ਆਪ ਆਗੂ ਜਗਰੂਪ ਸਿੰਘ ਗਿੱਲ ਨੇ ਦਫ਼ਤਰ ਖੋਹਲ ਕੇ ਵਿਰੋਧੀਆਂ ਨੂੰ ਛੇੜੀ ਕੰਬਣੀ

ਬਠਿੰਡਾ- ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਦੇ ਦਫ਼ਤਰ ਦਾ ਉਦਘਾਟਨ ਕਰਕੇ ਜਿੱਥੇ ਆਪਣੀਆਂ ਵਿਰੋਧੀਆਂ ਪਾਰਟੀਆਂ ਕਾਂਗਰਸ ਤੇ ਸ੍ਰੋਮਣੀ ਅਕਾਲੀ ਦਲ ਦੇ ਸੰਭਾਵੀ ਉਮੀਦਵਾਰਾਂ ਨੂੰ ਕੰਬਣੀ ਛੇੜ ਦਿੱਤੀ, ਉੱਥੇ ਹਲਕੇ ਦੇ ਉਮੀਦਵਾਰ ਸਬੰਧੀ ਚਲਦੀਆਂ ਕਿਆਸ ਅਰਾਂਈਆਂ ਵੀ ਖਤਮ ਕਰ ਦਿੱਤੀਆਂ ਹਨ।
ਆਮ ਆਦਮੀ ਪਾਰਟੀ ਦੇ ਆਗੂ ਸ੍ਰ: ਜਗਰੂਪ ਸਿੰਘ ਗਿੱਲ ਨੇ ਸਥਾਨਕ ਪਾਵਰ ਹਾਊਸ ਰੋੜ ਤੇ ਦਫ਼ਤਰ ਖੋਹਲ ਕੇ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਆਪਣੀ ਚੋਣ ਮੁਹਿੰਮ ਦਾ ਬਿਗਲ ਵਜਾ ਦਿੱਤਾ ਹੈ। ਸ੍ਰ: ਗਿੱਲ ਕਈ ਦਹਾਕਿਆਂ ਤੋਂ ਕਾਂਗਰਸ ਪਾਰਟੀ ਨਾਲ ਸਬੰਧਤ ਰਹੇ ਹਨ, ਉਹ ਕਈ ਵਾਰ ਨਗਰ ਕੌਂਸਲਰ ਰਹਿਣ ਤੋਂ ਇਲਾਵਾ, ਇੰਪਰੂਪਮੈਂਟ ਟਰਸਟ ਦੇ ਚੇਅਰਮੈਨ, ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵਰਗੇ ਅਹਿਮ ਅਹੁਦਿਆਂ ਤੇ ਵੀ ਰਹੇ ਹਨ। ਲੰਘੀਆਂ ਨਗਰ ਨਿਗਮ ਦੀਆਂ ਸਮੇਂ ਕਾਂਗਰਸ ਨੇ ਉਹਨਾਂ ਨੂੰ ਮੇਅਰ ਲਈ ਚਿਹਰਾ ਐਲਾਨ ਕੇ ਬਠਿੰਡਾ ਨਿਗਮ ਦੀਆਂ ਚੋਣਾਂ ਲੜੀਆਂ, ਪਰ ਜਿੱਤ ਹੋਣ ਉਪਰੰਤ ਉਹਨਾਂ ਨੂੰ ਦਰਕਿਨਾਰ ਕਰਦਿਆਂ ਇੱਕ ਗੈਰ ਸਿਆਸੀ ਪਰਿਵਾਰ ‘ਚ ਮੇਅਰ ਦੀ ਪਦਵੀ ਸੌਂਪ ਦਿੱਤੀ ਗਈ। ਇਸ ਧੱਕੇਸ਼ਾਹੀ ਵਿਰੁੱਧ ਸ਼ਹਿਰ ਵਾਸੀਆਂ ਦੇ ਕਹਿਣ ਤੇ ਸ੍ਰ: ਗਿੱਲ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸਮੂਲੀਅਤ ਕਰ ਲਈ ਸੀ।

