ਗੁਰਜਤਿੰਦਰ ਸਿੰਘ ਰੰਧਾਵਾ ਇੰਟਰਫੇਥ ਕੌਂਸਲ ਦੇ ਲਗਾਤਰ ਤੀਜੀ ਵਾਰ ਡਾਇਰੈਕਟਰ ਚੁਣੇ ਗਏ

ਗੁਰਜਤਿੰਦਰ ਸਿੰਘ ਰੰਧਾਵਾ ਇੰਟਰਫੇਥ ਕੌਂਸਲ ਦੇ ਲਗਾਤਰ ਤੀਜੀ ਵਾਰ ਡਾਇਰੈਕਟਰ ਚੁਣੇ ਗਏ

ਨਿਊਯਾਰਕ, 1 ਅਗਸਤ ( ਰਾਜ ਗੋਗਨਾ )- ਇੰਟਰਫੇਥ ਕੌਂਸਲ ਆਫ ਗਰੇਟਰ ਸੈਕਰਾਮੈਂਟੋ ਕੈਲੀਫੋਰਨੀਆ (ਆਈ.ਸੀ.ਜੀ.ਐੱਸ.) ਦੀ ਸਾਲਾਨਾ ਚੋਣ ਸਰਬਸੰਮਤੀ ਦੇ ਨਾਲ ਹੋਈ। ਰੋਜ਼ਵਿਲ ਸੈਕਰਾਮੈਂਟੋ ਵਿਖੇ ਹੋਈ ਇਸ ਮੀਟਿੰਗ ਦੌਰਾਨ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ, ਜਿਸ ਵਿਚ ਪਾਲ ਫਰੈਡਰਿਚ ਅਤੇ ਕੈਰਲ ਲੋਏ ਨੂੰ ਕੋ-ਪ੍ਰੈਜ਼ੀਡੈਂਟ, ਕੇ ਅਲਾਇਸ ਡੇਲੀ ਨੂੰ ਵਾਈਸ ਪ੍ਰੈਜ਼ੀਡੈਂਟ, ਪੈਟ ਸਿੰਗਰ ਨੂੰ ਖ਼ਜ਼ਾਨਚੀ, ਚਾਰਲਸ ਨੂੰ ਸੈਕਟਰੀ ਅਤੇ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਡਾਇਰੈਕਟਰ ਚੁਣਿਆ ਗਿਆ। ਗੁਰਜਤਿੰਦਰ ਸਿੰਘ ਰੰਧਾਵਾ ਨੂੰ ਲਗਾਤਾਰ ਤੀਜੀ ਵਾਰ ਇਸ ਸੰਸਥਾ ਦਾ ਡਾਇਰੈਕਟਰ ਚੁਣਿਆ ਗਿਆ ਹੈ।

ਇੱਥੇ ਜ਼ਿਕਰਯੋਗ ਹੈ ਕਿ ਇੰਟਰਫੇਥ ਕੌਂਸਲ ਆਫ ਗਰੇਟਰ ਸੈਕਰਾਮੈਂਟੋ ਸੰਸਥਾ ਸੰਨ 1911 ਵਿੱਚ ਸ਼ੁਰੂ ਹੋਈ ਸੀ। ਇਸ ਸੰਸਥਾ ਵਿਚ ਹਰ ਧਰਮ ਅਤੇ ਮਜ਼੍ਹਬ ਦੇ ਲੋਕ ਕੰਮ ਕਰਦੇ ਹਨ। ਇਹ ਸੰਸਥਾ ਲੋਕਾਂ ਵਿਚ ਆਪਸੀ ਭਾਈਚਾਰਾ ਕਾਇਮ ਰੱਖਣ ਲਈ ਜੱਦੋ-ਜਹਿਦ ਕਰਦੀ ਹੈ। ਸਥਾਨਕ ਸਰਕਾਰਾਂ ਨਾਲ ਸਮੇਂ-ਸਮੇਂ ‘ਤੇ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ, ਤਾਂਕਿ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਿਆ ਜਾ ਸਕੇ।