ਆਪ ਦੇ ਇਨਚਾਰਜ ਦਲਬੀਰ ਸਿੰਘ ਟੌਗ ਨੇ ਪੰਜਾਬ ਟਾਈਮਜ ਪੇਪਰ ‘ਚ ਲੱਗੀ ਝੂਠੀ ਖਬਰ ਦਾ ਕੀਤਾ ਖੰਡਨ

ਸ਼ਰਾਰਤੀ ਅਨੁਸਰਾਂ ਵਿਰੁੱਧ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ

ਰਈਆ -ਹਲਕਾ ਬਾਬਾ ਬਕਾਲਾ ਸਾਹਿਬ ਤੋਂ ਆਮ ਆਦਮੀ  ਪਾਰਟੀ ਦੇ ਇੰਚਾਰਜ  ਸ.ਦਲਬੀਰ ਸਿੰਘ ਟੌਗ ਵੱਲੋ ਅੱਜ ਪ੍ਰੈੱਸ ਕਾਨਫਰੰਸ ਕੀਤੀ ਗਈ।ਕਾਨਫਰੰਸ ਰਾਹੀ ਜਾਣਕਾਰੀ ਦਿੰਦੇ ਹੋਏ ਟੌਗ ਨੇ ਕਿਹਾ ਕੀ ਪਿਛਲੇ ਦੋ-ਤਿੰਨ ਦਿਨਾਂ ਤੋਂ ਕੁਝ ਸ਼ਰਾਰਤੀ ਅਨਸਰਾ  ਵੱਲੋ ਉਹਨਾਂ ਦੀ ਫੇਸਬੁੱਕ ਆਈਡੀ ਦਾ ਸਕਰੀਨ ਸੋਂਟ ਲੈ ਕੇ ਜਾਅਲੀ ਆਈ.ਡੀ ਬਣਾ ਕੇ ਕਿਸੇ ਹੋਰ ਪੱਤਰਕਾਰ ਦਾ ਨਾਂ ਵਰਤ ਕੇ ਅਤੇ ਪੰਜਾਬੀ ਪੇਪਰ ਪੰਜਾਬ ਟਾਈਮਜ  ਦਾ ਨਾਂ ਵਰਤ ਕੇ ਸ਼ੋਸਲ ਮੀਡੀਆ ਤੇ ਇਕ ਖਬਰ ਵਾਇਰਲ  ਕੀਤੀ ਜਾ ਰਹੀ ਹੈ।ਪਿਛਲੇ ਕੁਝ ਦਿਨ ਪਹਿਲਾ ਮਲੋਟ ਵਿਖੇ ਭਾਜਪਾ ਦੇ ਵਿਧਾਇਕ ਦੀ ਕਿਸਾਨਾ ਵੱਲੋ ਕੁੱਟਮਾਰ ਕੀਤੀ ਗਈ ਸੀ। ਇਸ ਘਟਨਾਕ੍ਰਮ ਨੂੰ ਗਲਤ ਢੰਗ ਨਾਲ ਮੇਰੀ ਪਾਰਟੀ ਅਤੇ ਮੇਰੇ ਨਾਮ ਦੀ ਦੁਰਵਰਤੋ ਕਰਦੇ ਹੋਏ ਮੇਰੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ ਕੀਤੀ ਹੈ।ਜਿਸ ਵਿੱਚ ਕੋਈ  ਅਸਲ ਸਚਾਈ ਨਹੀ ਹੈ।ਮੈਂ ਆਪਣੇ  ਕਿਸਾਨ ਭਰਾਵਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਆਮ ਆਦਮੀ  ਪਾਰਟੀ ਹਮੇਸ਼ਾ ਕਿਸਾਨਾਂ ਦੇ ਨਾਲ ਡੱਟ ਕੇ ਖੜੀ ਹੈ। ਉਹ ਗਲਤ ਅਫਵਾਹਾਂ ਤੋਂ ਬੱਚਣ ,ਅਸਲ ਸਚਾਈ  ਇਹ  ਹੈ ਕਿ ਮਿਣਤੀ 21-03-2021ਨੂੰ ਬਾਘਾਪੁਰਾਣਾ ਵਿਖੇ ਕਿਸਾਨ ਮਹਾਂ  ਸੰਮੇਲਨ ਰੈਲੀ ਕੀਤੀ ਗਈ ਸੀ।