ਨਗਰ ਨਿਗਮ ਚੋਣਾਂ ਲਈ ਆਪ ਵੱਲੋਂ ਕਮਰਕਸੇ, ਮੀਟਿੰਗਾਂ ਦਾ ਸਿਲਸਿਲਾ ਜਾਰੀ

ਪ੍ਰੋ: ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ ਤੇ ਧਰਮਜੀਤ ਰਾਮੇਆਣਾ ਅਬਜਰਬਰ ਨਿਯੁਕਤ

ਬਠਿੰਡਾ– ਬਠਿੰਡਾ ਸ਼ਹਿਰ ਦਾ ਵਿਕਾਸ ਤੇ ਸੁਧਾਰ ਕਰਨ ਦੇ ਮੁੱਦੇ ਦੇ ਆਧਾਰ ਤੇ ਨਗਰ ਨਿਗਮ ਦੀਆਂ ਚੋਣਾਂ ਲੜਣ ਲਈ ਆਮ ਆਦਮੀ ਪਾਰਟੀ ਵੱਲੋਂ ਕਮਰਕਸੇ ਕੀਤੇ ਜਾ ਰਹੇ ਹਨ। ਇਹ ਵਿਚਾਰ ਪ੍ਰਗਟ ਕਰਦਿਆਂ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ੍ਰੀ ਨਵਦੀਪ ਸਿੰਘ ਜੀਦਾ ਨੇ ਦੱਸਿਆ ਕਿ ਇੱਕ ਵਾਰ ਸ਼ਹਿਰ ਦੇ ਸਾਰੇ ਵਾਰਡਾਂ ਦੀਆਂ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ।
ਸ੍ਰੀ ਜੀਦਾ ਨੇ ਕਿਹਾ ਕਿ ਨਗਰ ਨਿਗਮ ਤੇ ਹਮੇਸਾਂ ਕਾਂਗਰਸ ਅਤੇ ਅਕਾਲੀ ਦਲ ਭਾਜਪਾ ਗੱਠਜੋੜ ਕਾਬਜ ਰਿਹਾ ਹੈ। ਪਰ ਕਚਰਾ ਪਲਾਂਟ ਦਾ ਮੁੱਦਾ, ਅਵਾਰਾ ਪਸੂਆਂ ਦਾ ਮਾਮਲਾ ਤੇ ਸੀਵਰੇਜ ਸਿਸਟਮ ਦਾ ਬੁਰਾ ਹਾਲ ਉਸੇ ਤਰ੍ਹਾਂ ਹੈ। ਦੋਵਾਂ ਪਾਰਟੀਆਂ ਦੇ ਪ੍ਰਬੰਧਾਂ ਨੂੰ ਸ਼ਹਿਰ ਵਾਸੀ ਵੇਖ ਚੁੱਕੇ ਹਨ ਅਤੇ ਇਸ ਵਾਰ ਆਮ ਆਦਮੀ ਪਾਰਟੀ ਨੂੰ ਸ਼ਹਿਰ ਦੇ ਪ੍ਰਬੰਧ ਸੌਂਪ ਕੇ ਸੁਧਾਰ ਕਰਵਾਉਣ ਲਈ ਮਨ ਬਣਾ ਚੁੱਕੇ ਹਨ। ਉਹਨਾਂ ਕਿਹਾ ਕਿ ਨਗਰ ਨਿਗਮ ਦੀਆਂ ਚੋਣਾਂ ਲਈ ਸੰਭਾਵੀ ਉਮੀਦਵਾਰਾਂ ਤੋਂ ਅਰਜੀਆਂ ਮੰਗੀਆਂ ਗਈਆਂ ਸਨ, ਲੱਗਭੱਗ ਸਾਰੇ ਵਾਰਡਾਂ ਤੋਂ ਕਈ ਕਈ ਅਰਜੀਆਂ ਪ੍ਰਾਪਤ ਹੋਈਆਂ ਹਨ, ਜਿਹਨਾਂ ਨੂੰ ਹਾਈਕਮਾਂਡ ਕੋਲ ਭੇਜਿਆ ਜਾ ਰਿਹਾ ਹੈ। ਉਮੀਦਵਾਰਾਂ ਦਾ ਆਖਰੀ ਫੈਸਲਾ ਹਾਈਕਮਾਂਡ ਵੱਲੋਂ ਕੀਤਾ ਜਾਵੇਗਾ। ਜਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਵਾਰਡਾਂ ਦੀਆਂ ਮੀਟਿੰਗਾਂ ਦਾ ਦੂਜਾ ਗੇੜ ਜਲਦੀ ਸੁਰੂ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਪੂਰੀ ਘੋਖ ਪੜਤਾਲ ਕਰਕੇ ਉਹਨਾਂ ਦੇ ਹੱਲ ਲਈ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ।
ਜਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਇਹਨਾਂ ਚੋਣਾਂ ਲਈ ਹਾਈਕਮਾਂਡ ਵੱਲੋਂ 16 ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਵਿੱਚੋਂ ਪ੍ਰੋ: ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ ਦੋਵੇਂ ਵਿਧਾਇਕਾਂ ਤੇ ਧਰਮਜੀਤ ਸਿੰਘ ਰਾਮੇਆਣਾ ਨੂੰ ਅਬਜਰਬਰ ਬਣਾਇਆ ਗਿਆ ਹੈ। ਜਦੋਂ ਕਿ ਨਵਦੀਪ ਸਿੰਘ ਜੀਦਾ, ਗੁਰਜੰਟ ਸਿੰਘ ਸਿਵੀਆਂ, ਰਾਕੇਸ ਪੁਰੀ, ਨੀਲ ਗਰਗ, ਅਨਿਲ ਠਾਕੁਰ, ਅਮ੍ਰਿਤ ਅਗਰਵਾਲ, ਅਮਰਦੀਪ ਰਾਜਨ, ਨਛੱਤਰ ਸਿੰਘ ਸਿੱਧੂ, ਜਤਿੰਦਰ ਸਿੰਘ ਭੱਲਾ, ਮਨਜੀਤ ਬਿੱਟੀ, ਮਾ: ਜਗਸੀਰ ਸਿੰਘ, ਬਲਜਿੰਦਰ ਕੌਰ ਤੁੰਗਵਾਲੀ, ਸੁਖਵੀਰ ਮਾਈਸਰਖਨਾ, ਨਛੱਤਰ ਸਿੰਘ ਮੌੜ ਤੇ ਧੰਨਾ ਸਿੰਘ ਨੂੰ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ।

Install Punjabi Akhbar App

Install
×