ਆਪ ਤੇ ਭਾਜਪਾ ਵਲੋਂ ਇਕ ਦੂਜੇ ‘ਤੇ ਦੋਸ਼ ਲਗਾਉਣ ਦਾ ਸਿਲਸਿਲਾ ਜਾਰੀ

kiranbediਦਿੱਲੀ ‘ਚ ਮਤਦਾਨ ਜਾਰੀ ਰਹਿਣ ਵਿਚਕਾਰ ਪ੍ਰਮੁੱਖ ਵਿਰੋਧੀ ਕਿਰਨ ਬੇਦੀ ਅਤੇ ਅਰਵਿੰਦ ਕੇਜਰੀਵਾਲ ਨੇ ਇਕ ਦੂਸਰੇ ‘ਤੇ ਗੰਭੀਰ ਦੋਸ਼ ਲਗਾਏ ਹਨ। ਭਾਜਪਾ ਦੀ ਮੁੱਖ ਮੰਤਰੀ ਅਹੁਦੇ ਦੀ ਉਮੀਦਵਾਰ ਕਿਰਨ ਬੇਦੀ ਨੇ ਦੋਸ਼ ਲਗਾਇਆ ਹੈ ਕਿ ਆਮ ਆਦਮੀ ਪਾਰਟੀ ਦੇ ਕਾਰਜ ਕਰਤਾ ਲੋਕਾਂ ‘ਤੇ ਜਬਰਨ ਉਨ੍ਹਾਂ ਦੇ (ਆਪ ਦੇ) ਪੱਖ ‘ਚ ਵੋਟ ਕਰਨ ਲਈ ਦਬਾਅ ਪਾ ਰਹੇ ਹਨ ਅਤੇ ਇਥੋਂ ਤੱਕ ਇਕ ਪੋਲਿੰਗ ਬੂਥ ‘ਤੇ ਮਹਿਲਾਵਾਂ ਦੇ ਨਾਲ ਬਦਤਮੀਜੀ ਵੀ ਕੀਤੀ ਗਈ ਹੈ। ਕਿਰਨ ਨੇ ਇਸ ਘਟਨਾ ਦਾ ਇਕ ਵੀਡੀਓ ਵੀ ਦਿਖਾਇਆ ਹੈ। ਆਪ ਦੀ ਬੁਲਾਰੇ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਭਾਜਪਾ ਜੋ ਦਾਅਵਾ ਕਰ ਰਹੀ ਹੈ, ਉਹ ਦਰਅਸਲ ਝੂਠੇ ਹਨ। ਆਮ ਆਦਮੀ ਪਾਰਟੀ ਦੇ ਪ੍ਰਮੁੱਖ ਅਰਵਿੰਦ ਕੇਜਰੀਵਾਲ ਨੇ ਭਾਜਪਾ ‘ਤੇ ਸ਼ਰਾਬ ਅਤੇ ਪੈਸੇ ਵੰਡਣ ਦਾ ਦੋਸ਼ ਲਗਾਇਆ ਹੈ ਪਰ ਚੋਣ ਕਮਿਸ਼ਨ ਨੇ ਇਨ੍ਹਾਂ ਘਟਨਾਵਾਂ ਤੋਂ ਇਨਕਾਰ ਕੀਤਾ ਹੈ ਅਤੇ ਮੁੱਖ ਚੋਣ ਕਮਿਸ਼ਨਰ ਨੇ ਕਿਹਾ ਹੈ ਕਿ ਅਜਿਹਾ ਕੁਝ ਨਹੀਂ ਹੈ। ਮਤਦਾਨ ਸ਼ਾਂਤੀਪੂਰਵਕ ਨਾਲ ਜਾਰੀ ਹੈ। ਕਮਿਸ਼ਨ ਦੀਆਂ ਟੀਮਾਂ ਸਾਰੇ ਸਥਾਨਾਂ ‘ਤੇ ਮੌਜੂਦ ਹਨ।

Install Punjabi Akhbar App

Install
×