ਪੱਛਮੀ ਨਿਊਯਾਰਕ ਵਿੱਚ ਸੈਲਾਨੀ ਬੱਸ ਪਲਟਣ ਨਾਲ 5 ਲੋਕਾਂ ਦੀ ਮੌਤ

ਪੱਛਮੀ ਨਿਊਯਾਰਕ ਵਿੱਚ ਸੈਲਾਨੀ ਬੱਸ ਪਲਟਣ ਨਾਲ 5 ਲੋਕਾਂ ਦੀ ਮੌਤ

ਨਿਊਯਾਰਕ, 23 ਅਗਸਤ ( ਰਾਜ ਗੋਗਨਾ ) ਅਮਰੀਕਾ ਵਿੱਚ ਇੱਕ ਗੰਭੀਰ ਸੜਕ ਹਾਦਸਾ ਵਾਪਰਿਆ ਹੈ। ਭਾਰਤੀਆਂ ਨੂੰ ਲੈ ਕੇ ਜਾ ਰਹੀ ਇੱਕ ਸੈਲਾਨੀ ਬੱਸ ਨਿਊਯਾਰਕ ਹਾਈਵੇਅ ‘ਤੇ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਹੋਣ ਦੀ ਖ਼ਬਰ ਹੈ। ਬੱਸ ਨਿਆਗਰਾ ਫਾਲਸ ਤੋਂ ਨਿਊਯਾਰਕ ਵਾਪਸ ਆ ਰਹੀ ਸੀ ਜਦੋਂ ਬਫੇਲੋ ਨੇੜੇ ਕੰਟਰੋਲ ਗੁਆ ਬੈਠੀ ਅਤੇ ਪਲਟ ਗਈ। ਜਿਸ ਵਿੱਚ 54 ਸੈਲਾਨੀ ਨਿਆਗਰਾ ਫਾਲਸ ਦੀ ਯਾਤਰਾ ਕਰ ਰਹੇ ਸਨ ਅਤੇ ਨਿਊਯਾਰਕ ਸ਼ਹਿਰ ਨੂੰ ਵਾਪਸ ਆ ਰਹੇ ਸਨ । ਅਤੇ ਇਹ ਹਾਦਸਾ ਇਸ ਕਾਰਨ ਵਾਪਰਿਆ ਜਦੋ ਡਰਾਈਵਰ ਨੇ ਬੱਸ ਤੋਂ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਬਫੇਲੋ ਤੋਂ ਲਗਭਗ 25 ਮੀਲ (40 ਕਿਲੋਮੀਟਰ) ਪੂਰਬ ਵਿੱਚ ਇਹ ਘਾਤਕ ਹਾਦਸਾ ਵਾਪਰਿਆ। ਅਧਿਕਾਰੀਆਂ ਨੇ ਦੱਸਿਆ ਕਿ ਬੱਸ ਵ’ ਸਵਾਰ ਸੈਲਾਨੀਆ ਚ’ ਭਾਰਤੀ, ਚੀਨੀ ਅਤੇ ਫਿਲੀਪੀਨੋ ਮੂਲ ਦੇ ਲੋਕ ਸਨ। ਅਧਿਕਾਰੀਆਂ ਨੇ ਕਿਹਾ ਕਿ ਡਰਾਈਵਰ ਦਾ ਧਿਆਨ ਭਟਕ ਗਿਆ ਸੀ ਅਤੇ ਉਹ ਕੰਟਰੋਲ ਗੁਆ ਬੈਠਾ ਸੀ। ਨਿਊਯਾਰਕ ਸਟੇਟ ਪੁਲਿਸ ਹਾਦਸੇ ਵਾਲੀ ਥਾਂ ‘ਤੇ ਪਹੁੰਚੀ ਅਤੇ ਕਾਰਵਾਈ ਕੀਤੀ। ਪੰਜ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਬਾਕੀ ਸੈਲਾਨੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਹਸਪਤਾਲ ਵਿੱਚ ਇਲਾਜ ਤੋਂ ਬਾਅਦ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ। ਹਾਦਸੇ ਸਮੇਂ ਬੱਸ ਵਿੱਚ 54 ਲੋਕ ਸਵਾਰ ਸਨ। ਅਮਰੀਕੀ ਮੀਡੀਆ ਨੇ ਦੱਸਿਆ ਕਿ ਕੋਈ ਵੀ ਬੱਚਾ ਨਹੀਂ ਮਾਰਿਆ ਗਿਆ। ਬੱਸ ਕੈਨੇਡੀਅਨ ਸਰਹੱਦ ‘ਤੇ ਨਿਆਗਰਾ ਫਾਲਸ ਤੋਂ ਵਾਪਸ ਆ ਰਹੀ ਸੀ, ਜਦੋਂ ਇਹ ਪੈਮਬਰੋਕ ਦੇ ਨੇੜੇ ਇੱਕ ਹਾਈਵੇਅ ‘ਤੇ ਹਾਦਸਾਗ੍ਰਸਤ ਹੋ ਗਈ। ਬਚਾਅ ਕਾਰਜ ਵਿੱਚ ਅੱਠ ਹੈਲੀਕਾਪਟਰ ਸ਼ਾਮਲ ਸਨ। ਬੱਸ ਦਾ ਡਰਾਈਵਰ ਵੀ ਜਾਨੋਂ ਬਚ ਗਿਆ। ਪੁਲਿਸ ਨੇ ਕਿਹਾ ਕਿ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।