ਸ੍ਰ: ਗਿੱਲ ਦਾ ਸਮੁੱਚੇ ਸ਼ਹਿਰ ਵਿੱਚ ਚੰਗਾ ਰਸੂਖ ਹੈ, ਉਹ ਸਾਰੇ ਧਰਮਾਂ ਨਾਲ ਸਬੰਧਤ ਲੋਕਾਂ ਦੇ ਹਰਮਨ ਪਿਆਰੇ ਹਨ। ਕਿੱਤੇ ਵਜੋਂ ਉਹ ਐਡਵੋਕੇਟ ਹਨ ਅਤੇ ਚੰਗੀ ਸਿਆਸੀ ਸੂਝ ਰਖਦੇ ਹਨ। ਕੁੱਝ ਸਮਾਂ ਪਹਿਲਾਂ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਹਲਕਾ ਇੰਚਾਰਜ ਬਣਾ ਕੇ ਵਿਧਾਨ ਸਭਾ ਲਈ ਉਮੀਦਵਾਰ ਬਣਾਉਣ ਦਾ ਇਸ਼ਾਰਾ ਕਰ ਦਿੱਤਾ ਸੀ। ਹੁਣ ਉਹਨਾਂ ਸਥਾਨਕ ਪਾਵਰ ਹਾਊਸ ਰੋੜ ਤੇ ਚੋਣਾਂ ਲਈ ਦਫ਼ਤਰ ਖੋਹਲ ਕੇ ਆਪਣੀ ਚੋਣ ਮੁਹਿੰਮ ਦੀ ਸੁਰੂਆਤ ਕਰ ਦਿੱਤੀ ਹੈ। ਉਦਘਾਟਨ ਸਮੇਂ ਪਾਰਟੀ ਦੇ ਸਥਾਨਕ ਆਗੂਆਂ ਤੋਂ ਇਲਾਵਾ ਵਪਾਰੀ, ਵਕੀਲ, ਨਗਰ ਕੌਂਸਲਰ, ਦੁਕਾਨਦਾਰ ਆਦਿ ਕਾਫ਼ੀ ਗਿਣਤੀ ਵਿੱਚ ਪਹੁੰਚੇ। ਮਾਲਵੇ ਦੀ ਪ੍ਰਸਿੱਧ ਸਖ਼ਸੀਅਤ ਮਹੰਤ ਸਰੂਪਾ ਨੰਦ ਡੇਰਾ ਟੱਪ ਵਾਲਿਆਂ ਨੇ ਉਦਾਸੀ ਮਰਯਾਦਾ ਅਨੁਸਾਰ ਮੰਤਰਾਂ ਦਾ ਉਚਾਰਣ ਕਰਕੇ ਉਦਘਾਟਨ ਕਰਨ ਦੀ ਪ੍ਰਵਾਨਗੀ ਦਿੱਤੀ ਤੇ ਸ੍ਰ: ਗਿੱਲ ਨੂੰ ਆਸ਼ੀਰਵਾਰ ਦਿੱਤਾ।
ਸ੍ਰ: ਗਿੱਲ ਵੱਲੋਂ ਦਫ਼ਤਰ ਖੋਹਲਣ ਨਾਲ ਉਮੀਦਵਾਰ ਸਬੰਧੀ ਚਲਦੀਆਂ ਅਫ਼ਵਾਹਾਂ ਖਤਮ ਹੋ ਗਈਆਂ ਹਨ। ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਸ੍ਰ: ਗਿੱਲ ਦੇ ਮੈਦਾਨ ਵਿੱਚ ਨਿੱਤਰਣ ਨਾਲ ਕੰਬਣੀ ਛਿੜਣ ਵਾਲੀ ਸਥਿਤੀ ਬਣ ਗਈ ਹੈ। ਸ੍ਰ: ਗਿੱਲ ਨੇ ਮਹੱਲਿਆਂ, ਗਲੀਆਂ ਵਿੱਚ ਮੀਟਿੰਗਾਂ ਦਾ ਸਿਲਸਿਲਾ ਵੀ ਸੁਰੂ ਕੀਤਾ ਹੋਇਆ ਹੈ, ਜਿੱਥੇ ਉਹਨਾਂ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਸਥਾਨਕ ਪਾਰਟੀ ਆਗੂ ਸਰਵ ਸ੍ਰੀ ਰਾਕੇਸ਼ ਪਰੀ, ਅਮ੍ਰਿਤ ਅਗਰਵਾਲ, ਬਲਕਾਰ ਸਿੰਘ ਭੋਖੜਾ, ਮਹਿੰਦਰ ਸਿੰਘ ਫੁੱਲੋ ਮਿੱਠੀ, ਰਾਜਨ ਅਮਰਦੀਪ ਸਿੰਘ, ਵਿਨੋਦ ਗਰਗ, ਜਤਿੰਦਰ ਸਿੰਘ ਭੱਲਾ, ਬਲਜਿੰਦਰ ਸਿੰਘ ਬਰਾੜ, ਪਰਮਜੀਤ ਕੌਰ, ਅਚਲਾ ਸਰਮਾਂ, ਅਮਰਪਾਲ ਕੌਰ ਆਦਿ ਵੀ ਹਾਜ਼ਰ ਸਨ।

Install Punjabi Akhbar App

Install
×