ਆਮ ਆਦਮੀ ਪਾਰਟੀ ਨੇ ਸਾਰੀਆਂ 70 ਸੀਟਾਂ ‘ਤੇ ਉਮੀਦਵਾਰਾਂ ਦਾ ਕੀਤਾ ਐਲਾਨ

ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਲਈ ਸਾਰੀਆਂ 70 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਸੀਟ ਤੋਂ ਉਮੀਦਵਾਰ ਹੋਣਗੇ। 2013 ‘ਚ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਚ ਆਪ ਨੇ 4 ਸਿੱਖਾਂ ਨੂੰ ਉਮੀਦਵਾਰ ਬਣਾਇਆ ਸੀ। 2015 ‘ਚ 4 ਸਿੱਖ ਉਮੀਦਵਾਰ ,ਜਦਕਿ ਹੁਣ 2020 ‘ਚ ਸਿਰਫ਼ 2 ਸਿੱਖਾਂ ਨੂੰ ਉਮੀਦਵਾਰ ਬਣਾਇਆ ਹੈ ।

ਮੌਜੂਦਾ ਵਿਧਾਇਕ ਜਰਨੈਲ ਸਿੰਘ ਨੂੰ ਤਿਲਕ ਨਗਰ ਤੋਂ ਟਿਕਟ ਮਿਲੀ ਹੈ। ਪ੍ਰਹਿਲਾਦ ਸਿੰਘ ਸਾਹਨੀ ਨੂੰ ਚਾਂਦਨੀ ਚੌਂਕ ਤੋਂ ਟਿਕਟ ਮਿਲੀ ਹੈ,ਜੋ ਕੁਛ ਦਿਨ ਪਹਿਲਾਂ ਹੀ ਕਾਂਗਰਸ ਛੱਡ ਕੇ ਆਪ ‘ਚ ਸ਼ਾਮਿਲ ਹੋਏ ਸੀ।ਸਿੱਖ ਵਿਧਾਇਕ ਅਵਤਾਰ ਸਿੰਘ ਨੂੰ ਕਾਲਕਾ ਜੀ ਤੋਂ ਟਿਕਟ ਨਹੀਂ ਦਿੱਤੀ ਗਈ ।ਇਸੇ ਤਰਾਂ ਹਰੀ ਨਗਰ ਹਲਕੇ ਤੋਂ ਮੌਜੂਦਾ ਸਿੱਖ ਵਿਧਾਇਕ ਜਗਦੀਪ ਸਿੰਘ ਦੀ ਟਿਕਟ ਕੱਟ ਦਿਤੀ ਗਈ ਹੈ।