ਜਿਸ ਵਿਚ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਬਹੁਤ ਵੱਡਾ ਕਾਫਲਾ ਬਾਘਾਪੁਰਾਣਾ ਸੰਮੇਲਨ ਵਿਚ ਪੁੰਹਚਿਆ ਸੀ। ਜਿਸ ਨਾਲ ਮੇਰਾ ਆਪਣੇ  ਹਲਕੇ ਤੇ ਪਾਰਟੀ ਚ’ ਕੱਦ ਉੱਚਾ ਹੋ ਗਿਆ। ਜੋ ਕਿ ਵਿਰੋਧੀ ਪਾਰਟੀਆ ਨੂੰ ਇਹ ਬਰਦਾਸ਼ਤ ਨਹੀ ਹੋਇਆਂ  ਤੇ ਉਹ ਇਸ ਤਰਾਂ ਦੀਆ ਕੋਝੀਆ ਚਾਲਾ ਤੇ ਉਤਰ ਆਏ ਹਨ ਅਤੇ ਮੇਰੇ ਨਾਂ ਦੀ ਦੁਰਵਰਤੋ ਕਰਕੇ ਮੇਰੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ ਕਰ ਰਹੇ ਹਨ।ਜਿਸ ਦੀ ਸ਼ਿਕਾਇਤ  ਮੈਂ ਆਪਣੀ ਹਾਈਕਮਾਡ  ਪਾਰਟੀ ਅਤੇ ਮਾਣਯੋਗ ਡੀ.ਐਸ਼.ਪੀ ਬਾਬਾ ਬਕਾਲਾ ਸਾਹਿਬ ਸੁਰਿੰਦਰਪਾਲ ਧੋਗੜੀ ਨੂੰ ਲਿਖਤੀ ਰੂਪ ਵਿੱਚ ਕਰ ਦਿੱਤੀ ਹੈ।ਦੂਸਰੇ ਪਾਸੇ ਟੋਪ ਨਿਊਜ ਦੇ ਪੱਤਰਕਾਰ ਰਣਜੀਤ ਸਿੰਘ ਕੰਗ ਨੇ ਆਪਣਾ  ਸਪਸ਼ਟੀਕਰਨ ਦਿੰਦਿਆਂ  ਹੋਇਆ ਕਿਹਾ ਕਿ ਮੇਰੇ ਕੋਲ ਇਸ  ਪੰਜਾਬੀ ਅਖਬਾਰ ਪੰਜਾਬ ਟਾਈਮਜ ਦੀ ਕੋਈ ਪੱਤਰਕਾਰੀ ਨਹੀ ਹੈ। ਮੇਰਾ ਇਸ  ਅਖਬਾਰ ਨਾਲ ਮੇਰਾ ਕੋਈ ਸੰਬਧ ਨਹੀ ਹੈ ਅਤੇ ਇਸ ਖਬਰ ਵਿਚ ਮੇਰਾ ਝੂਠਾਂ ਨਾਂ ਅਤੇ ਮੋਬਾਇਲ ਨੰਬਰ ਪਾ ਕੇ ਸ਼ਰਾਰਤੀ ਅਨੁਸਰਾਂ ਵੱਲੋ ਐਡਿਟ  ਕੀਤੀ ਗਈ ਸੀ ਜਿਸ ਦੀ ਮੈਂ ਕਰੜੇ ਸ਼ਬਦਾਂ ਵਿੱਚ ਨਿੰਦਿਆ ਕਰਦਾ ਹਾਂ। ਇਸ ਮੌਕੇ ਦਲਬੀਰ ਸਿੰਘ ਟੌਗ ਨਾਲ ਬਲਾਕ ਪ੍ਰਧਾਨ ਮੰਗਲ ਸਿੰਘ ਫਾਜਲਪੁਰ,ਬਲਾਕ ਪ੍ਰਧਾਨ ਸੁਖਦੇਵ ਸਿੰਘ ਪੱਡਾ,ਬਲਾਕ ਪ੍ਰਧਾਨ ਰਾਜ ਕਰਨ ਸਿੰਘ ਤਿੰਮੋਵਾਲ,ਸੀਨੀਅਰ ਆਗੂ  ਕੁਲਦੀਪ ਸਿੰਘ ਮਥਰੇਵਾਲ,ਵਿਸ਼ਾਲ ਮੰਨਣ ਰਈਆਂ ,ਮੀਡੀਆ ਇੰਚਾਰਜ  ਸਕੱਤਰ ਸਿੰਘ ਟੌਗ,ਸੰਦੀਪ ਸਿੰਘ,ਕੰਵਲਜੀਤ ਸਿੰਘ,ਚਰਨਜੀਤ ਸਿੰਘ,ਨਿਰਵੈਰ ਸਿੰਘ,ਅਜੀਤ ਸਿੰਘ,ਗੁਰਮੁੱਖ ਸਿੰਘ,ਬਲਦੇਵ ਸਿੰਘ,ਨਿਸ਼ਾਨ ਸਿੰਘ,ਹਰਬੰਸ ਸਿੰਘ,ਰਾਕੇਸ਼ ਪੰਡਿਤ, ਜਗਤਾਰ ਬਿੱਲਾ ਆਦਿ ਵੀ ਨਾਲ ਹਾਜ਼ਰ ਸਨ।

Install Punjabi Akhbar App

Install
×