ਵੱਨ-ਏ ਗ੍ਰੇਡ ਕ੍ਰਿਕਟ: ਧਰੂ ਤਾਰੇ ਵਾਂਗ ਚਮਕੇ ਭਾਰਤੀ ਮੁੰਡੇ

  • ਔਕਲੈਂਡ ਕ੍ਰਿਕਟ ਵੱਲੋਂ ਕਰਵਾਏ ਗਏ ਟੀ-20 ਲੀਗ-1ਏ ਗ੍ਰੇਡ ਦੀ ਟ੍ਰਾਫੀ ਉਤੇ ‘ਸੁਪਰਜਾਇੰਟਸ’ ਨੇ ਕੀਤਾ ਕਬਜ਼ਾ 
  • ਕਪਤਾਨ ਜੇ.ਡੀ. ਸੰਧੂ, ਉਪ-ਕਪਤਾਨ ਸਨੇਹ ਬਰਾੜ ਅਤੇ ਆਰਗੇਨਾਈਜਰ ਤੇ ਵਿਕਟ ਕੀਪਰ ਗਗਨ ਸ਼ੇਰਗਿੱਲ ਸੀਕਰੀ ਨੇ ਕੀਤੀ ਖੁਸ਼ੀ ਪ੍ਰਗਟ-ਖਿਡਾਰੀਆਂ ਦੀ ਹੌਂਸਲਾ ਅਫਜਾਈ 
('ਸੁਪਰਜਾਇੰਟਸ' ਦੀ ਜੇਤੂ ਕ੍ਰਿਕਟ ਟੀਮ)
(‘ਸੁਪਰਜਾਇੰਟਸ’ ਦੀ ਜੇਤੂ ਕ੍ਰਿਕਟ ਟੀਮ)

ਔਕਲੈਂਡ 25 ਮਾਰਚ – ਬੀਤੇ ਕੱਲ੍ਹ ਔਕਲੈਂਡ ਕ੍ਰਿਕੇਟ ਵੱਲੋਂ ਕਰਵਾਏ ਜਾਂਦੇ ‘ਸੰਡੇ ਟੀ-20 ਲੀਗ’ ਮੈਚ ਸਮਾਪਤ ਹੋ ਗਏ। ਇਸ ਵਿਚ ਕੁੱਲ 1-ਏ ਗ੍ਰੇਡ ਦੀਆਂ ਕੁੱਲ 8 ਟੀਮਾਂ ਨੇ ਭਾਗ ਲਿਆ। ਭਾਰਤੀ ਮੁੰਡਿਆਂ ਦੀ ਟੀਮ ਜੋ ਕਿ ਔਕਲੈਂਡ ਯੂਨੀਵਰਸਿਟੀ ਕ੍ਰਿਕਟ ਕਲੱਬ ਦੇ ਬੈਨਰ ਹੇਠ ਖੇਡ ਰਹੀ ਸੀ, ਨੇ ਇਸ ਲੀਗ ਦਾ ਫਾਈਨਲ ਮੈਚ 14 ਦੌੜਾਂ ਦੇ ਨਾਲ ਟਰਾਫੀ ਉਤੇ ਕਬਜ਼ਾ ਕੀਤਾ। ਜਿਵੇਂ ਕਿ ਟੀਮ ਦਾ ਨਾਂਅ ‘ਸੁਪਰਜਾਇੰਟਸ’ (ਚਮਕਦਾ ਤਾਰਾ) ਰੱਖਿਆ ਗਿਆ ਹੈ, ਉਵੇਂ ਹੀ ਸਾਰੇ ਖਿਡਾਰੀਆਂ ਦੀ ਖੇਡ ਕੱਲ੍ਹ ਦੇ ਇਸ ਮੈਚ ਦੇ ਚਮਕੀ।

‘ਸੁਪਰਜਾਇੰਟਸ’ ਦੀ ਟੀਮ ਨੇ 146 ਦੌੜਾਂ ਦਾ ਟੀਚਾ ਆਪਣੀ ਵਿਰਧੀ ਟੀਮ ‘ਬੈਸ਼ ਬ੍ਰਿਗੇਡ’ ਦੇ ਸਾਹਮਣੇ ਰੱਖਿਆ। ਵਿਰੋਧੀ ਟੀਮ 132 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਅਤੇ ‘ਸੁਪਰਜਾਇੰਟਸ’ ਨੇ ਅੰਤਿਮ ਮੁਕਾਬਲਾ ਜਿੱਤ ਕੇ ਟ੍ਰਾਫੀ ਉਤੇ ਆਪਣਾ ਕਬਜ਼ਾ ਜਮਾ ਲਿਆ। ਟੀਮ ਦੇ ਕਪਤਾਨ ਜੇ.ਡੀ. ਸੰਧੂ, ਉਪ ਕਪਤਾਨ ਸਨੇਹ ਬਰਾੜ ਨੇ ਸਾਰੇ ਖਿਡਾਰੀਆਂ ਦੀ ਖੂਬ ਹੌਂਸਲਾ ਅਫਜਾਈ ਕੀਤਾ। ਟੀਮ ਦੇ ਆਰਗੇਨਾਈਜ਼ਰ ਅਤੇ ਵਿਕਟ ਕੀਪਰ ਗਗਨ ਸ਼ੇਰਗਿੱਲ ਸੀਕਰੀ ਨੇ ਦੱਸਿਆ ਕਿ ਟੀਮ ਨੇ ਕੁੱਲ 16 ਮੈਚ ਖੇਡੇ ਜਿਨ੍ਹਾਂ ਵਿਚੋਂ 14 ਦੇ ਉਤੇ ਜਿੱਤ ਪ੍ਰਾਪਤ ਕੀਤੀ। ਸਾਰੇ ਜੇਤੂ ਖਿਡਾਰੀਆਂ ਨੂੰ ਮੈਡਲਜ਼ ਦੇ ਨਾਲ ਸਨਮਾਨਿਤ ਕੀਤਾ ਗਿਆ। ਟੀਮ ਦੇ ਬਾਕੀ ਖਿਡਾਰੀਆਂ ਦੇ ਵਿਚ ਸ਼ਾਮਿਲ ਸਨ ਤੇਜਿੰਦਰ ਚਾਹਲ, ਕਰਮ ਥਿਆੜਾ, ਪਵ ਭੁੱਲਰ, ਬੀ. ਸਿੱਧੂ, ਹਰਦੀਪ ਨਰਵਾਲ, ਮੋਹਿਤ, ਹੈਰੀ ਸੰਘਾ, ਭਾਰਤ, ਗੁਰਜੰਟ ਸਿੰਘ, ਰਿਸ਼ੀ ਅਤੇ ਹਰਮੀਤ ਸਿੰਘ। ਇਹ ਟੀਮ ਅਗਲੇ ਸੀਜਨ ਦੀ ਤਿਆਰੀ ਦੇ ਵਿਚ ਵੀ ਇਸੇ ਤਰ੍ਹਾਂ ਜੁਟੇ ਰਹੇਗੀ।

Install Punjabi Akhbar App

Install
×