ਆਪ ਨੇ ਕਿਰਨ ਬੇਦੀ ਖਿਲਾਫ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਲਗਾਇਆ ਦੋਸ਼, ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ

kiranbedi002ਆਪ ਨੇ ਅੱਜ ਬੀਜੇਪੀ ਦੀ ਮੁੱਖ ਮੰਤਰੀ ਅਹੁਦੇ ਦੀ ਉਮੀਦਵਾਰ ਕਿਰਨ ਬੇਦੀ ਦੇ ਖਿਲਾਫ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਦੋਸ਼ ਲਗਾਉਂਦੇ ਹੋਏ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਰਜ ਕਰਾਈ ਹੈ। ਆਪ ਨੇ ਸ਼ਿਕਾਇਤ ‘ਚ ਕਿਹਾ ਹੈ ਕਿ ਅੱਜ ਸਵੇਰੇ ਕਿਰਨ ਬੇਦੀ ਨੇ ਆਪਣੀ ਚੋਣ ਖੇਤਰ ‘ਚ ਰੋਡ ਸ਼ੋਅ ਕੱਢਿਆ ਹੈ। ਆਪ ਨੇ ਦੋਸ਼ ਲਗਾਇਆ ਕਿ ਇਸ ਰੋਡ ਸ਼ੋਅ ਵਿਚ ਸੈਂਕੜਿਆਂ ਦੀ ਗਿਣਤੀ ‘ਚ ਭਾਜਪਾ ਕਾਰਜ ਕਰਤਾਵਾਂ ਨੇ ਚੋਣ ਪ੍ਰਚਾਰ ਮੁਹਿੰਮ ਸਮਗਰੀ ਸਮੇਤ ਮੋਟਰ ਸਾਈਕਲ ਰੈਲੀ ਕੱਢੀ ਤੇ ਵੋਟਰਾਂ ਨਾਲ ਗੱਲ ਕੀਤੀ। ਗੌਰਤਲਬ ਹੈ ਕਿ ਚੋਣ ਪ੍ਰਚਾਰ ਮੁਹਿੰਮਾਂ ‘ਤੇ 5 ਫਰਵਰੀ ਤੋਂ ਰੋਕ ਹੈ। ਆਪ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਰੈਲੀ ਖਾਸ ਕ੍ਰਿਸ਼ਨਾ ਨਗਰ ‘ਚ ਕੱਢੀ ਗਈ ਹੈ ਤੇ ਚੋਣ ਕਮਿਸ਼ਨ ਬੇਦੀ ਖਿਲਾਫ ਸਖਤ ਕਾਰਵਾਈ ਕਰੇ।