ਕਿ ਸੁਪਰੀਮ ਸਿੱਖ ਸੁਸਾਇਟੀ ਦੇ ਨੁਮਾਇੰਦਿਆਂ ਨੇ ਇਸ ਸਬੰਧੀ ਡਾ. ਕੁਮਾਰ ਨੂੰ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਕਿਹਾ। ਇਸਦੇ ਉਤਰ ਵਿਚ ਉਨ੍ਹਾਂ ਇਕ ਵੀਡੀਓ ਪਾ ਕੇ ਮੁਆਫੀ ਮੰਗੀ ਹੈ ਅਤੇ ਕਿਹਾ ਹੈ ਕਿ ਉਹ ਸਾਰੇ ਧਰਮਾਂ ਅਤੇ ਸੰਤ ਮਹਾਂਪੁਰਸ਼ਾਂ ਦਾ ਸਤਿਕਾਰ ਕਰਦੇ ਹਨ ਜਿਨ੍ਹਾਂ ਨੇ ਦੇਸ਼ ਅਤੇ ਕੌਮ ਲਈ ਕੁਰਬਾਨੀਆਂ ਦਿੱਤੀਆਂ ਹਨ। ਭਾਵੇਂ ਉਨ੍ਹਾਂ ਸਿੱਧੇ ਸ਼ਬਦਾਂ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜ਼ਿਕਰ ਕਰਕੇ ਆਪਣੇ ਕਹੇ ਸ਼ਬਦ ਵਾਪਿਸ ਨਹੀਂ ਲਏ, ਪਰ ਸੁਨਣ ਵਾਲਿਆਂ ਨੂੰ ਇਹੀ ਪ੍ਰਭਾਵ ਦਿੱਤਾ ਗਿਆ ਹੈ ਕਿ ਉਹ ਉਸੇ ਸਬੰਧ ਵਿਚ ਬੋਲ ਰਹੇ ਹਨ। ਜਿੰਨਾ ਵੀ ਹੋਇਆ ਉਸ ਉਤੇ ਕਈ ਤਰ੍ਹਾਂ ਦੇ ਕੁਮੈਂਟ ਹੋ ਰਹੇ ਹਨ ਕੁਝ ਕਹਿ ਰਹੇ ਹਨ ਕਿ ਉਸਨੇ ਠੀਕ ਕੀਤਾ ਅਤੇ ਕੋਈ ਕਹਿ ਰਿਹਾ ਹੈ ਕਿ ਗੋਲ-ਮੋਲ ਤਰੀਕੇ ਨਾਲ ਮੁਆਫੀ ਮੰਗੀ ਹੈ। ਖੈਰ ਉਹ ਆਕਲੈਂਡ ਆ ਰਹੇ ਹਨ ਹੋ ਸਕਦਾ ਹੈ ਇਸ ਵਿਸ਼ੇ ਉਤੇ ਉਹ ਹੋਰ ਸਪਸ਼ਟੀਕਰਨ ਦੇਣ।