ਏ.ਡੀ.ਓ. ਬਨਣ ਤੇ ਮਨਪ੍ਰੀਤ ਕੌਰ ਬਰਾੜ ਨੂੰ ਕੀਤਾ ਸਨਮਾਨਿਤ

ਕੁੜੀਆ ਵਿਹੜੇ ਦੀ ਰੌਣਕ ਹੁੰਦੀਆ ਹਨ-ਬਲਦੇਵ ਸਿੰਘ ਗਿੱਲ

ਫਰੀਦਕੋਟ -ਸ਼ਾਹਬਾਜ ਨਗਰ ਦੇ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਕਮੇਟੀ ਤੇ ਸਮੂਹ ਮੁਹੱਲਾ ਨਿਵਾਸੀ ਸ਼ਾਹਬਾਜ ਵੱਲੋਂ ਮਨਪ੍ਰੀਤ ਕੌਰ ਸਪੁੱਤਰੀ ਰਿਟਾ: ਸੂਬੇਦਾਰ ਮੇਜਰ ਨਰਵਿੰਦਰ ਸਿੰਘ ਬਰਾੜ (ਪਧਾਨ ਪਟਵਾਰੀ ਯੂਨੀਅਨ ਫਰੀਦਕੋਟ) ਨੂੰ ਏ.ਡੀ.ਓ. ਲਈ ਹੋਈ ਨਿਯੁਕਤੀ ਦੀ ਖੁਸ਼ੀ ਵਿੱਚ ਸਨਮਾਨਿਤ ਕੀਤਾ ਗਿਆ । ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਰੱਖੇ ਗਏ ਸਾਦਾ ਸਮਾਗਮ ਮੌਕੇ ਮਨਪ੍ਰੀਤ ਕੌਰ ਨੂੰ ਸਰੋਪਾ ਤੇ ਯਾਦਗਾਰੀ ਚਿੰਨ ਦੇਕੇ ਸਨਮਾਨਿਤ ਕੀਤਾ । ਇਸ ਮੌਕੇ ਗੁਰਦੁਆਰਾ ਸਾਹਿਬ ਕਮੇਟੀ ਦੇ ਸਰਪ੍ਰਸਤ ਬਲਦੇਵ ਸਿੰਘ ਗਿੱਲ ਨੇ ਕਿਹਾ ਕਿ ਕੁੜੀਆ ਵਿਹੜੇ ਦੀ ਰੌਣਕ ਹੁੰਦੀਆ ਹਨ । ਉਹਨਾਂ ਕਿਹਾ ਕਿ ਮਨਪ੍ਰੀਤ ਕੌਰ ਨੇ ਕਲਾਸ ਵੰਨ ਅਫਸਰ ਬਣਕੇ ਸ਼ਹਿਰ ਫਰੀਦਕੋਟ, ਮੁਹੱਲਾ ਸ਼ਾਹਬਾਜ ਨਗਰ ਤੇ ਮਾਪਿਆ ਦਾ ਨਾਂ ਰੋਸ਼ਨ ਕੀਤਾ ਹੈ । ਇਸ ਮੌਕੇ ਸਾਹਬਾਜ ਨਗਰ ਮੁਹੱਲਾ ਵਿਕਾਸ ਕਮੇਟੀ ਦੇ ਪ੍ਰਧਾਨ ਪਰਦੀਪ ਸ਼ਰਮਾਂ ਨੇ ਬੋਲਦਿਆ ਕਿਹਾ ਕਿ ਮਨਪ੍ਰੀ ਕੌਰ ਨੂੰ ਸਨਮਾਨਿਤ ਕਰਕੇ ਅਸੀਂ ਮਾਣ ਮਹਿਸੂਸ ਕਰਦੇ ਹਾਂ । ਪ੍ਰਮਾਤਮਾ ਕਰੇ ਕਿ ਆਪ ਜੀ ਦਾ ਜੀਵਨ ਖੁਸ਼ੀਆ ਖੇੜਿਆ ਭਰਿਆ ਹੋਵੇ ।ਅਸੀਂ ਆਸ ਕਰਦੇ ਹਾ ਕਿ ਆਪ ਆਪਣਾ ਫਰਜ ਇਮਾਨਦਾਰੀ ਨਾਲ ਨਿਭਾ ਕੇ ਮਾਂ ਬਾਪ ਅਤੇ ਮੁਹੱਲੇ ਦਾ ਨਾਂ ਰੋਸ਼ਨ ਕਰੋ । ਇੱਥੇ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਲਈ ਗਈ ਪ੍ਰੀਖਿਆ ਵਿੱਚੋ ਮਨਪ੍ਰੀਤ ਕੌਰ ਨੇ ਜਿਲਾ ਫਰੀਦਕੋਟ ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ । ਐਨਾ ਹੀ ਨਹੀਂ ਪਟਵਾਰੀ ਨਰਵਿੰਦਰ ਸਿੰਘ ਬਰਾੜ ਦੀ ਹੌਣਹਾਰ ਸਪੁੱਤਰੀ ਮਨਪ੍ਰੀਤ ਕੌਰ ਸ਼ੁਰੂ ਤੋਂ ਹੀ ਪੜਾਈ ਵਿੱਚ ਹੁਸ਼ਿਆਰ ਸੀ । ਫਰੀਦਕੋਟ ਦੇ ਨਾਮਵਰ ਸਕੂਲ ਦਸ਼ਮੇਸ਼ ਪਬਲਿਕ ਸਕੂਲ ਵਿੱਚੋ ਦਸਵੀਂ ਕਲਾਸ 10 ਸੀਜੀਪੀ ਲੈਕੇ ਪਾਸ ਕੀਤੀ ਸੀ । ਅਤੇ ਬਾਰਵੀ ਕਲਾਸ ਵਿੱਚੋ 85% ਨੰਬਰ ਲਏ ਸਨ । ਉਸ ਨੇ ਮੁਕਾਬਲੇ ਦੇ ਇਮਤਿਹਾਨ ਰਾਹੀ ਪੰਜਾਬ ਦੀ ਨਾਮਵਰ ਯੂਨੀਵਰਸਿਟੀ ਪੰਜਾਬ ਐਗਰੀਕਲਚਰ ਲੁਧਿਆਣਾ ਤੋਂ ਬੀਐਸਸੀ 82% ਨੰਬਰ ਲੈਕੇ ਪਾਸ ਕੀਤੀ ਸੀ । ਅਤੇ ਐਮ ਐਸ ਸੀ ਲੁਧਿਆਣਾ ਯੂਨੀਵਰਸਿਟੀ ਤੋਂ 80% ਨੰਬਰ ਲੈਕੇ ਪਾਸ ਕੀਤੀ ਅਤੇ ਪੰਜਾਬ ਸਰਕਾਰ ਵੱਲੋਂ ਕਲਾਸ ਵੰਨ ਅਫਸਰ ਖੇਤੀਬਾੜੀ ਵਿਕਾਸ ਅਫਸਰ ਲਈ ਹੋਈ ਵਿਭਾਗੀ ਪ੍ਰੀਖਿਆ ਵਿੱਚ ਜਿਲੇ ਭਰ ਚੋ ਅਵੱਲ ਰਹਿ ਕੇ ਅਫਸਰ ਬਣੀ । ਮਨਪ੍ਰੀਤ ਕੌਰ ਬਰਾੜ ਜਿੱਥੇ ਪੜਾਈ ਵਿੱਚ ਹੁਸ਼ਿਆਰ ਸੀ ਉੱਥੇ ਹੀ ਖੇਡਾਂ ਵਿੱਚ ਵੀ ਅਵੱਲ ਸੀ । ਉਸ ਨੇ ਵਾਲੀਬਾਲ ਦੀ ਟੀਮ ਵਿੱਚ ਪੰਜਾਬ ਪੱਧਰ ਤੇ ਅਤੇ ਉਸ ਤੋਂ ਬਾਅਦ ਯੂਨੀਵਰਸਿਟੀ ਪੱਧਰ ਤੇ ਜਿੱਤਾ ਦਰਜ ਕੀਤੀਆ। ਖੇਡਾਂ ਤੇ ਪੜਾਈ ਤੋਂ ਇਲਾਵਾ ਉਸ ਨੂੰ ਪੇਟਿੰਗ ਦਾ ਹੀ ਸ਼ੌਕ ਸੀ ਅਤੇ ਉਸ ਨੇ ਪੇਟਿੰਗ ਮੁਕਾਬਲੇ ਵਿੱਚ ਭਾਰਤ ਵਿੱਚੋ ਦੂਜਾ ਸਥਾਨ ਪ੍ਰਾਪਤ ਕੀਤਾ । ਇਸ ਮੌਕੇ ਮਨਪ੍ਰੀਤ ਕੌਰ ਨੇ ਇਸ ਪ੍ਰਾਪਤੀ ਦਾ ਸਿਹਰਾ ਮਾਂ ਬਾਪ ਦੀ ਯੋਗ ਅਗਵਾਈ, ਅਧਿਆਪਕਾ ਦੁਆਰਾ ਕਰਵਾਈ ਗਈ ਸਖਤ ਮੇਹਨਤ ਅਤੇ ਦਿਲ ਲਗਾ ਕੇ ਕੀਤੀ ਗਈ ਪੜਾਈ ਨੂੰ ਦਿੱਤਾ । ਇਸ ਮੌਕੇ ਸਮੂਹ ਮਹੁੱਲਾ ਨਿਵਾਸੀ ਹਾਜਿਰ ਸਨ ।

Install Punjabi Akhbar App

Install
×