
ਸੱਤ ਜੀਆਂ ਦਾ ਵੱਡਾ ਟੱਬਰ-ਪਤੀ-ਪਤਨੀ, ਤਿੰਨ ਕੁੜੀਆਂ ਅਤੇ ਦੋ ਮੁੰਡੇ। ਉਹ ਸਾਰੇ ਹੀ ਇਕ ਮਹਾਂਨਗਰ ਵਿਚ ਛੋਟੀ ਜਿਹੀ ਝੁੱਗੀ ਵਿਚ ਦਿਨ ਕਟੀ ਕਰ ਰਹੇ ਸੀ। ਰਾਜੂ, ਇਕ ਕਲੌਨੀ ਵਿਚ ਧੋਬੀ ਦਾ ਕੰਮ ਕਰਦਾ, ਜਿਥੇ ਨਿਤੀ ਰਹਿੰਦੀ ਸੀ। ਰਾਜੂ ਆਪਣੇ ਪਰਿਵਾਰ ਵਿਚ ਇਕੱਲਾ ਹੀ ਕਮਾਈ ਕਰਨ ਵਾਲਾ ਸੀ। ਉਸਦੀ ਪਤਨੀ ਮੀਰਾ, ਘਰ ਦੇ ਸਾਰੇ ਕੰਮ ਕਰਦੀ। ਉਹਨਾਂ ਦੀ ਵੱਡੀ ਕੁੜੀ ਬਬੀਤਾ ਦਸਵੀਂ ਜਮਾਤ ਤੱਕ ਹੀ ਪੜ੍ਹ ਸਕੀ। ਉਹ ਭਾਵੇਂ ਹੋਰ ਪੜ੍ਹਨਾ ਚਾਹੁੰਦੀ ਸੀ, ਪਰ ਉਸਦੇ ਮਾਂ-ਪਿਉ ਉਸਦਾ ਵਿਆਹ ਕਰਨਾ ਚਾਹੁੰਦੇ ਸੀ। ਉਹ ਦੇਖਣ ਵਿਚ ਸੁਹਣੀ-ਸੁਣੱਖੀ ਸੀ ਅਤੇ ਕਈ ਮੁੰਡੇ ਉਸ ਨਾਲ ਵਿਆਹ ਕਰਵਾਉਣ ਲਈ ਤਿਆਰ ਸੀ। ਜਲਦੀ ਹੀ ਉਸਦਾ ਵਿਆਹ ਕਰ ਦਿੱਤਾ। ਦੂਜੀਆਂ ਦੋ ਕੁੜੀਆਂ, ਸਰੀਤਾ ਅਤੇ ਲਲੀਤਾ ਸਕੂਲ ਗਈਆਂ ਜਰੂਰ, ਪਰ ਉਹਨਾਂ ਦਾ ਮਨ ਪੜ੍ਹਾਈ ਵਿਚ ਨਹੀਂ ਸੀ, ਇਸ ਲਈ ਉਹ ਪੜ੍ਹ ਨਾ ਸਕੀਆਂ। ਉਹ ਘਰ ਦੇ ਕੰਮ-ਕਾਜ ਵਿਚ ਹੀ ਮਾਂ ਦਾ ਹੱਥ ਵਟਾਉਂਦੀਆਂ। ਉਹਨਾਂ ਦਾ ਪੁੱਤਰ ਮਹਿਕ, ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ। ਉਸ ਨੇ ਕਾਲਜ ਤੱਕ ਪੜ੍ਹਾਈ ਕਰਕੇ ਬੀ ਏ ਕਰ ਲਈ। ਸਭ ਤੋਂ ਛੋਟਾ ਪੁਸ਼ਪਕ, ਗਿਆਰਾਂ ਸਾਲਾਂ ਦਾ, ਪਰ ਉਸ ਨੇ ਸਕੂਲ ਦਾ ਮੂੰਹ ਤੱਕ ਨਹੀਂ ਸੀ ਦੇਖਿਆ।
