ਅਮਰੀਕਾ ਦੇ ਰਾਜ ਦੱਖਣੀ ਕੈਰੋਲੀਨਾ ਚ’ ਯੂਕਰੇਨੀ ਸ਼ਰਨਾਰਥੀ ਦਾ ਰੇਲਗੱਡੀ ਵਿੱਚ ਚਾਕੂ ਮਾਰ ਕੇ ਕਤਲ

ਅਮਰੀਕਾ ਦੇ ਰਾਜ ਦੱਖਣੀ ਕੈਰੋਲੀਨਾ ਚ’ ਯੂਕਰੇਨੀ ਸ਼ਰਨਾਰਥੀ ਦਾ ਰੇਲਗੱਡੀ ਵਿੱਚ ਚਾਕੂ ਮਾਰ ਕੇ ਕਤਲ

ਨਿਊਯਾਰਕ, 9 ਸਤੰਬਰ (ਰਾਜ ਗੋਗਨਾ )-ਅਮਰੀਕਾ ਵਿੱਚ ਇੱਕ ਭਿਆਨਕ ਘਟਨਾ ਵਾਪਰੀ, ਰੇਲਗੱਡੀ ਵਿੱਚ ਯਾਤਰਾ ਕਰ ਰਹੀ ਇੱਕ ਯੂਕਰੇਨੀ ਸ਼ਰਨਾਰਥੀ ਅੋਰਤ ਦਾ ਬੇਰਹਿਮੀ ਨਾਲ ਚਾਕੂ ਮਾਰ ਕੇ ਜਾਨੋਂ ਮਾਰ ਦਿੱਤਾ ਗਿਆ। ਇਸ ਘਟਨਾ ਦੀ ਫੁਟੇਜ ਹਾਲ ਹੀ ਵਿੱਚ ਸਾਹਮਣੇ ਆਈ ਹੈ। 23 ਸਾਲਾ ਇਕ ਯੂਕਰੇਨੀ ਔਰਤ ਜਿਸ ਦਾ ਨਾਂ ਇਰੀਨਾ ਜ਼ਾਰੂਤਸਕਾ ਸੀ ਉਹਨਾਂ ਜੰਗ ਦੇ ਡਰ ਦੇ ਕਾਰਨ ਅਮਰੀਕਾ ਆ ਕੇ ਸੈਟਲ ਹੋਣਾ ਚਾਹੁੰਦੀ ਸੀ। ਪਰ ਬਦਕਿਸਮਤੀ ਨਾਲ, ਉਹ ਇੱਕ ਹਮਲਾਵਰ ਦੇ ਹੱਥੋਂ ਆਪਣੀ ਜਾਨ ਗੁਆ ​​ਬੈਠੀ। ਬੀਤੇਂ ਦਿਨੀਂ ਰਾਤ ਦੇ 9:46 ਵਜੇ, ਉਹ ਲਾਈਟ ਰੇਲ ‘ਤੇ ਚੜ੍ਹ ਗਈ ਅਤੇ ਫ਼ੋਨ ‘ਤੇ ਰੁੱਝੀ ਹੋਈ ਸੀ। ਹਮਲਾਵਰ, 34 ਸਾਲਾ ਡੀਕਾਰਲੋਸ ਬ੍ਰਾਊਨ, ਜੋ ਉਸ ਦੇ ਪਿੱਛੇ ਬੈਠਾ ਹੋਇਆ ਸੀ, ਨੇ ਇੱਕ ਫੋਲਡਿੰਗ ਚਾਕੂ ਲਿਆ ਅਤੇ ਉਸ ਦੀ ਗਰਦਨ ਵਿੱਚ ਤਿੰਨ ਵਾਰ ਕੀਤੇ। ਬਹੁਤ ਜ਼ਿਆਦਾ ਖੂਨ ਵਹਿਣ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਫਿਰ ਹਮਲਾਵਰ ਚਾਕੂ ਨਾਲ ਖੂਨ ਵਗਦਾ ਹੋਇਆ ਉਤਰ ਗਿਆ। ਯਾਤਰੀਆਂ ਨੇ ਵੀ ਖੂਨ ਵਹਿਣ ਦੇ ਦ੍ਰਿਸ਼ ਦੇਖੇ। ਪਰ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ। ਇਸ ਨਾਲ ਸਬੰਧਤ ਦ੍ਰਿਸ਼ ਵਾਇਰਲ ਹੋ ਰਹੇ ਹਨ। ਮੀਡੀਆ ਰਿਪੋਰਟਾ ਅਨੁਸਾਰ ਸ਼ੱਕੀ, ਡੀਕਾਰਲੋਸ ਬ੍ਰਾਊਨ, ਦਾ 2011 ਤੋਂ ਇੱਕ ਵਿਆਪਕ ਅਪਰਾਧਿਕ ਰਿਕਾਰਡ ਹੈ। ਉਸ ‘ਤੇ ਚੋਰੀ, ਖਤਰਨਾਕ ਹਥਿਆਰਾਂ ਨਾਲ ਡਕੈਤੀ ਅਤੇ ਡਰਾਉਣ-ਧਮਕਾਉਣ ਦੇ ਦੋਸ਼ ਹਨ। ਉਸ ਨੇ ਇੱਕ ਭਿਆਨਕ ਘਟਨਾ ਵਿੱਚ ਪੰਜ ਸਾਲ ਜੇਲ੍ਹ ਵਿੱਚ ਵੀ ਕੱਟੇ। ਰੇਲਗੱਡੀ ਵਿੱਚ ਕਤਲ ਤੋਂ ਬਾਅਦ, ਬ੍ਰਾਊਨ ਨੂੰ ਅਗਲੇ ਸਟੇਸ਼ਨ ‘ਤੇ ਪੁਲਿਸ ਵੱਲੋ ਗ੍ਰਿਫਤਾਰ ਕੀਤਾ ਗਿਆ ਅਤੇ ਚਾਕੂ ਜ਼ਬਤ ਕਰ ਲਿਆ ਗਿਆ। ਉਸਦੇ ਹੱਥ ਵਿੱਚ ਜ਼ਖ਼ਮ ਲਈ ਹਸਪਤਾਲ ਵਿੱਚ ਵੀ ਉਸਦਾ ਇਲਾਜ ਕੀਤਾ ਗਿਆ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਉਸ ‘ਤੇ ਪਹਿਲੀ ਡਿਗਰੀ ਕਤਲ ਦਾ ਦੋਸ਼ ਲਗਾਇਆ ਹੈ। ਹਾਲਾਂਕਿ, ਪੁਲਿਸ ਹਮਲੇ ਦੇ ਉਦੇਸ਼ ਦਾ ਪਤਾ ਨਹੀਂ ਲਗਾ ਸਕੀ ਹੈ। ਯੂਕਰੇਨੀ ਅੋਰਤ ਦੀ ਕਥਿਤ ਤੌਰ ‘ਤੇ ਰੇਲਗੱਡੀ ਵਿੱਚ ਹੀ ਮੌਤ ਹੋ ਗਈ।