ਇੰਡੀਜੀਨਸ ਬੱਚਿਆਂ ਦੀ ਬਾਸਕਟਬਾਲ ਲੀਗ ਜਲਦੀ ਹੀ ਕਰੇਗੀ ਆਪਣੀ ਵਿਲੱਖਣਤਾ ਦਾ ਪ੍ਰਗਟਾਅ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਇੰਡੀਜੀਨਸ ਭਾਈਚਾਰੇ ਨੇ ਹੁਣ ਬਾਸਕਟਬਾਲ ਜਗਤ ਵਿੱਚ ਸਮੁੱਚੇ ਆਸਟ੍ਰੇਲੀਆਈ ਖੇਤਰ ਅੰਦਰ 8 ਥਾਵਾਂ ਉਪਰ ਬਾਸਕਟਬਾਲ ਲੀਗ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਵਿੱਚ ਐਬੋਰਿਜਨਲ ਅਤੇ ਟੋਰਸ ਸਟ੍ਰੇਟ ਆਈਲੈਂਡਰ ਬੱਚਿਆਂ ਨੂੰ ਸਿਖਲਾਈ ਦੇ ਕੇ ਅੰਤਰ-ਰਾਸ਼ਟਰੀ ਪੱਧਰ ਦੇ ਖਿਡਾਰੀ ਬਣਾਉਣ ਸ਼ੁਰੂ ਕਰ ਦਿੱਤਾ ਗਿਆ ਹੈ। ਮੌਜੂਦਾ ਹਾਲਾਤਾਂ ਬਾਰੇ ਗੱਲ ਕਰਦਿਆਂ ਪਤਾ ਇਹੋ ਲੱਗਦਾ ਹੈ ਕਿ ਏ.ਐਫ.ਐਲ. ਦੇ 87 ਅਤੇ ਐਨ.ਆਰ.ਐਲ. ਦੇ 58 ਖਿਡਾਰੀਆਂ ਦੇ ਮੁਕਾਬਲੇ ਕੌਮੀ ਬਾਸਕਟਬਾਲ ਲੀਗ (ਐਨ.ਬੀ.ਐਲ.) (ਪੁਰੁਸ਼ਾਂ) ਵਿੱਚ ਇੰਡੀਜੀਨਸ ਖਿਡਾਰੀਆਂ ਦੀ ਸ਼ਮੂਲੀਅਤ ਮਹਿਜ਼ 3 ਖਿਡਾਰੀਆਂ ਦੀ ਹੀ ਹੈ ਅਤੇ ਮਹਿਲਾਵਾਂ ਦੀ ਟੀਮ ਵਿੱਚ ਕ੍ਰਮਾਰ 22 ਅਤੇ 12 ਦੇ ਮੁਕਾਬਲਤਨ ਮਹਿਜ਼ 5 ਮਹਿਲਾ ਖਿਡਾਰੀ ਹੀ ਹਨ।

ਇਸ ਸਾਰੇ ਪ੍ਰੋਗਰਾਮ ਨੂੰ ਨੈਸ਼ਨਲ ਬਾਸਕਟਬਾਲ ਐਸੋਸਿਏਸ਼ਨ ਅਤੇ ਐਨ.ਬੀ.ਏ. ਦੇ ਸਟਾਰ ਖਿਡਾਰੀ ਪੈਟੀ ਮਿਲਜ਼ ਆਪਸ ਵਿੱਚ ਮਿਲ ਕੇ ਸਿਰੇ ਚਾੜ੍ਹ ਰਹੇ ਹਨ। ਇਸ ਦੇ ਤਹਿਤ ਕੇਅਰਨਜ਼, ਥਰਸਡੇਅ ਆਈਲੈਂਡ, ਲੋਗਾਨ, ਡੁਬੋ, ਵੂਡਵਿਲੇ (ਦੱਖਣੀ ਆਸਟ੍ਰੇਲੀਆ), ਐਲਿਸ ਸਪ੍ਰਿੰਗ, ਡਾਰਵਿਨ ਅਤੇ ਪਰਥ ਦੇ ਖੇਤਰਾਂ ਵਿੱਚ ਇਨ੍ਹਾਂ ਖਿਡਾਰੀਆਂ ਨੂੰ ਸਿਖਲਾਈ ਦੇ ਕੇ ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀ ਬਣਾਇਆ ਜਾਵੇਗਾ ਅਤੇ ਇਸ ਦੇ ਤਹਿਤ ਯੋਜਨਾ ਇਹ ਬਣਾਈ ਗਈ ਹੈ ਕਿ 14 ਸਾਲਾਂ ਤੋਂ ਘੱਟ ਦੇ ਖਿਡਾਰੀਆਂ ਨੂੰ ਭਰਤੀ ਕੀਤਾ ਜਾਵੇ ਅਤੇ ਉਹ ਵੀ ਉਨ੍ਹਾਂ ਵਿੱਚੋਂ ਜਿਹੜੇ ਕਿ ਹਫਤੇ ਦੇ ਅਖੀਰਲੇ ਦਿਨਾਂ ਵਿੱਚ ਬਾਸਕਟਬਾਲ ਖੇਡਦੇ ਰਹਿੰਦੇ ਹਨ।

Install Punjabi Akhbar App

Install
×