ਇਸ ਪਰਿਵਾਰ ਲਈ ਰਾਤ ਨਾਲੋਂ ਦਿਨ ਜਿਆਦਾ ਕਾਲੇ ਸੀ। ਮਹੀਨੇ ਦੀ ਕਮਾਈ ਐਨੀ ਨਹੀਂ ਸੀ ਕਿ ਸ਼ਹਿਰ ਵਿਚ ਰਹਿਣ ਦੇ ਖਰਚੇ ਪੂਰੇ ਹੋ ਸਕਦੇ। ਜਦੋਂ ਰਾਜੂ ਪਹਿਲੀ ਬਾਰ ਸ਼ਹਿਰ ਆਇਆ ਸੀ, ਉਸ ਸਮੇਂ ਹਾਲਾਤ ਵੱਖਰੇ ਸਨ, ਪਰ ਹੁਣ ਨਵੇਂ ਸਮੇਂ ਦੇ ਨਵੇਂ ਹਾਲਾਤ ਨੇ ਸਮਾਜ ਨੂੰ ਆਪਣੇ ਘੇਰੇ ਵਿਚ ਲੈ ਲਿਆ ਸੀ। ਰਾਜੂ ਆਪਣੇ ਆਪ ਨੂੰ ਸ਼ਹਿਰ ਦੇ ਰੌਲੇ-ਰਪੇ ਵਿਚ ਗੁੰਮ ਗਿਆ ਮਹਿਸੂਸ ਕਰਦਾ। ਉਹ ਕੋਈ ਵੀ ਕੰਮ ਸਹੀ ਢੰਗ ਨਾਲ ਨਾ ਕਰ ਸਕਦਾ, ਇਸੇ ਲਈ ਹੀ ਉਹ ਸ਼ਰਾਬ ਪੀਣ ਲੱਗ ਪਿਆ। ਹਰ ਰੋਜ਼ ਰਾਤ ਨੂੰ ਸ਼ਰਾਬ ਪੀ ਕੇ ਆਪਣੀ ਸਖ਼ਤ ਮਿਹਨਤ ਦੀ ਕਮਾਈ ਬਰਬਾਦ ਕਰ ਦਿੰਦਾ। ਮੀਰਾ ਆਪਣੇ ਪਤੀ ਦੀਆਂ ਇਹਨਾਂ ਮਾੜੀਆਂ ਆਦਤਾਂ ਤੋਂ ਖਿਝਦੀ-ਖਪਦੀ ਅਤੇ ਆਪਣੀਆਂ ਧੀਆਂ ਕੋਲ ਆਪਣੇ ਦੁਖਾਂ ਦਾ ਰੋਣਾ ਰੋਂਦੀ। ਸ਼ਰਾਬ ਪੀਣ ਵਾਲਾ ਇਹ ਕੰਮ ਕਈ ਸਾਲ ਚਲਦਾ ਰਿਹਾ, ਜਦੋਂ ਤੱਕ ਰਾਜੂ ਨੂੰ ਇਸਦਾ ਨਤੀਜਾ ਨਾ ਭੁਗਤਣਾ ਪਿਆ। ਉਸ ਨੇ ਆਪਣੀ ਕਬਰ ਆਪ ਹੀ ਪੁੱਟੀ ਸੀ ਅਤੇ ਆਪਣੇ ਪਰਿਵਾਰ ਨੂੰ ਵੀ ਬਰਬਾਦ ਕਰ ਕੀਤਾ। ਉਹ ਆਪਣੇ ਜਿਉਂਦੇ ਜੀਅ ਸਿਰਫ ਆਪਣੀ ਵੱਡੀ ਕੁੜੀ ਦਾ ਹੀ ਵਿਆਹ ਕਰ ਸਕਿਆ। ਉਸਦੇ ਲਈ ਇਹ ਇਕ ਵੱਡਾ ਸੁਪਨਾ ਸੀ, ਜੋ ਪੂਰਾ ਹੋਇਆ, ਪਰ ਬਾਕੀ ਚਾਰ ਬੱਚਿਆਂ ਦੇ ਵਿਆਹਵਾਂ ਦਾ ਫਿਕਰ ਮਾਇਆ ਨੂੰ ਵੱਢ-ਵੱਢ ਖਾਂਦਾ।
