ਬਜ਼ੁਰਗਾਂ ਦੇ ਨਾਲ ਧੋਖਾਧੜੀ ਦੇ ਮਾਮਲੇ ਵਿੱਚ ਅਮਰੀਕਾ ਵਿੱਚ ਭਾਰਤੀ- ਗੁਜਰਾਤੀ ਵਿਦਿਆਰਥੀ ਗ੍ਰਿਫ਼ਤਾਰ

ਬਜ਼ੁਰਗਾਂ ਦੇ ਨਾਲ ਧੋਖਾਧੜੀ ਦੇ ਮਾਮਲੇ ਵਿੱਚ ਅਮਰੀਕਾ ਵਿੱਚ ਭਾਰਤੀ- ਗੁਜਰਾਤੀ ਵਿਦਿਆਰਥੀ ਗ੍ਰਿਫ਼ਤਾਰ

ਨਿਊਯਾਰਕ, 28 ਅਗਸਤ ( ਰਾਜ ਗੋਗਨਾ )- ਅਮਰੀਕਾ ਵਿੱਚ ਇੱਕ ਹੋਰ ਭਾਰਤੀ -ਗੁਜਰਾਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਪ੍ਰਾਪਤ ਵੇਰਵਿਆਂ ਦੇ ਅਨੁਸਾਰ, ਵਿਸਕਾਨਸਿਨ ਸਟੇਟ ਵਿੱਚ ਗ੍ਰਿਫ਼ਤਾਰ ਕੀਤੇ ਗਏ ਇਸ ਗੁਜਰਾਤੀ ਦੀ ਪਛਾਣ ਰੋਸ਼ਨ ਸ਼ਾਹ ਦੇ ਵਜੋਂ ਹੋਈ ਹੈ। ਅਤੇ ਉਸਦੀ ਉਮਰ ਸਿਰਫ਼ 21 ਸਾਲ ਹੈ। ਫੈਡਰਲ ਗ੍ਰੈਂਡ ਜਿਊਰੀ ਨੇ ਰੋਸ਼ਨ ‘ਤੇ ਮਨੀ ਲਾਂਡਰਿੰਗ ਸਕੀਮ ਵਿੱਚ ਸ਼ਾਮਲ ਹੋਣ ਅਤੇ ਸੀਨੀਅਰ ਨਾਗਰਿਕਾਂ ਨਾਲ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ। ਜਿਸ ਮਾਮਲੇ ਵਿੱਚ ਰੋਸ਼ਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ ਵਿੱਚ ਪੀੜਤ ਤੋਂ ਉਸ ਨੇ ਸੋਨੇ ਦੇ ਰੂਪ ਵਿੱਚ ਪੰਜ ਲੱਖ ਡਾਲਰ ਦੀ ਜ਼ਬਰਦਸਤੀ ਵਸੂਲੀ ਕੀਤੀ ਗਈ ਸੀ।

ਪੀੜਤ ਨੇ ਕਿਹਾ ਕਿ ਉਹ ਸੋਨਾ ਉਹ ਇੱਕ ਸੰਘੀ ਏਜੰਟ ਨੂੰ ਦੇ ਰਹੇ ਸਨ, ਪਰ ਅਸਲ ਵਿੱਚ, ਘੁਟਾਲੇਬਾਜ਼ ਪੀੜਤਾਂ ਨੂੰ ਇਹ ਕਹਿ ਕੇ ਧੋਖਾ ਦੇ ਰਹੇ ਸਨ ਕਿ ਉਨ੍ਹਾਂ ਦੇ ਬੈਂਕ ਖਾਤੇ ਸੁਰੱਖਿਅਤ ਨਹੀਂ ਹਨ ਅਤੇ ਪੈਸੇ ਨੂੰ ਸੁਰੱਖਿਅਤ ਰੱਖਣ ਦੇ ਬਹਾਨੇ ਸੋਨੇ ਵਿੱਚ ਬਦਲ ਰਹੇ ਸਨ। ਰੋਸ਼ਨ ਸ਼ਾਹ ਨਾਮੀ ਵਰਗੇ ਲੋਕਾਂ ਨੂੰ ਪੀੜਤ ਤੋਂ ਸੋਨਾ ਇਕੱਠਾ ਕਰਨ ਲਈ ਭੇਜਿਆ ਗਿਆ ਸੀ। ਅਦਾਲਤ ਦੇ ਰਿਕਾਰਡ ਅਨੁਸਾਰ, ਦੋਸ਼ੀ ਰੋਸ਼ਨ ਸ਼ਾਹ ‘ਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਹੈ ਅਤੇ ਲੰਘੀ 19 ਅਗਸਤ ਨੂੰ ਦੋਸ਼ ਲਗਾਇਆ ਗਿਆ ਸੀ, ਹਾਲਾਂਕਿ ਰੋਸ਼ਨ ਨੇ ਆਪਣੇ ਖਿਲਾਫ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਰੋਸ਼ਨ ਨੇ ਵਿਸਕਾਨਸਿਨ, ਫਲੋਰੀਡਾ, ਐਰੀਜ਼ੋਨਾ ਅਤੇ ਸੰਯੁਕਤ ਰਾਜ ਅਮਰੀਕਾ ਦੇ ਹੋਰ ਰਾਜਾਂ ਦੀ ਯਾਤਰਾ ਕੀਤੀ ਤਾਂ ਜੋ ਧੋਖਾਧੜੀ ਦਾ ਸ਼ਿਕਾਰ ਹੋਏ ਪੀੜਤਾਂ ਤੋਂ ਨਕਦੀ ਅਤੇ ਸੋਨੇ ਨਾਲ ਭਰੇ ਪਾਰਸਲ ਇਕੱਠੇ ਕੀਤੇ ਜਾ ਸਕਣ। ਦੋਸ਼ੀ ਇਸ ਨਕਦੀ ਜਾਂ ਸੋਨੇ ਨੂੰ ਘੁਟਾਲੇ ਵਿੱਚ ਸ਼ਾਮਲ ਹੋਰ ਲੋਕਾਂ ਨੂੰ ਟ੍ਰਾਂਸਫਰ ਕਰ ਦਿੰਦੇ ਸਨ।

ਘੁਟਾਲੇਬਾਜ਼, ਜੋ ਪੀੜਤਾਂ ਨੂੰ ਗ੍ਰਿਫ਼ਤਾਰੀ ਦਾ ਡਰ ਦਿਖਾ ਕੇ ਜਾਂ ਇਹ ਕਹਿ ਕੇ ਡਰਾਉਂਦੇ ਸਨ ਕਿ ਉਨ੍ਹਾਂ ਦੇ ਬੈਂਕ ਖਾਤੇ ਸੁਰੱਖਿਅਤ ਨਹੀਂ ਹਨ, ਅਕਸਰ ਆਪਣੇ ਆਪ ਨੂੰ ਸੰਘੀ ਏਜੰਟ ਵਜੋਂ ਉਹ ਆਪਣੀ