ਆਪ ਵਿਧਾਇਕ ਦੇ ਮਾਈਨਿੰਗ ‘ਚ ਹਿੱਤਾਂ ਦੀ ਜਾਂਚ ਹੋਵੇ: ਪੰਜਾਬ ਕਾਂਗਰਸ

IMG_1671

ਨਿਊਯਾਰਕ / ਚੰਡੀਗੜ੍ਹ —ਪੰਜਾਬ ਕਾਂਗਰਸ ਦੇ ਆਗੂ  ਨੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਮਾਈਨਿੰਗ ‘ਚ ਹਿੱਤਾਂ ਦੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਵਿਧਾਇਕ ਖੁਦ ਹੀ ਰੇਤ ਮਾਫੀਆ ਹੈ ਅਤੇ ਉਹ ਆਪ ਸਿੱਧੇ ਤੇ ਅਣਸਿੱਧੇ ਤੌਰ ‘ਤੇ ਰੇਤ ਦੀ ਖੁਦਾਈ ਨਾਲ ਜੁੜਿਆ ਹੈ।
ਪ੍ਰਦੇਸ਼ ਕਾਂਗਰਸ ਜਨਰਲ ਸਕੱਤਰਾਂ ਪਵਨ ਦੀਵਾਨ ਇਕ  ਬਿਆਨ ‘ਚ ਦੋਸ਼ ਲਗਾਇਆ ਹੈ ਕਿ ਸੰਦੋਆ ਰੇਤ ਦੀ ਮਾਈਨਿੰਗ ਕਰਨ ਵਾਲੇ ਠੇਕੇਦਾਰਾਂ ਤੋਂ ਨਜਾਇਜ ਤਰੀਕੇ ਨਾਲ ਪੈਸਿਆਂ ਦੀ ਉਗਾਹੀ ਕਰ ਰਿਹਾ ਸੀ ਅਤੇ ਉਸ ਵੱਲੋਂ ਖੁਦ ‘ਤੇ ਹਮਲਾ ਕੀਤੇ ਜਾਣ ਨੂੰ ਲੈ ਕੇ ਦਾਅਵੇ ਦੀ ਸੱਚਾਈ ਅਸਲਿਅਤ ‘ਚ ਪੈਸਿਆਂ ਦੀ ਅਦਾਇਗੀ ਨੂੰ ਲੈ ਕੇ ਹੋਇਆ ਵਿਵਾਦ ਹੈ।
ਉਨ੍ਹਾਂ ਨੇ ਕਿਹਾ ਕਿ ਵੀਰਵਾਰ ਦੀ ਘਟਨਾ ਮਾਈਨਿੰਗ ਨਾਲ ਜੁੜੇ ਉਸਦੇ ਹਿੱਤਾਂ ਦਾ ਨਤੀਜਾ ਹੇ, ਜਿਸਦਾ ਉਨ੍ਹਾਂ ਲੋਕਾਂ ਨਾਲ ਟਕਰਾਅ ਹੋ ਗਿਆ, ਜਿਹੜੇ ਕਦੇ ਮਾਈਨਿੰਗ ਦੇ ਧੰਦੇ ‘ਚ ਉਸਦੇ ਸਮਰਥਕ ਤੇ ਭਾਈਵਾਲ ਸਨ।
ਕਾਂਗਰਸੀ ਆਗੂਆਂ ਨੇ ਦੋਸ਼ ਲਗਾਇਆ ਹੈ ਕਿ ਸੰਦੋਆ ਉਸੇ ਮਾਫੀਆ ਦਾ ਹਿੱਸਾ ਹੈ, ਜਿਸਨੂੰ ਉਹ ਖੁਦ ਉਪਰ ਹਮਲੇ ਲਈ ਦੋਸ਼ੀ ਠਹਿਰਾ ਰਿਹਾ ਹੈ। ਅਜਿਹੇ ‘ਚ ਆਪ ਨੂੰ ਮਾਮਲੇ ‘ਚ ਬਿਨ੍ਹਾਂ ਕਾਰਨ ਰੋਲਾ ਪਾਉਣ ਤੇ ਉਸਨੂੰ ਬਚਾਉਣ ਦੀ ਬਜਾਏ, ਆਪਣੇ ਵਿਧਾਇਕ ‘ਤੇ ਕਾਰਵਾਈ ਕਰਦਿਆਂ ਉਸਦੀ ਨਜਾਇਜ ਗਤੀਵਿਧੀਆਂ ਦੀ ਜਾਂਚ ਕਰਨੀ ਚਾਹੀਦੀ ਹੈ।
ਦੀਵਾਨ ਨੇ ਖੁਲਾਸਾ ਕੀਤਾ ਕਿ ਆਪ ਹੁਣ ਇਸ ਮਾਮਲੇ ਨੂੰ ਵੱਧ ਤੋਂ ਵੱਧ ਹਵਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਪਾਰਟੀ ਆਪਣੇ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਰੇਫਰੇਂਡਮ 2020 ਦਾ ਸਮਰਥਨ ਕਰਕੇ ਪੈਦਾ ਕੀਤੇ ਵਿਵਾਦ ਤੋਂ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੀ ਹੈ।