ਆਮ ਆਦਮੀ ਪਾਰਟੀ ਨੇ ਖੋਲਿਆ ਗੋਇੰਦਵਾਲ ਸਾਹਿਬ ਵਿਚ ਦਫਤਰ

ttphotopawan 04ਜਿਲਾ ਤਰਨ ਤਾਰਨ ਦੇ ਕਸਬਾ ਗੋਇੰਦਵਾਲ ਸਾਿਹਬ ਵਿਖੇ ਆਮ ਆਦਮੀ ਪਾਰਟੀ ਵੱਲੋ 2017 ਦੀਆ ਚੋਣਾ ਵਿਚ ਗੋਇੰਦਵਾਲ ਸਾਹਿਬ ਅਤੇ ਹੋਰ ਨੇੜਕੇ ਪਿੰਡਾ ਦੇ ਲੋਕਾ ਨੂੰ ਆਮ ਆਦਮੀ ਪਾਰਟੀ ਨਾਲ ਜੋੜਣ ਦੇ ਨਾਲ ਉਨਾ ਲੋਕਾ ਨਾਲ ਸਪੰਰਕ ਬਣਾਏ ਰੱਖਣ ਲਈ ਗੋਇੰਦਵਾਲ ਸਾਹਿਬ ਦੇ ਵਿਚ ਆਮ ਆਦਮੀ ਪਾਰਟੀ ਦਾ ਦਫਤਰ ਖੋਲਿਆ ਗਿਆ ਹੈ।ਇਸ ਮੋਕੇ ਜਿਲਾ ਜੋਨ ਇੰਨਚਾਰਜ ਇਕਬਾਲ ਸਿੰਘ ਭਾਗੋਵਾਲੀਆ ਅਤੇ ਇਸਤਰੀ ਵਿੰਗ ਦੀ ਸੁਬਾ ਮੀਤ ਪ੍ਰਧਾਨ ਬੀਬੀ ਅਮਰਜੀਤ ਕੋਰ ਮੁਛਲ ਵਿਸ਼ੇਸ਼ ਤੋਰ ਤੇ ਪਹੁੰਚੇ।ਇਸ ਮੋਕੇ ਸੰਬੋਧਿਤ ਕਰਦਿਆ ਪੰਜਾਬ ਦੇ ਲੋਕ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਤੋ ਬਹੁਤ ਦੁੱਖੀ ਹਨ।ਇਹਨਾ ਮਜੂਦਾ ਸਰਕਾਰ ਨੇ ਪਿਛਲ਼ੇ 9 ਸਾਲਾ ਵਿਚ ਗਰੀਬ ਵਰਗ ਲੋਕਾ ਨਾਲ ਜੋ ਧੱਕੇਸ਼ਾਹੀਆ ਕੀਤੀਆ ਹਨ ਉਹਨਾ ਦਾ ਜਵਾਬ ਦੇਣ ਲਈ ਅਸੀ 2017 ਦਾ ਇੰਤਜਾਰ ਕਰ ਰਹੇ ਹਨ।ਉਹਨਾ ਨੇ ਕਿਹਾ ਕਿ ਪੰਜਾਬ ਵਿਚ ਆਪ ਸਰਕਾਰ ਬਣਾ ਕੇ ਪੰਜਾਬ ਦੇ ਲੋਕਾ ਨੂੰ ਖੁਸ਼ਹਾਲੀ ਜੀਵਨ ਬਤੀਤ ਕਰਵਾਉਣ ਲਈ ਸਾਨੂੰ ਇੱਕਜੁਟ ਹੋਣਾ ਚਾਹੀਦਾ ਹੈ ਅੇਤ ਇਹਨਾ ਮਾਰੂ ਨੀਤੀਆ ਦੀ ਸਰਕਾਰਾ ਤੋ ਛੁਟਕਾਰਾ ਪਾ ਕੇ ਸੁੱਖ ਦਾ ਸਾਹ ਲੇਣਾ ਹੈ।ਇਸ ਮੋਕੇ ਮਨਮੀਤ ਮੱਲੀ ਸਰਕਲ ਇੰਨਚਾਰਜ ਗੋਇੰਦਵਾਲ  ਸਾਹਿਬ ਨੇ ਕਿਹਾ ਕਿ 2014 ਵਿਚ ਲੋਕ ਸਭਾ ਚੋਣਾ ਤੋ ਹੀ ਪਾਰਟੀ ਨਾਲ ਜੁੜੇ ਹੋਏ ਹਨ।ਅਤੇ ਕੋਟਿੰਗ ਏਜਂਟ ਦੀ ਡਿਉਟੀ ਤਨਦੇਹੀ ਨਾਲ ਨਿਭਾਈ ਸੀ ਅਤੇ ਗੋਇੰਦਵਾਲ ਸਾਹਿਬ ਤੋ 1029 ਵੋਟਾ ਪ੍ਰਾਪਤ ਕੀਤੀਆ ਜੋ ਕਿ ਇਸ ਤਰਾ ਆਪ ਦੀ ਜਿੱਤ ਯਕੀਨੀ ਸਾਬਿਤ ਹੋਈ ਸੀ।ਇਸ ਮੋਕੇ ਸਾਬਕਾ ਡੀ.ਆਈ.ਜੀ ਅਮਰਜੀਤ ਸਿੰਘ ਸੰਧੂ ਬਿੱਲੂ ਕਮਾਂਡਰ,ਅਤੇ ਬਲਬੀਰ ਸਿੰਘ ਸਮਰਾ ਸਰਕਲ ਇੰਨਚਾਰਜ ਯੂਥ ਵਿੰਗ,ਹਰਪ੍ਰੀਤ ਸਿੰਘ ਧੁੰਨਾ ਸਰਕਲ ਇੰਨਚਾਰਜ ਕਿਸਾਨ ਵਿੰਗ,ਕਰਤਾਰ ਸਿੰਘ,ਬਾਬਾ ਚੰਨ ਸਿੰਘ,ਜਸਕਰਨ ਸਿੰਘ ਗੋਇੰਦਵਾਲ,ਗੁਰਵਿੰਦਰ ਸਿੰਘ ਬਰਸਾ,ਆਦਿ ਪਾਰਟੀ ਮੇਂਬਰ ਹਾਜਿਰ ਸਨ।