ਆਪ ਵੱਲੋਂ ਨਿਗਮ ਚੋਣਾਂ ਲਈ 39 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਬਠਿੰਡਾ – ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ 14 ਫਰਵਰੀ ਨੂੰ ਹੋਣ ਵਾਲੀਆਂ ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਅੱਜ ਇੱਥੇ ਨਗਰ ਨਿਗਮ ਬਠਿੰਡਾ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕੀਤਾ ਗਿਆ ਹੈ।
ਪਾਰਟੀ ਦੀ ਚੋਣ ਕਮੇਟੀ ਪ੍ਰੋ: ਬਲਜਿੰਦਰ ਕੌਰ ਵਿਧਾਇਕਾ, ਰਪਿੰਦਰ ਕੌਰ ਵਿਧਾਇਕਾ, ਨਵਜੀਤ ਸਿੰਘ ਜੀਦਾ ਜਿਲ੍ਹਾ ਪ੍ਰਧਾਨ ਸ਼ਹਿਰੀ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ 39 ਉਮੀਦਵਾਰਾਂ ਦੇ ਨਾਂ ਦੀ ਲਿਸਟ ਜਾਰੀ ਕੀਤੀ ਗਈ। ਆਪ ਵੱਲੋਂ ਵਾਰਡ ਨੰ: 1 ਤੋ ਹਰਜੀਤ ਕੌਰ, ਵਾਰਡ ਨੰ: 2 ਤੋਂ ਚੜ੍ਹਤ ਸਿੰਘ, ਵਾਰਡ ਨੰ: 3 ਤੋਂ ਸਰਬਜੀਤ ਕੌਰ, ਵਾਰਡ ਨੰ: 5 ਤੋਂ ਨਸੀਬ ਕੌਰ, ਵਾਰਡ ਨੰ: 6 ਤੋਂ ਜਸਪਾਲ ਸਿੰਘ, ਵਾਰਡ ਨੰ: 7 ਤੋਂ ਅਮਰਜੀਤ ਕੌਰ, ਵਾਰਡ ਨੰ: 8 ਤੋਂ ਕੁਲਵੰਤ ਸਿੰਘ, ਵਾਰਡ ਨੰ: 9 ਤੋਂ ਰਪਿੰਦਰ ਮਾਹੀਓ, ਵਾਰਡ ਨੰ: 10 ਤੋਂ ਰਵਿੰਦਰ ਕੁਮਾਰ, ਵਾਰਡ ਨੰ: 11 ਤੋਂ ਰੇਣੂ ਦੇਵੀ, ਵਾਰਡ ਨੰ: 14 ਤੋਂ ਸੰਦੀਪ ਗੁਪਤਾ, ਵਾਰਡ ਨੰਬਰ 15 ਤੋਂ ਸਿਮਰ ਕੌਰ, ਵਾਰਡ ਨੰ: 17 ਤੋਂ ਪਰਮਜੀਤ ਕੌਰ, ਵਾਰਡ ਨੰ: 18 ਤੋਂ ਦੀਪਕ ਕੁਮਾਰ, ਵਾਰਡ ਨੰ: 19 ਤੋਂ ਪਰਮਜੀਤ ਕੌਰ, ਵਾਰਡ ਨੰ: 21 ਤੋਂ ਸੁਨੀਤਾ ਰਾਣੀ, ਵਾਰਡ ਨੰ: 22 ਤੋਂ ਸੰਜੀਵ ਅੰਬੇਦਕਰ, ਵਾਰਡ ਨੰ: 23 ਤੋਂ ਰੀਟਾ ਰਾਣੀ, ਵਾਰਡ ਨੰ: 24 ਤੋਂ ਅਸੋਕ ਕੁਮਾਰ, ਵਾਰਡ ਨੰ: 25 ਤੋਂ ਅਮਨਦੀਪ ਕੌਰ, ਵਾਰਡ ਨੰ: 26 ਤੋਂ ਮੀਨਾਕਸੀ ਜਿੰਦਲ, ਵਾਰਡ ਨੰ: 27 ਤੋਂ ਰਾਧਾ ਅਰੋੜਾ, ਵਾਰਡ ਨੰ: 29 ਤੋਂ ਸੰਤੋਸ ਕੁਮਾਰੀ, ਵਾਰਡ ਨੰ: 31 ਤੋਂ ਪ੍ਰੇਮ ਲਤਾ, ਵਾਰਡ ਨੰ: 32 ਤੋਂ ਜਨਕ ਰਾਜ ਸਰਮਾਂ, ਵਾਰਡ ਨੰ: 33 ਤੋਂ ਮਨਦੀਪ ਕੌਰ, ਵਾਰਡ ਨੰ: 34 ਤੋਂ ਭੂਸਣ ਅਰੋੜਾ, ਵਾਰਡ ਨੰ: 36 ਤੋਂ ਗੁਰਮੋਹਨ ਸਿੰਘ, ਵਾਰਡ ਨੰ: 37 ਤੋਂ ਰਮੇਸ ਕੁਮਾਰ, ਵਾਰਡ ਨੰ: 38 ਤੋਂ ਰੈਨਾ ਸਰਮਾਂ, ;ਵਾਰਡ ਨੰ: 39 ਤੋਂਰਿੰਕੂ, ਵਾਰਡ ਨੰ: 42 ਤੋਂ ਸੁਖਚਰਨ ਸਿੰਘ ਬਰਾੜ, ਵਾਰਡ ਨੰ: 43 ਤੋਂ ਅਮਰਪਾਲ ਕੌਰ, ਵਾਰਡ ਨੰ: 44 ਤੋਂ ਅਲਾਮਜੀਤ ਸਿੰਘ, ਵਾਰਡ ਨੰ: 46 ਤੋਂ ਦੀਪਕ ਕੁਮਾਰ, ਵਾਰਡ ਨੰ: 47 ਤੋਂ ਬਬੀਤਾ ਰਾਣੀ, ਵਾਰਡ ਨੰ: 48 ਤੋਂ ਜੀਵਨ ਕੁਮਾਰ ਅਤੇ ਵਾਰਡ ਨੰ: 50 ਤੋਂ ਲਾਲ ਚੰਦ ਸਾਮਲ ਹਨ। ਇਸ ਮੌਕੇ ਸਰਵ ਸ੍ਰੀ ਰਾਕੇਸ ਠਾਕੁਰ, ਬਲਕਾਰ ਸਿੰਘ ਭੋਖੜਾ, ਅਮ੍ਰਿਤ ਅਗਰਵਾਲ, ਅਮਰਦੀਪ ਰਾਜਨ ਆਦਿ ਵੀ ਹਾਜਰ ਸਨ।

Install Punjabi Akhbar App

Install
×