ਇਨ੍ਹਾਂ ਨੂੰ ਖ਼ਰੇ ਕੌਣ ਚੰਗਾ ਲਗਦਾ? ….ਅਖੇ ਸਾਡੀ ਧਰਤੀ——ਸਾਡੀ ਪਾਰਕ

ਕੈਫੇ ਮਾਲਕਣ ਦੀ ਕਾਰ ਉਤੇ ਛੱਡੀ ਪਰਚੀ ਅਤੇ ਲਿਖਿਆ ‘ਇਹ ਤੁਹਾਡਾ ਦੇਸ਼ ਨਹੀਂ…..

D:News Folder (Lap)News April
ਔਕਲੈਂਡ – ਵੈਸਟ ਆਕਲੈਂਡ ਵਿਖੇ ਚਲਦੇ ਇਕ ਪਰਸੀਅਨ ਕੈਫੇ ਮਾਲਕਣ ਦੀ ਕਾਰ ਦੀ ਵਿੰਡਸਕਰੀਨ ਉਥੇ ਹੱਥ ਨਾਲ ਲਿਖ ਕੇ ਇਹ ਪਰਚੀ ਲਗਾ ਦਿੱਤੀ ਗਈ ਕਿ   ““his is NZ not your 3ountry our Land Our 3ar park”  (ਇਹ ਨਿਊਜ਼ੀਲੈਂਡ ਹੈ ਨਾ ਕਿ ਤੁਹਾਡਾ ਦੇਸ਼। ਸਾਡੀ ਧਰਤੀ ਹੈ ਅਤੇ ਸਾਡੀ ਪਾਰਕ)। ਇਸ ਤਰ੍ਹਾਂ ਦੇ ਨਸਲੀ ਵਿਤਕਰੇ ਵਾਲੇ ਕੁਮੈਂਟ ਲਿਖਣ ਵਾਲਿਆਂ ਨੂੰ ਖਬਰੇ ਕਿਹੜਾ ਚੰਗਾ ਲਗਦਾ ਹੋਵੇਗਾ ਜਦ ਕਿ ਇਹ ਕੈਫੇ ਮਾਲਕ ਬੀਤੇ 15 ਸਾਲਾਂ ਤੋਂ ਇਥੇ ਵਧੀਆ ਬਿਜ਼ਨਸ ਕਰ ਰਿਹਾ ਹੈ। ਇਹ ਪਰਿਵਾਰ ਇਰਾਨ ਤੋਂ ਇਥੇ 2003 ਦੇ ਵਿਚ ਇਥੇ ਆਇਆ ਸੀ। ਇਸ ਪਰਿਵਾਰ ਦੇ ਨਾਲ ਅਜਿਹੀ ਪਹਿਲੀ ਵਾਰ ਹੋਇਆ ਹੈ ਪਰ ਵਿਚਾਰਨ ਵਾਲੀ ਗੱਲ ਹੈ ਕਿ ਲੋਕ ਸਿਟੀਜ਼ਨਸ਼ਿਪ ਲੈ ਕੇ ਇਸ ਦੇਸ਼ ਨੂੰ ਆਪਣਾ ਬਣਾ ਉਸ ਵਿਚ ਸਮੋਅ ਜਾਣਾ ਚਾਹੁੰਦੇ ਹਨ ਪਰ ਇਥੇ ਦੇ ਕੁਝ ਲੋਕਾਂ ਦੇ ਦਿਲਾਂ ਵਿਚ ਐਨੀ ਵਿਰਲ ਪੈਦਾ ਨਹੀਂ ਹੁੰਦੀ ਕਿ  ਉਹ ਦੂਜੀਆਂ ਕੌਮਾਂ ਦੇ ਲੋਕਾਂ ਨੂੰ ਆਪਣੇ ਦਿਲਾਂ ਅੰਦਰ ਥਾਂ ਦੇ ਦੇਣ।

Install Punjabi Akhbar App

Install
×