ਨਿਊਯਾਰਕ —ਬੀਤੇ ਦਿਨ ਕੈਨੇਡਾ ਦੇ ਬਰੈਂਪਟਨ ਵਿਖੇ ਸੰਨ 2019 ‘ਚ ਸੈਨਡਲਵੁੱਡ ਪਾਰਕਵੇਅ ਦੇ ਲਾਗੇ ਆਪਣੀ ਹੀ ਟੈਕਸੀ ਨਾਲ ਬੈਠੀ ਸਵਾਰੀ ਪੰਜਾਬੀ ਮੂਲ ਦੇ ਬਲਵਿੰਦਰ ਬੈਸ ਨੂੰ ਜਾਣਬੁੱਝ ਕੇ ਗੱਡੀ ਹੇਠ ਦਰੜ ਕੇ ਮਾਰਨ ਦੇ ਦੋਸ਼ ਤਹਿਤ ਕੈਨੇਡਾ ਦੇ ਮਿਸੀਸਾਗਾ ਵਾਸੀ ਅਮਰਜੀਤ ਲਾਂਬਾ ਉਮਰ (55) ਸਾਲ ਨੂੰ ਬੀਤੇਂ ਦਿਨ ਕੈਨੇਡਾ ਦੀ ਅਦਾਲਤ ਨੇ ਉਮਰ ਕੈਦ ਦੀ ਸਜਾ ਸੁਣਾਈ ਹੈ। ਅਦਾਲਤ ਨੇ “12 ਸਾਲ ਤੱਕ ਉਸ ਨੂੰ ਪੈਰੋਲ ਵੀ ਨਹੀਂ ਮਿਲੇਗੀ” ਦਾ ਵੀ ਵੀ ਹੁਕਮ ਜਾਰੀ ਕੀਤਾ ਹੈ। ਜਿਕਰਯੋਗ ਹੈ ਕਿ ਇਹ ਮਾਮਲਾ 25 ਦਸੰਬਰ 2019 ਕ੍ਰਿਸਮਸ ਵਾਲੇ ਦਿਨ ਦਾ ਸੀ ਤੇ ਦੋਸ਼ੀ ਉਤੇ ਦੂਜੇ ਦਰਜੇ ਦੇ ਕਤਲ ਦੇ ਦੋਸ਼ ਲੱਗੇ ਸਨ। ਦੋਸ਼ੀ ਕਤਲ ਕਰਨ ਤੋਂ ਬਾਅਦ ਵੀ ਆਮ ਵਾਂਗ ਸਵਾਰੀਆਂ ਦੀ ਢੋਆ-ਢੁਆਈ ਕਰਦਾ ਰਿਹਾ ਸੀ।