ਨਿਊਜਰਸੀ ਤੋਂ ਭਾਰਤੀ-ਗੁਜਰਾਤੀ ਵਿਅਕਤੀ ਨੂੰ 100,000 ਡਾਲਰ ਦਾ ‘ਪਾਰਸਲ’ ਲੈਣ ਜਾਣ ਦੇ ਦੋਸ਼ ਵਿੱਚ ਗ੍ਰਿਫਤਾਰ

ਨਿਊਜਰਸੀ ਤੋਂ ਭਾਰਤੀ-ਗੁਜਰਾਤੀ ਵਿਅਕਤੀ ਨੂੰ 100,000 ਡਾਲਰ ਦਾ 'ਪਾਰਸਲ' ਲੈਣ ਜਾਣ ਦੇ ਦੋਸ਼ ਵਿੱਚ ਗ੍ਰਿਫਤਾਰ

ਨਿਊਜਰਸੀ, 11 ਜੂਨ (ਰਾਜ ਗੋਗਨਾ)- ਨਿਊਜਰਸੀ ਸੂਬੇ ਦੇ ਸ਼ਹਿਰ ਸਮਰਸੈੱਟ ਵਿੱਚ ਰਹਿਣ ਵਾਲੇ ਇਕ ਗੁਜਰਾਤੀ-ਭਾਰਤੀ ਮਾਹੀਰ ਪਟੇਲ ਨਾਮ ਦੇ ਇੱਕ ਨੋਜਵਾਨ ਨੂੰ ਪੁਲਿਸ ਨੇ ਇੱਕ ਲੱਖ ਡਾਲਰ ਤੋਂ ਵੱਧ ਦੇ ‘ਪਾਰਸਲ’ ਘੁਟਾਲੇ ਵਿੱਚ ਰੰਗੇ ਹੱਥੀਂ ਫੜਿਆ ਹੈ। ਦੋਸ਼ੀ ਦੀ ਸਿਰਫ 26 ਸਾਲ ਦਾ ਹੈ ਅਤੇ ਉਸਨੂੰ ਪੁਲਿਸ ਨੇ 27 ਮਈ ਨੂੰ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਨਿਊਜਰਸੀ ਰਾਜ ਦੀ ਐੱਗ ਹਾਰਬਰ ਪੁਲਿਸ ਦੇ ਅਨੁਸਾਰ, ਮਾਹੀਰ ਦੇ ਨਾਲ, ਇਸ ਮਾਮਲੇ ਵਿੱਚ ਇੱਕ ਹੋਰ ਗੈਰ-ਭਾਰਤੀ ਨੌਜਵਾਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਐੱਗ ਹਾਰਬਰ ਨਿਊਜਰਸੀ ਦਾ ਰਹਿਣ ਇੱਕ ਪੀੜਤ ਅਮਰੀਕਾ ਵਿੱਚ ਬਜ਼ੁਰਗ ਨਾਗਰਿਕਾਂ ਨਾਲ ਧੋਖਾਧੜੀ ਕਰਨ ਲਈ ਚੱਲ ਰਹੇ ਇਸ ਘੁਟਾਲੇ ਵਿੱਚ ਘਪਲੇਬਾਜ਼ਾਂ ਦੁਆਰਾ ਫਸ ਗਿਆ ਸੀ। ਪੀੜਤ ਨੇ ਇੱਕ ਵਾਰ ਘੁਟਾਲੇਬਾਜ਼ਾਂ ਨੂੰ ਵੱਡੀ ਰਕਮ ਅਦਾ ਕੀਤੀ ਸੀ, ਪਰ ਦੁਬਾਰਾ ਸੰਪਰਕ ਕੀਤੇ ਜਾਣ ਤੋਂ ਬਾਅਦ, ਉਸਨੇ 23 ਮਈ ਨੂੰ ਐੱਗ ਹਾਰਬਰ ਨਿਊਜਰਸੀ ਪੁਲਿਸ ਨੂੰ ਇਸਦੀ ਰਿਪੋਰਟ ਕੀਤੀ। ਇੱਕ ਰਿਪੋਰਟ ਦੇ ਅਨੁਸਾਰ, ਐਟਲਾਂਟਿਕ ਕਾਉਂਟੀ ਦੇ ਇਸ ਮਾਮਲੇ ਵਿੱਚ, ਘੁਟਾਲੇਬਾਜ਼ਾਂ ਨੇ ਪੀੜਤ ਨੂੰ ਇਹ ਕਹਿ ਕੇ ਡਰਾਇਆ ਸੀ ਕਿ ਉਸਦੇ ਬੈਂਕ ਖਾਤੇ ਵਿੱਚ ਇੱਕ ਵੱਡੀ ਸਮੱਸਿਆ ਹੈ ਅਤੇ ਉਸ ਤੋਂ 103,000 ਹਜ਼ਾਰ ਡਾਲਰ ਦੀ ਵਸੂਲੀ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਦੇ ਅਨੁਸਾਰ, ਪੀੜਤ ਨੂੰ ਦੱਸਿਆ ਗਿਆ ਸੀ ਕਿ ਉਸ ਦਾ ਬੈਂਕ ਖਾਤਾ ਹੈਕ ਕਰ ਲਿਆ ਗਿਆ ਹੈ ਅਤੇ ਫਿਰ 18 ਮਈ ਨੂੰ, ਪੀੜਤ ਤੋਂ ਉਸ ਦੀ ਮਦਦ ਕਰਨ ਦੇ ਬਹਾਨੇ 50,000 ਡਾਲਰ ਦੀ ਮੰਗ ਕੀਤੀ ਗਈ।

ਹਾਲਾਂਕਿ, 50,000 ਡਾਲਰ ਪ੍ਰਾਪਤ ਕਰਨ ਤੋਂ ਬਾਅਦ, ਘੁਟਾਲੇਬਾਜ਼ਾਂ ਨੇ ਹੋਰ 1,03,000 ਡਾਲਰ ਦੀ ਮੰਗ ਕੀਤੀ। ਇਹ ਪੈਸਾ ਜਿੱਥੋਂ ਲੈਣਾ ਸੀ, ਉਹ ਜਗ੍ਹਾ ਵੀ ਤੈਅ ਕਰ ਲਈ ਗਈ ਸੀ ਅਤੇ ਦੋਵੇਂ ਦੋਸ਼ੀ ਇੱਕ ਸੁਵਿਧਾ ਸਟੋਰ ‘ਤੇ ਇਕੱਠੇ ਹੋਏ ਸਨ ਅਤੇ ਨੇੜੇ ਤੋਂ ਨਕਦੀ ਇਕੱਠੀ ਕਰਨ ਵਾਲੇ ਸਨ ਅਤੇ ਇਸ ਦੌਰਾਨ ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ।