ਆਮ ਆਦਮੀ ਪਾਰਟੀ ਨਿਊਜ਼ੀਲੈਂਡ: ਭਗਵੰਤ ਮਾਨ ਸ਼ੋਅ ਦੇ ਸਾਰੇ ਸਪਾਂਸਰਜ ਤੇ ਮੀਡੀਆ ਦਾ ਰਾਤਰੀ ਭੋਜ ‘ਤੇ ਕੀਤਾ ਧੰਨਵਾਦ

NZ PIC 28  jan-1(1)ਬੀਤੀ ਰਾਤ ਇੰਡੀਅਨ ਐਕਸੰਟ ਰੈਸਟੋਰੈਂਟ ਵਿਖੇ ਆਮ ਆਦਮੀ ਪਾਰਟੀ ਨਿਊਜ਼ੀਲੈਂਡ ਵਿੰਗ ਵੱਲੋਂ ਨਵੰਬਰ ਮਹੀਨੇ ਕਰਵਾਏ ਗਏ ਭਗਵੰਤ ਮਾਨ ਦੇ ਸ਼ੋਅਜ਼ ਦੇ ਸਾਰੇ ਸਪਾਂਸਰਜ ਅਤੇ ਪੰਜਾਬੀ ਮੀਡੀਆ ਕਰਮੀਆਂ ਦਾ ਧੰਨਵਾਦ ਕਰਨ ਹਿਤ ਰਾਤਰੀ ਭੋਜ ਕੀਤਾ ਗਿਆ। ਸ. ਪਰਮਿੰਦਰ ਸਿੰਘ ਹੋਰਾਂ ਸੰਖੇਪ ਵਾਰਤਾਲਾਪ ਦੇ ਨਾਲ ਬਾਕੀ ਬੁਲਾਰਿਆਂ ਨੂੰ ਵਾਰੀ-ਵਾਰੀ ਬੋਲਣ ਦਾ ਸੱਦਾ ਦਿੱਤਾ। ਸ. ਖੜਗ ਸਿੰਘ ਹੋਰਾਂ ਆਪਣੀ ਟੀਮ ਸ. ਹਰਪਾਲ ਸਿੰਘ ਪਾਲ ਅਤੇ ਸ੍ਰੀ ਰਾਜੀਵ ਬਾਜਵਾ ਦੀ ਤਰਫੋਂ ਇਸ ਮੌਕੇ ਆਏ ਸਾਰੇ ਸਪਾਂਸਰਜ ਅਤੇ ਮੀਡੀਆ ਕਰਮੀਆਂ ਨੂੰ ਜੀ ਆਇਆਂ ਆਖਿਆ ਅਤੇ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਰਾਤਰੀ ਭੋਜ ਸ਼ੋਅਜ਼ ਦੇ ਦੌਰਾਨ ਹੋਣਾ ਸੀ ਪਰ ਆਏ ਕਲਾਕਾਰਾਂ ਵੱਲੋਂ ਦਿੱਤੇ ਮਸ਼ਵਰੇ ਦੇ ਮੱਦੇਨਜ਼ਰ ਇਸਨੂੰ ਅੱਗੇ ਪਾ ਦਿੱਤਾ ਗਿਆ ਸੀ। ਸ. ਖੜਗ ਸਿੰਘ ਹੋਰਾਂ ਸ਼ੋਅ ਦੌਰਾਨ ਸਾਥ ਦੇਣ ਵਾਲਿਆਂ ਅਤੇ ਸਾਥ ਦੇਣ ਦਾ ਵਾਅਦਾ ਕਰਕੇ ਪਿੱਛੇ ਹੱਟਣ ਵਾਲਿਆਂ ਦੇ ਉਤੇ ਵੀ ਸੂਈ ਧਰੀ ਅਤੇ ਇਹ ਸਪਸ਼ਟ ਕੀਤਾ ਕਿ ਉਹ ਇਕ ਵਸਦੇ-ਰਸਦੇ ਪੰਜਾਬ ਲਈ ਆਪਣਾ ਯੋਗਦਾਨ ਹੀ ਪਾ ਰਹੇ ਸਨ। ਇਕ ਦੋ ਹੋਰ ਮੁੱਦਿਆਂ ਦੇ ਉਤੇ ਉਨ੍ਹਾਂ ਬਿਨਾਂ ਨਾਂਅ ਲਏ ਆਪਣੇ ਮਨ ਦੇ ਵਲਵਲੇ ਵੀ ਦਿਲ ਦੇ ਕੰਢਿਆਂ ਤੋਂ ਪਰਲੇ ਬੰਨੇ ਲਾਏ। ਉਨ੍ਹਾਂ ਬਿਨਾਂ ਸ਼ੋਅ ਦੌਰਾਨ ਇਕੱਤਰ ਹੋਏ ਪੈਸਿਆਂ ਦਾ ਵੀ ਸੰਖੇਪ ਬਿਓਰਾ ਦੇ ਕੇ ਪਾਰਦਰਸ਼ਤਾ ਵਿਖਾਈ। ਕੁਝ ਜ਼ਜ਼ਬਾਤੀ ਹੁੰਦਿਆਂ ਉਨ੍ਹਾਂ ਇਕ-ਦੋ ਚੁਟਕਿਲਆਂ ਦੇ ਨਾਲ ਮਾਹੌਲ ਨੂੰ ਹਾਸਰਸ ਵੀ ਬਣਾਇਆ ਅਤੇ ‘ਧੀਏ ਗੱਲ ਕਰ ਨੂੰਹੇ ਕੰਨ ਕਰ’ ਵਾਂਗ ਇਕ ਚੈਲਿੰਜ ਨੁਮਾ ਸੁਨੇਹਾ ਵੀ ਸਮਾਜ ਲਈ ਛੱਡਿਆ। ਇਸ ਤੋਂ ਬਾਅਦ ਵਾਰੋ-ਵਾਰੀ ਸ. ਰਣਵੀਰ ਸਿੰਘ ਲਾਲੀ, ਭਾਈ ਸਰਵਣ ਸਿੰਘ, ਸ. ਜਗਜੀਤ ਸਿੰਘ ਕੰਗ, ਰਿੱਕੀ ਬਠਲਾ, ਨਵਤੇਜ ਸਿੰਘ ਰੰਧਾਵਾ, ਸ. ਬਿਕਰਮਜੀਤ ਸਿੰਘ ਮਟਰਾਂ, ਤੀਰਥ ਸਿੰਘ ਅਟਵਾਲ, ਸੰਨੀ ਸਿੰਘ, ਸ. ਅਮਰੀਕ ਸਿੰਘ ਨੱਚਦਾ, ਸ੍ਰੀਮਤੀ ਰੀਨਾ ਸਿੰਘ, ਮੈਡਮ ਮਨਦੀਪ ਕੌਰ (ਐਨ. ਜ਼ੈਡ. ਪੁਲਿਸ), ਦਲਜੀਤ ਸਿੰਘ ਸਿੱਧੂ, ਸ. ਹਰਪਾਲ ਸਿੰਘ ਪਾਲ, ਸ੍ਰੀ ਰਾਜੀਵ ਬਾਜਵਾ ਅਤੇ ਸ੍ਰੀ ਰਾਜ  ਹੋਰਾਂ ਨੇ ਵਾਰੋ-ਵਾਰੀ ਸੰਬੋਧਨ ਕੀਤਾ ਅਤੇ ਸ਼ੋਅ ਦੀ ਸਫਲਤਾ ਉਤੇ ਵਧਾਈ ਦਿੱਤੀ। ਸਪਾਂਸਰਜ ਦੇ ਵਿਚੋਂ ਸ. ਤਾਰਾ ਸਿੰਘ ਬੈਂਸ, ਮੰਦੀਪ ਸਿੰਘ, ਹਰਜਿੰਦਰ ਸਿੰਘ ਮਾਨ,  ਲਖਬੀਰ ਸਿੰਘ ਢੀਂਡਸਾ ਅਤੇ ਜਗਦੀਪ ਸਿੰਘ ਵੜੈਚ ਹੋਰੀਂ ਨਿੱਜੀ ਰੁਝੇਵਿੱਆਂ ਕਰਕੇ ਨਹੀਂ ਪਹੁੰਚ ਸਕੇ। ਸ੍ਰੀ ਰਾਜੀਵ ਬਾਜਵਾ ਹੋਰਾਂ ਨਿਊਜ਼ੀਲੈਂਡ ਦੀ ਆਪ ਟੀਮ ਦੇ ਵਿਚ ਸ਼ਾਮਿਲ ਹੋਏ ਚਾਰ ਨਵੇਂ ਕਾਰਜ ਕਰਤਾ ਸ੍ਰੀਮਤੀ ਖੁਸ਼ਮੀਤ ਕੌਰ, ਸ੍ਰੀ ਵਰਿੰਦਰ ਸਿੰਘ, ਸ੍ਰੀ ਲਖਵਿੰਦਰ ਨੰਦਾ ਅਤੇ ਸ. ਸਿਕੰਦਰ ਸਿੰਘ ਬਾਜਵਾ ਹੋਰਾਂ ਨੂੰ ਜੀ ਆਇਆਂ ਆਖਿਆ ਅਤੇ ਆਸ ਪ੍ਰਗਟ ਕੀਤੀ ਕਿ ਉਹ ਵੀ ਖੁਸ਼ਹਾਲ ਪੰਜਾਬ ਦੇ ਲਈ ਕੀਤੇ ਜਾਣ ਵਾਲੇ ਯਤਨਾਂ ਦੇ ਵਿਚ ਆਪਣਾ ਕੀਮਤੀ ਯੋਗਦਾਨ ਪਾਉਣਗੇ। ਆਪ ਦੀ ਅਗਲੀ ਮੀਟਿੰਗ ਫਰਵਰੀ ਮਹੀਨੇ ਰੱਖੀ ਜਾ ਰਹੀ ਹੈ ਜਿਸ ਦੀ ਰੂਪ ਰੇਖਾ ਜਲਦੀ ਦੱਸੀ ਜਾਵੇਗੀ।
ਅੰਤ ਸਾਰਿਆਂ ਨੇ ਇਸ ਗੱਲ ਉਤੇ ਜ਼ੋਰ ਦਿੱਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣ ਦੇ ਵਿਚ ਆਮ ਆਦਮੀ ਪਾਰਟੀ ਪੜ੍ਹੇ-ਲਿਖੇ ਅਤੇ ਬੇਦਾਗ ਉਮਦੀਵਾਰ ਨੂੰ ਮੈਦਾਨ ਵਿਚ ਨਿਤਾਰੇ ਤਾਂ ਕਿ ਸੁਪਨਿਆਂ ਦੇ ਪੰਜਾਬ ਦੀ ਆਸ ਰੱਖੀ ਜਾ ਸਕੇ। ਇੰਡੀਅਨ ਐਕਸੰਟ ਦੇ ਸ੍ਰੀ ਮੰਦੀਪ ਸਿੰਘ ਅਤੇ ਹਰਦੀਪ ਸਿੰਘ ਵੱਲੋਂ ਦਿਲਕਸ਼ ਖਾਣਾ ਪਰੋਸੇ ਜਾਣ ਦਾ ਵੀ ਧੰਨਵਾਦ ਕੀਤਾ ਗਿਆ।

Welcome to Punjabi Akhbar

Install Punjabi Akhbar
×
Enable Notifications    OK No thanks