ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਛੇਹਰਟਾ ‘ਚ ਕੱਢਿਆ ਜੇਤੂ ਰੋਡ ਸ਼ੋਅ

ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਹੂੰਝਾ ਫੇਰ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਪੱਛਮੀ ਦੇ ਇਲਾਕਾ ਛੇਹਰਟਾ ਬਜ਼ਾਰ ‘ਚ ਜੇਤੂ ਰੋਡ ਸ਼ੋਅ ਕਢਿਆ ਗਿਆ ਤੇ ਲੱਡੂ ਵੰਡੇ ਗਏ। ਇਸ ਮੌਕੇ ਸ਼ਹਿਰੀ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਪਲਾਹ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਤੇ ਦਿੱਲੀ ਦੀ ਜਨਤਾ ਨੇ ਮੋਹਰ ਲਗਾਈ ਹੈ ਅਤੇ ਆਉਣ ਵਾਲਿਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਆਮ ਆਦਮੀ ਪਾਰਟੀ ਜਿੱਤ ਪ੍ਰਾਪਤ ਕਰ ਕੇ ਆਪਣੀ ਸਰਕਾਰ ਬਣਾਏਗੀ।ਇਸ ਮੌਕੇ ਹਲਕਾ ਇੰਚਾਰਜ ਡਾ ਇੰਦਰਪਾਲ ਸਿੰਘ,ਮੀਡੀਆ ਇੰਚਾਰਜ ਵਰੁਣ ਰਾਣਾ,ਸੁਰਿੰਦਰ ਮਿੱਤਲ,ਮੋਤੀ ਲਾਲ,ਕੁਲਬੀਰ ਸਿੰਘ ਮਾਨ,ਪ੍ਰਿਤਪਾਲ ਸਿੰਘ,ਰਘੂ ਰਾਜ ਸਮੇਤ ਵੱਡੀ ਗਿਣਤੀ ਵਿਚ ਵਲੰਟੀਅਰ ਹਾਜ਼ਰ ਸਨ।

ਧੰਨਵਾਦ ਸਹਿਤ (ਅਜੀਤ)