ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਕੈਬਿਨੇਟ ਦਾ ਗਠਨ: 23 ਮੈਂਬਰ ਜਿਨ੍ਹਾਂ ਵਿੱਚ 10 ਮਹਿਲਾਵਾਂ ਅਤੇ 2 ਮੁਸਲਿਮ ਵੀ ਸ਼ਾਮਿਲ

ਨਵੀਂ ਕੈਬਨਿਟ ਦੀ ਪੂਰੀ ਸੂਚੀ

ਆਸਟ੍ਰੇਲੀਆਈ ਗਵਰਨਰ ਜਨਰਲ -ਡੇਵਿਡ ਹਾਰਲੇ ਵੱਲੋਂ, ਦੇਸ਼ ਦੇ 31ਵੇਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਪ੍ਰਧਾਨਗੀ ਹੇਠਾਂ ਕੈਬਿਨੇਟ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਇਸ ਨਵੀਂ ਬਣੀ ਕੈਬਿਨੇਟ ਵਿੱਚ ਕੁੱਲ 23 ਮੈਂਬਰ ਹਨ। ਇਸ ਕੈਬਨਿਟ ਦੀ ਖਾਸਿਅਤ ਇਹ ਹੈ ਕਿ ਇਸ ਵਿੱਚ 10 ਮਹਿਲਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਅਤੇ ਇਹ ਪਹਿਲੀ ਵਾਰੀ ਹੋਇਆ ਹੈ ਕਿ 2 ਮੈਂਬਰ ਮੁਸਲਮਾਨ ਭਾਈਚਾਰੇ ਵਿੱਚੋਂ ਵੀ ਇਸ ਵਿੱਚ ਸ਼ਾਮਿਲ ਹਨ।

ਕੈਬਨਿਟ ਦੇ ਮੈਂਬਰ ਇਸ ਪ੍ਰਕਾਰ ਹਨ:

ਐਂਥਨੀ ਐਲਬਨੀਜ਼ – ਪ੍ਰਧਾਨ ਮੰਤਰੀ
ਰਿਚਰਡ ਮਾਰਲਸ – ਵਧੀਕ ਪ੍ਰਧਾਨ ਮੰਤਰੀ
ਜਿਮ ਚਾਮਰਜ਼ – ਖ਼ਜ਼ਾਨਾ ਵਿਭਾਗ
ਕੈਟੀ ਗਾਲਾਘਰ – ਵਿੱਤ, ਜਨਤਕ ਸੇਵਾਵਾਂ, ਮਹਿਲਾਵਾਂ ਦੇ ਵਿਭਾਗ
ਪੈਨੀ ਵੌਂਗ – ਬਾਹਰੀ ਰਾਜਾਂ ਦੇ ਵਿਭਾਗ
ਲਿੰਡਾ ਬਰਨੇ – ਇੰਡੀਜੀਨਸ ਆਸਟ੍ਰੇਲੀਆਈ ਵਿਭਾਗ
ਬਿਲ ਸ਼ਾਰਟਨ – ਨੈਸ਼ਨਲ ਡਿਸਅਬਿਲੀਟੀ ਬੀਮਾ ਸਕੀਮ, ਸਰਕਾਰੀ ਸੇਵਾਵਾਂ ਦੇ ਵਿਭਾਗ
ਟੌਨੀ ਬਰਕੇ – ਰੌਜ਼ਗਾਰ ਅਤੇ ਕੰਮਕਾਜ ਦੀਆਂ ਥਾਂਵਾਂ ਵਿਚਲੇ ਤਾਲਮੇਲ ਸਬੰਧੀ ਅਤੇ ਕਲ਼ਾ ਦੇ ਖੇਤਰ ਵਿਚਲੇ ਵਿਭਾਗ
ਤਾਨੀਆ ਪਿਲਬਰਸਕ – ਵਾਤਾਵਰਣ, ਪਾਣੀਆਂ ਸਬੰਧੀ ਵਿਭਾਗ
ਡੋਨ ਫੈਰਲ – ਵਪਾਰ ਅਤੇ ਸੈਰ-ਸਪਾਟਾ ਵਿਭਾਗ, ਸਪੈਸ਼ਲ ਰਾਜ ਮੰਤਰੀ
ਮਾਰਕ ਬਟਰ – ਸਿਹਤ ਅਤੇ ਏਜਡ ਕੇਅਰ ਵਿਭਾਗ
ਕ੍ਰਿਸ ਬੋਵੇਨ – ਮੌਸਮਾਂ ਵਿੱਚ ਬਦਲਾਅ ਅਤੇ ਅਨਰਜੀ ਦੇ ਵਿਭਾਗ
ਕੈਥਰਿਨ ਕਿੰਗ – ਬੁਨਿਆਦੀ ਢਾਂਚਾ, ਪਰਿਵਹਨ ਅਤੇ ਖੇਤਰੀ ਵਿਕਾਸ, ਸਥਾਨਕ ਸਰਕਾਰਾਂ ਦੇ ਵਿਭਾਗ
ਬਰੈਂਡਨ ਓ ਕੋਨਰ – ਸਕਿਲਜ਼ ਅਤੇ ਟ੍ਰੇਨਿੰਗ ਦੇ ਵਿਭਾਗ
ਮਾਰਕ ਡ੍ਰਾਇਫਸ – ਅਟਾਰਨੀ ਜਨਰਲ ਅਤੇ ਕੈਬਿਟਨ ਸੈਕਟਰੀ
ਮਾਈਕਲ ਰੌਲੈਂਡ – ਕਮਿਊਨੀਕੇਸ਼ਨਜ਼ ਵਿਭਾਗ
ਜੂਲੀ ਕੋਲਿਨਜ਼ – ਹਾਊਸਿੰਗ, ਬੇ-ਘਰਿਆਂ ਦੇ ਵਿਭਾਗ ਅਤੇ ਛੋਟੇ ਕੰਮ ਧੰਦਿਆਂ ਦੇ ਵਿਭਾਗ
ਜੈਸਨ ਕਲੇਅਰ – ਸਿੱਖਿਆ ਵਿਭਾਗ
ਕਲੇਰ ਓ ਨੇਲ – ਘਰੇਲੂ ਮਾਮਲਿਆਂ ਅਤੇ ਸਾਈਬਰ ਸੁਰੱਖਿਆ ਦੇ ਵਿਭਾਗ
ਅਮਾਂਡਾ ਰਿਸ਼ਵਰਥ – ਸਮਾਜਿਕ ਸੇਵਾਵਾਂ
ਐਡ ਹਸਿਕ – ਉਦਿਯੋਗ ਅਤੇ ਵਿਗਿਆਨ ਵਿਭਾਗ
ਮੁਰੇ ਵਾਟ – ਖੇਤੀਬਾੜੀ, ਮੱਛੀ ਪਾਲਣ, ਜੰਗਲਾਤ ਅਤੇ ਆਪਾਤਕਾਲੀਨ ਸੇਵਾਵਾਂ ਦੇ ਵਿਭਾਗ
ਮੈਡਲਿਨ ਕਿੰਗ – ਸੌਮੇ ਅਤੇ ਨਾਰਦਰਨ ਆਸਟ੍ਰੇਲੀਆਈ ਵਿਭਾਗ
ਮੈਟ ਕਿਓਫ – ਵੈਟਰਨਜ਼ ਅਫੇਅਰਜ਼ ਅਤੇ ਡਿਫੈਂਸ ਪਰਸਨਲ ਦੇ ਵਿਭਾਗ
ਪੈਟ ਕੋਨਰੋਏ – ਡਿਫੈਂਸ ਉਦਿਯੋਗ, ਅੰਤਰ ਰਾਸ਼ਟਰੀ ਡਿਵੈਲਪਮੈਂਟ ਅਤੇ ਦ ਪੈਸਿਫਿਕ ਵਿਭਾਗ
ਸਟੀਫਨ ਜੋਨਜ਼ – ਸਹਾਇਕ ਖ਼ਜ਼ਾਨਾ ਅਤੇ ਵਿੱਤ ਸੇਵਾਵਾਂ ਦੇ ਵਿਭਾਗ
ਐਂਡ੍ਰਿਊ ਗਿਲਜ਼ – ਇਮੀਗ੍ਰੇਸ਼ਨ, ਸਿਟੀਜ਼ਨਸ਼ਿਪ ਅਤੇ ਬਹੁ-ਸਭਿਆਚਾਰਕ ਵਿਭਾਗ
ਐਨ ਐਲੀ – ਛੋਟੇ ਬੱਚਿਆਂ ਦੀ ਪੜ੍ਹਾਈ ਲਿਖਾਈ ਅਤੇ ਯੂਥ ਵਿਭਾਗ
ਐਨੀਕਾ ਵੈਲਜ਼ – ਏਜਡ ਕੇਅਰ ਅਤੇ ਖੇਡ ਵਿਭਾਗ
ਕ੍ਰਿਸਟੀ ਮੈਕਬੇਨ – ਖੇਤਰੀ ਡਿਵੈਲਪਮੈਂਟ, ਸਥਾਨਕ ਸਰਕਾਰਾਂ ਅਤੇ ਟੈਰਿਟਰੀਆਂ ਦੇ ਵਿਭਾਗ

Install Punjabi Akhbar App

Install
×