ਨਿਊਜ਼ੀਲੈਂਡ ਦੀ ਆਮ ਆਦਮੀ ਪਾਰਟੀ ਦੇ ਵਲੰਟੀਅਰਜ਼ ਦੀ ਹਮਿਲਟਨ ਵਿਖੇ ਹੋਈ ਦੂਜੀ ਮੀਟਿੰਗ ਰਹੀ ਸਫਲ

NZ PIC 27 March-1ਬੀਤੇ ਗੁੱਡ ਫਰਾਈਡੇ ਵਾਲਾ ਦਿਨ ਆਮ ਆਦਮੀ ਪਾਰਟੀ ਨਿਊਜ਼ੀਲੈਂਡ ਵਿੰਗ ਲਈ ਹੋਰ ਚੰਗਾ ਉਦੋਂ ਬਣ ਗਿਆ ਜਦੋਂ ਉਨ੍ਹਾਂ ਵੱਲੋਂ ਰੱਖੀ ਗਈ ਦੂਜੀ ਰਾਸ਼ਟਰ ਪੱਧਰ ਦੀ ਮੀਟਿੰਗ ਜੋ ਕਿ ਹਮਿਲਟਨ ਵਿਖੇ ਹੋਈ, ਦੇ ਵਿਚ ਆਪ ਪਾਰਟੀ ਦੇ ਕੋ-ਕਨਵੀਨਰ ਸ੍ਰੀ ਦੁਰਗੇਸ਼ ਪਾਠਕ ਨੇ ਵੀਡੀਓ ਕਾਨਫਰੰਸ ਰਾਹੀਂ ਬਹੁਤ ਸਾਰੇ ਸਵਾਲਾਂ ਦੇ ਤਸੱਲੀਬਖਸ਼ ਜਵਾਬ ਦਿੱਤੇ। ਇਸ ਮੀਟਿੰਗ ਦਾ ਆਯੋਜਨ ਹਮਿਲਟਨ ਇਲਾਕੇ ਦੇ ਵਿਚ ਰਹਿੰਦੇ ਆਪ ਵਰਕਰਾਂ ਨੇ ਕੀਤਾ ਸੀ, ਜਿਸ ਦੇ ਵਿਚ ਆਕਲੈਂਡ ਤੋਂ ਵੀ ਬਹੁਤ ਸਾਰੇ ਵਲੰਟੀਅਰਜ ਪਹੁੰਚੇ ਸਨ। ਸ੍ਰੀ ਰਾਜੀਵ ਬਾਜਵਾ ਨੇ ਸਾਰੇ ਤਕਨੀਨੀ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਲਾਈਨ-ਅਪ ਕਰਕੇ ਸ੍ਰੀ ਦੁਰਗੇਸ਼ ਪਾਠਕ ਨੂੰ ਵੀਡੀਓ ਕਾਨਫਰੰਸ ਉਤੇ ਲਿਆਂਦਾ ਅਤੇ ਖੁੱਲ੍ਹੇ ਰੂਪ ਵਿਚ ਸਵਾਲ ਕੀਤੇ। ਸਾਰੇ ਸਵਾਲਾਂ ਦੇ ਜਵਾਬ ਤਸੱਲੀਪੂਰਨ ਰਹੇ ਅਤੇ ਕੁਝ ਮੁੱਦਿਆਂ ਦੇ ਉਤੇ ਸ੍ਰੀ ਦੁਰਗੇਸ਼ ਪਾਠਕ ਨੇ ਆਉਣ ਵਾਲੇ ਦਿਨਾਂ ਵਿਚ ਸਪਸ਼ਟ ਕਰਨ ਦੇ ਸੰਕੇਤ ਦਿੱਤੇ। ਨਿਊਜ਼ੀਲੈਂਡ ਦੇ ਵਿੰਗ ਨੂੰ ਰਸਮੀ ਤੌਰ ‘ਤੇ ਹਾਈ ਕਮਾਨ ਅਧੀਨ ਲਿਆਉਣ ਲਈ ਵੀ ਛੇਤੀਂ ਐਲਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਦੀ ਵਿਧਾਨ ਸਭਾ ਚੋਣਾ ਦੌਰਾਨ ਮੁੱਖ ਲੜਾਈ ਅਕਾਲੀ ਦਲ ਨਾਲ ਹੈ ਕਾਂਗਰਸ ਬਹੁਤ ਪਿੱਛੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਮਹੀਨੇ ਵਿਚ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਉਮੀਦਵਾਰ ਚੁਣੇ ਜਾਣ ਦੀ ਕਾਰਵਾਈ ਆਰੰਭ ਹੋਵੇਗੀ। ਨਿਊਜ਼ੀਲੈਂਡ ਰਹਿੰਦੇ ਇੰਡੀਆ ਅਤੇ ਪੰਜਾਬ ਦੇ ਲੋਕਾਂ ਨਾਲ ਉਨ੍ਹਾਂ ਨੇ ਨੈਟਵਰਕ ਬਣਾਉਣ ਦੀ ਗੱਲ ਕੀਤੀ। ਫੰਡ ਰੇਜਿੰਗ ਦੇ ਮੁੱਦੇ ਉਤੇ ਵੀ ਗੱਲਬਾਤ ਕੀਤੀ ਗਈ। ਕਿਸੇ ਹੋਰ ਮੁੱਦੇ ਸਬੰਧੀ ਪਾਰਟੀ ਪਾਲਿਸੀ ਦੇ ਲਈ ਸਥਾਨਕ ਵਲੰਟੀਅਰਜ਼ ਨੂੰ ਕਿਹਾ ਗਿਆ ਕਿ ਉਹ ਸ੍ਰੀ ਰਾਜੀਵ ਬਾਜਵਾ ਦੇ ਨਾਲ ਸੰਪਰਕ ਕਰ ਸਕਦੇ ਹਨ।
ਸ. ਖੜਗ ਸਿੰਘ ਨੇ ਤਿੰਨ ਪ੍ਰਮੁੱਖ ਮੁੱਦਿਆਂ ਦੀ ਗੱਲ ਕੀਤੀ ਜਦ ਕਿ ਸ. ਫਤਹਿ ਸਿੰਘ ਹੋਰਾਂ ਨੇ ਸ੍ਰੀ ਦੁਰਗੇਸ਼ ਪਾਠਕ ਦਾ ਧੰਨਵਾਦ ਕਰਦਿਆਂ ਪਾਰਟੀ ਗਤੀਵਿਧੀਆਂ ਦੀ ਪ੍ਰੋੜ੍ਹਤਾ ਕੀਤੀ। ਇਸ ਤੋਂ ਇਲਾਵਾ ਸ. ਰੁਲੀਆ ਸਿੰਘ ਸਿੱਧੂ, ਸ੍ਰੀਮਤੀ ਪਰਮਵੀਰ ਗਿਲ,  ਸ੍ਰੀ ਵਰਿੰਦਰ ਸਿੱਧੂ, ਸ੍ਰੀਮਤੀ ਖੁਸ਼ਮੀਤ ਕੌਰ, ਸ੍ਰੀ ਸਿਕੰਦਰਜੀਤ ਸਿੰਘ ਬਾਜਵਾ, ਮਨਿੰਦਰ ਰੰਧਾਵਾ, ਸੋਨੂ, ਬਲਜੀਤ ਕੌਰ ਪੰਨੂ, ਜੋਤੀ ਸਿੰਘ, ਗਗਨਪ੍ਰੀਤ ਕੌਰ, ਡਾ. ਤੇਜਪਾਲ ਸਿੰਘ, ਜਸਮੀਤ ਸਿੰਘ ਬਾਜਵਾ ਨੇ ਵੀ ਆਪਣੇ-ਆਪਣੇ ਪ੍ਰਸ਼ਨ ਪੁੱਛ ਕੇ ਪਾਰਟੀ ਪਾਲਿਸੀ ਪ੍ਰਤੀ ਜਾਣਿਆ।
ਗੂਗਲ ਹੈਂਗਆਉਟਸ ਤਕਨੀਕ ਦੇ ਜ਼ਰੀਏ ਇਹ ਵਾਰਤਾਲਾਪ ਇੰਝ ਹੋਈ ਜਿਵੇਂ ਆਹਮਣੇ-ਸਾਹਮਣੇ ਗੱਲਬਾਤ ਕੀਤੀ ਜਾ ਰਹੀ ਹੋਵੇ। ਸਾਰੇ ਵਲੰਟੀਅਰਜ਼ ਨੇ ਇਸ ਮੀਟਿੰਗ ਦੀ ਸਫਲਤਾ ਉਤੇ ਇਕ ਦੂਜੇ ਨੂੰ ਵਧਾਈ ਦਿੱਤੀ।

Install Punjabi Akhbar App

Install
×