ਦਿੱਲੀ ਵਿਚ ਫ਼ਰਜ਼ੀ ਵੋਟਰਾਂ ਦਾ ਪਤਾ ਲਗਾਉਣ ਲਈ ‘ਆਪ’ ਸ਼ੁਰੂ ਕਰੇਗੀ ”ਵੋਟਰ ਜਾਂਚ ਮੁਹਿੰਮ”

aaap

ਦਿੱਲੀ ਵਿਧਾਨ ਸਭਾ ਚੋਣਾਂ ਦੀ ਤਿਆਰੀਆਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਵਿਚ ਫ਼ਰਜ਼ੀ ਵੋਟਰਾਂ ਦਾ ਪਤਾ ਲਗਾਉਣ ਲਈ ਵੀ ਪੂਰੀ ਤਰ੍ਹਾਂ ਕਮਰ-ਕੱਸੇ ਕਰ ਲਏ ਹਨ ਅਤੇ ਇਸ ਦੇ ਲਈ ਪਾਰਟੀ ਵੱਲੋਂ ਵੱਡੇ ਪੱਧਰ ‘ਤੇ ਵੋਟਰ ਜਾਂਚ ਮੁਹਿੰਮ ਪੂਰੀ ਦਿੱਲੀ ਵਿਚ ਚਲਾਈ ਜਾਵੇਗੀ। ਆਪ ਵੱਲੋਂ 30 ਨਵੰਬਰ ਤੱਕ ਵੋਟਰ ਜਾਂਚ ਮੁਹਿੰਮ ਪੂਰੀ ਕਰਨ ਦੀ ਯੋਜਨਾ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਆਪ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਭਾਜਪਾ ‘ਤੇ ਫ਼ਰਜ਼ੀ ਵੋਟ ਬਣਾਉਣ ਦਾ ਦੋਸ਼ ਲਾਇਆ ਸੀ ਅਤੇ ਸ਼ਾਇਦ ਕੇਜਰੀਵਾਲ ਦੀ ਇਸੇ ਚਿੰਤਾ ਕਾਰਨ ਆਪ ਵੱਲੋਂ ਇਹ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਜਾਂਚ ਮੁਹਿੰਮ ਦੇ ਤਹਿਤ ਆਪ ਦੇ ਵਰਕਰ ਘਰ-ਘਰ ਜਾ ਕੇ ਵੋਟਰਾਂ ਦੀ ਜਾਂਚ ਕਰਨਗੇ ਅਤੇ ਇਸ ਦੌਰਾਨ ਜਿਹੜੇ ਫ਼ਰਜ਼ੀ ਵੋਟਾਂ ਦਾ ਪਤਾ ਚੱਲੇਗਾ ਉਸ ਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਕੀਤੀ ਜਾਵੇਗੀ। ਆਪ ਨੇ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਜਾਂ ਤਾਂ ਉਹ ਫ਼ਰਜ਼ੀ ਵੋਟਾਂ ਨੂੰ ਖ਼ੁਦ ਹੀ ਵੋਟਰ ਸੂਚੀ ਤੋਂ ਹਟਾ ਦੇਣ ਵਰਨਾ ਉਨ੍ਹਾਂ ਵਿਰੁੱਧ ਵੀ ਕਾਰਵਾਈ ਲਈ ਮੁਹਿੰਮ ਚਲਾਈ ਜਾਵੇਗੀ। ਆਪ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆਂ ਮੁਤਾਬਿਕ ਜਾਂਚ ਮੁਹਿੰਮ ਵਿਚ ਪਾਰਟੀ 11ਹਜ਼ਾਰ ਬੂਥ ਇੰਚਾਰਜ ਅਤੇ 3 ਹਜ਼ਾਰ ਪੋਲਿੰਗ ਸਟੇਸ਼ਨ ਇੰਚਾਰਜ ਕੰਮ ਕਰਨਗੇ। ਆਪ ਦੇ ਆਗੂ ਆਸ਼ੂਤੋਸ਼ ਦਾ ਕਹਿਣਾ ਹੈ ਕਿ ਇਸ ਮੁਹਿੰਮ ਮਿਲਣ ਵਾਲੇ ਫ਼ਰਜ਼ੀ ਵੋਟਾਂ ਨੂੰ ਨਾ ਸਿਰਫ਼ ਹਟਵਾਇਆ ਜਾਵੇਗਾ ਬਲਕਿ ਜਿਨ੍ਹਾਂ ਅਧਿਕਾਰੀਆਂ ਨੇ ਇਹ ਫ਼ਰਜ਼ੀ ਵੋਟ ਬਣਵਾਏ ਹਨ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਸਖ਼ਤ ਸਜ਼ਾ ਦਿਵਾਏਗੀ।

(ਜਗਤਾਰ ਸਿੰਘ)

Install Punjabi Akhbar App

Install
×