ਰਾਜੂ ਦੀ ਮੌਤ ਤੋਂ ਬਾਅਦ ਮੀਰਾ ਬਹੁਤ ਕਮਜ਼ੋਰ ਹੋ ਗਈ ਕਿਉਂ ਕਿ ਘਰ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਮੋਢਿਆਂ ‘ਤੇ ਆ ਪਈ ਸੀ। ਇਸ ਤਰਾਂ ਲੱਗਦਾ ਜਿਵੇਂ ਉਸਦੇ ਜੀਵਨ ਵਿਚ ਕੋਈ ਬਦਲਾਅ ਆਇਆ ਹੀ ਨਹੀਂ ਸੀ, ਸਿਰਫ ਉਸਦੇ ਕੱਪੜਿਆਂ ਤੋਂ ਇਲਾਵਾ। ਜਿਹੜੇ ਕੱਪੜੇ ਉਸ ਨੂੰ ਆਲੇ-ਦੁਆਲੇ ਦੇ ਲੋਕ ਦੇ ਦਿੰਦੇ, ਉਹ ਹੁਣ ਮੇਚ ਨਹੀਂ ਸੀ ਆਉਂਦੇ ਕਿਉਂ ਕਿ ਉਸਦਾ ਸਰੀਰ ਬਹੁਤ ਕਮਜ਼ੋਰ ਹੋ ਗਿਆ ਸੀ। ਜਦੋਂ ਰਾਜੂ ਜਿਉਂਦਾ ਸੀ, ਉਹ ਰੋਂਦੀ ਹੀ ਰਹਿੰਦੀ। ਹੁਣ ਜਦੋਂ ਰਾਜੂ ਉਸਦੇ ਨਾਲ ਨਹੀਂ ਸੀ, ਉਹ ਹੋਰ ਵੀ ਜਿਆਦਾ ਰੋਂਦੀ। ਰਾਜੂ ਦੀ ਮੌਤ ਤੋਂ ਬਾਅਦ ਉਸ ਨੇ ਚਿੱਟੀ ਸਾੜੀ ਨਹੀਂ ਸੀ ਲਾਈ, ਕਿਉਂ ਕਿ ਉਹ ਸੋਚਦੀ ਸੀ ਕਿ ਉਸਦੇ ਬੱਚੇ ਉਸਦੀ ਜ਼ਿੰਦਗੀ ਵਿਚ ਰੰਗ ਭਰਨਗੇ. ਮੀਰਾ ਦੀਆਂ ਕੁੜੀਆਂ ਕੱਪੜੇ ਪ੍ਰੈਸ ਕਰਨ ਵਿਚ ਉਸਦੀ ਸਹਾਇਤਾ ਕਰਦੀਆਂ ਅਤੇ ਲੋਕਾਂ ਦੇ ਘਰਾਂ ਵਿਚ ਦੇ ਵੀ ਆਉਂਦੀਆਂ। ਸਰੀਤਾ ਜਿਆਦਾ ਧਿਆਨ ਨਾਲ ਕੰਮ ਕਰਨ ਵਾਲੀ ਸੀ, ਇਸ ਲਈ ਉਹ ਕੱਪੜੇ ਵਧੀਆ ਪ੍ਰੈਸ ਕਰਕੇ ਤਹਿ ਲਾਉਂਦੀ ਅਤੇ ਗਠੜੀਆਂ ਬੰਨ ਦਿੰਦੀ। ਲਲੀਤਾ ਲੋਕਾਂ ਦੇ ਘਰ ਕੱਪੜੇ ਦੇ ਆਉਂਦੀ। ਲਲਿਤਾ ਦਾ ਮੂੰਹ ਕਿਉਂ ਕਿ ਭੋਲਾ ਅਤੇ ਮਾਸੂਮ ਜਿਹਾ ਸੀ, ਇਸ ਲਈ ਕਈ ਘਰਾਂ ਵਾਲੇ ਉਸ ਨੂੰ ਜਿਆਦਾ ਪੈਸੇ ਵੀ ਦੇ ਦਿੰਦੇ, ਪਰ ਕਈ ਬਾਰ ਉਸ ਦੇ ਉਲਾਂਭੇ ਵੀ ਆਉਂਦੇ। ਨਿਧੀ ਦੇ ਪਰਿਵਾਰ ਦੀ ਤਰਾਂ ਕਈ ਹੋਰ ਵੀ ਬੱਚਿਆਂ ਦੇ ਜਨਮ ਦਿਨ ਦੇ ਮੌਕੇ, ਦਿਵਾਲੀ, ਨਵੇਂ ਸਾਲ ਜਾਂ ਤਿਉਹਾਰਾਂ ‘ਤੇ ਮਠਿਆਈ ਅਤੇ ਹੋਰ ਚੀਜ਼ਾਂ ਵੀ ਦੇ ਦਿੰਦੇ। ਮੀਰਾ ਦਾ ਸਾਰਾ ਪਰਿਵਾਰ ਮਿਲ-ਜੁਲ ਕੇ ਕੰਮ ਕਰਦਾ, ਇਸ ਲਈ ਉਹਨਾਂ ਦੇ ਪਰਿਵਾਰ ਨੂੰ ਦੋ ਵਕਤ ਦੀ ਰੋਟੀ ਮਿਲੀ ਜਾਂਦੀ। ਰਾਤ ਦੇ ਸਮੇਂ ਜਦੋਂ ਮੀਰਾ ਆਪਣੀਆਂ ਧੀਆਂ ਨਾਲ ਟੱਬਰ ਦੀ ਆਮਦਨੀ ਅਤੇ ਖਰਚ ਬਾਰੇ ਫਿਕਰਮੰਦ ਹੁੰਦੀ ਤਾਂ ਮੋਹਕ ਵੀ ਉਹਨਾਂ ਕੋਲ ਆ ਕੇ ਬੈਠ ਜਾਂਦਾ ਅਤੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦਾ ਕਿ ਉਹ ਕਿਵੇਂ ਆਪਣੇ ਪਰਿਵਾਰ ਦਾ ਬੋਝ ਹਲਕਾ ਕਰ ਸਕਦਾ ਹੈ। ਉਹ ਕਿਉਂ ਕਿ ਮਿਹਨਤੀ ਅਤੇ ਹੁਸ਼ਿਆਰ ਸੀ, ਇਸ ਲਈ ਉਹ ਆਪਣੀ ਪੜ੍ਹਾਈ ਵੱਲ ਬਹੁਤ ਧਿਆਨ ਦਿੰਦਾ। ਉਸਦਾ ਮਕਸਦ ਸਿਰਫ ਚੰਗੇ ਨੰਬਰਾਂ ਵਿਚ ਪਾਸ ਹੋਣਾ ਹੀ ਨਹੀਂ ਸੀ ਬਲਕਿ ਘਰ ਦੀ ਗਰੀਬੀ ਨੂੰ ਦੂਰ ਕਰਨਾ ਵੀ ਸੀ।
ਮੋਹਕ ਸਵੇਰੇ ਕਾਲਜ ਜਾਣ ਤੋਂ ਪਹਿਲਾਂ ਸਵੇਰੇ ਉੱਠਦੇ ਹੀ ਲੋਕਾਂ ਦੀਆਂ ਕਾਰਾਂ ਧੋਂਦਾ, ਫੇਰ ਅਖ਼ਬਾਰ ਵੰਡਣ ਚਲਿਆ ਜਾਂਦਾ। ਸ਼ਾਮ ਦੇ ਸਮੇਂ ਉਹ ਅਤੇ ਉਸਦੇ ਦੋਸਤ ਇਕ ਹੋਟਲ ਵਿਚ ਬਹਿਰੇ ਦਾ ਕੰਮ ਕਰਦੇ। ਉਸਦੀ ਅੰਗਰੇਜ਼ੀ ਵਧੀਆ ਸੀ, ਇਸ ਲਈ ਉਸ ਨੂੰ ਛੋਟੇ-ਮੋਟੇ ਕੰਮਾਂ ਦੇ ਨਾਲ-ਨਾਲ ਕੁਝ ਵਧੀਆ ਕੰਮ ਵੀ ਮਿਲ ਜਾਂਦਾ। ਉਹ ਦਿਲੋਂ ਚਾਹੁੰਦਾ ਸੀ ਕਿ ਪਿਤਾ ਦੀ ਮੌਤ ਤੋਂ ਬਾਅਦ ਉਹ ਆਪਣੀ ਮਾਂ ਅਤੇ ਭੈਣ-ਭਰਾਵਾਂ ਦੀ ਸਹਾਇਤਾ ਕਰੇ। ਉਹ ਆਪਣਾ ਟਿੱਚਾ ਪ੍ਰਾਪਤ ਕਰਨ ਲਈ ਖੂਨ ਪਸੀਨਾ ਵਹਾ ਰਿਹਾ ਸੀ। ਆਪਣੀ ਪੜ੍ਹਾਈ ਦੇ ਆਖਰੀ ਸਾਲ ਉਸ ਨੇ ਸਖ਼ਤ ਮਿਹਨਤ ਕਰਕੇ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਸਰਕਾਰੀ ਨੌਕਰੀਆਂ ਲਈ ਹੋਰ ਇਮਤਿਹਾਨ ਪਾਸ ਕਰਨੇ ਪੈਂਦੇ ਹਨ ਅਤੇ ਉਸ ਤੋਂ ਬਾਅਦ ਸਰਕਾਰੀ ਨੌਕਰੀ ਮਿਲਦੀ ਹੈ, ਜਿਸ ਨਾਲ ਬੰਦਾ ਵਧੀਆ ਜ਼ਿੰਦਗੀ ਬਤੀਤ ਕਰ ਸਕਦਾ ਹੈ। ਮੋਹਕ ਦੀਆਂ ਅੱਖਾਂ ਵਿਚ ਵਧੀਆ ਜ਼ਿੰਦਗੀ ਜਿਉਣ ਦੇ ਸੁਪਨੇ ਤੈਰਨ ਲੱਗੇ। ਇਹੋ ਨਹੀਂ ਕਿ ਉਹ ਪੈਸੇ ਪੱਖੋਂ ਅਰਾਮ ਦੀ ਜ਼ਿੰਦਗੀ ਜਿਉਣਾ ਚਾਹੁੰਦਾ ਸੀ, ਸਗੋਂ ਉਸ ਨੂੰ ਇਸ ਗੱਲ ਵਿਚ ਵਿਸ਼ਵਾਸ ਸੀ ਕਿ ਗਿਆਨ ਦੀ ਭੁੱਖ ਇਨਸਾਨ ਵਿਚੋਂ ਕਦੇ ਵੀ ਖਤਮ ਨਹੀਂ ਹੋਣੀ ਚਾਹੀਦੀ। ਉਸ ਨੇ ਸਰਕਾਰੀ ਨੌਕਰੀ ਦੇ ਇਮਤਿਹਾਨ ਦੀ ਤਿਆਰੀ ਲਈ ਮਿਹਨਤ ਕਰਨ । ਰੇਲ ਵਿਭਾਗ ਦੇ ਇਮਤਿਹਾਨ ਲਈ ਉਸ ਨੂੰ ਉਮੀਦ ਨਾਲੋਂ ਵੱਧ ਮਿਹਨਤ ਕਰਨੀ ਪਈ। ਪੜ੍ਹਾਈ ਵਿਚ ਮਦਦ ਲੈਣ ਲਈ ਉਹ ਕਈ ਬਾਰ ਨਿਧੀ ਦੇ ਪਿਤਾ ਕੋਲ ਵੀ ਚਲਿਆ ਜਾਂਦਾ, ਜੋ ਸਰਕਾਰੀ ਸਕੂਲ ਵਿਚ ਹਿਸਾਬ ਦੇ ਅਧਿਆਪਕ ਸੀ। ਨਿਧੀ ਦੇ ਪਿਤਾ ਨੇ ਨਿਧੀ ਅਤੇ ਮੋਹਕ ਨੂੰ ਇਕੱਠੇ ਹੀ ਪੜ੍ਹਾਉਂਦੇ। ਉਹ ਮੋਹਕ ਨੂੰ ਪੜ੍ਹਾ ਕੇ ਖੁਸ਼ੀ ਹੁੰਦੇ ਕਿਉਂ ਕੇ ਉਹਨਾਂ ਨੇ ਦੇਖਿਆ ਕਿ ਮੋਹਕ ਨੇ ਆਪਣੀ ਜ਼ਿੰਦਗੀ ਵਿਚ ਭਾਵੇਂ ਬਹੁਤ ਮੁਸੀਬਤਾਂ ਦਾ ਸਾਹਮਣਾ ਕੀਤਾ ਹੈ, ਪਰ ਤਾਂ ਵੀ ਉਸਦੀ ਉਸਾਰੂ ਸੋਚ ਅਤੇ ਮਿਹਨਤੀ ਸੁਭਾ ਸੀ. ਨਿਧੀ ਦੀ ਮਾਂ ਨੂੰ ਵੀ ਮੋਹਕ ਬਹੁਤ ਚੰਗਾ ਲੱਗਦਾ, ਇਸ ਲਈ ਉਸਦੇ ਜਨਮ ਦਿਨ ‘ਤੇ ਉਹਨਾਂ ਨੇ ਮੋਹਕ ਨੂੰ ਨਵੀਂ ਕਮੀਜ਼ ਤੋਹਫ਼ੇ ਦੇ ਤੌਰ ‘ਤੇ ਦਿੱਤੀ ਤਾਂ ਜੋ ਇੰਟਰਵਿਊ ਵਾਲੇ ਦਿਨ ਉਹ ਨਵੀਂ ਕਮੀਜ਼ ਪਾ ਕੇ ਜਾਏ। ਹੌਲੀ-ਹੌਲੀ, ਮੋਹਕ ਉਹਨਾਂ ਦੇ ਪਰਿਵਾਰ ਦਾ ਇਕ ਹਿੱਸਾ ਹੀ ਬਣ ਗਿਆ. ਜਦੋਂ ਕਈ ਬਾਰ ਸਰਿਕਾ, ਨਿਧੀ ਦੀ ਮਾਂ ਦੇ ਕੰਮ ਵਿਚ ਸਹਾਇਤਾ ਕਰਦੀ, ਪੁਸ਼ਪਕ ਕੱਪੜੇ ਪ੍ਰੈਸ ਕਰਕੇ ਲੋਕਾਂ ਦੇ ਘਰ ਦੇ ਆਉਂਦੀ ਅਤੇ ਲੈ ਵੀ ਆਉਂਦੀ। ਮੀਰਾ ਦਾ ਪਰਿਵਾਰ ਉਹਨਾਂ ਨੂੰ ਆਪਣੇ ਪਰਵਾਰ ਦਾ ਹਿੱਸਾ ਹੀ ਲੱਗਦਾ।
ਕਈ ਮਹੀਨੇ ਬੀਤ ਗਏ। ਮੋਹਕ ਦੇ ਇਮਤਿਹਾਨ ਹੋ ਚੁੱਕੇ ਸੀ। ਉਹਨਾਂ ਦੀ ਜ਼ਿੰਦਗੀ ਪੁਰਾਣੀ ਲੀਹ ‘ਤੇ ਹੀ ਚਲੀ ਜਾ ਰਹੀ ਸੀ। ਪੁਸ਼ਪਕ ਇਕੋ ਦਮ ਹੀ ਬਿਮਾਰ ਹੋ ਗਿਆ। ਮੀਰਾ ਪ੍ਰੈਸ ਕੀਤੇ ਕੱਪੜੇ ਲੋਕਾਂ ਦੇ ਘਰ ਦੇਣ ਆਉਂਦੀ।
ਇਕ ਦਿਨ ਮੀਰਾ ਨਿਧੀ ਦੀ ਮਾਂ ਨਾਲ ਗੱਲਾਂ ਕਰ ਰਹੀ ਸੀ ਕਿ ਉਹ ਚਾਹੁੰਦੀ ਹੈ ਕਿ ਹੁਣ ਸਰੀਤਾ ਦਾ ਵਿਆਹ ਹੋ ਜਾਏ ਅਤੇ ਕੱਪੜਿਆਂ ਦੇ ਪ੍ਰੈਸ ਕਰਨ ਦੇ ਪੈਸੇ ਵੀ ਵਧਾ ਦੇਵੇ। ਉਸ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਕੱਲ ਦਾ ਉਸ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ਕਿ ਉਹਨਾਂ ਦੇ ਪਰਿਵਾਰ ਦੀ ਕਿਸਮਤ ਜਾਗ ਪਵੇ। ਮੋਹਕ ਦਾ ਨਤੀਜਾ ਆਉਣਾ ਹੈ। ਜੇ ਉਹ ਪਾਸ ਹੋ ਗਿਆ ਤਾਂ ਉਹ ਵੀ ਦੋ ਦਿਨ ਸੁਖ ਦੇ ਜੀਅ ਲੈਣ।
ਸ਼ਾਮ ਦਾ ਸਮਾਂ ਸੀ। ਮੋਹਕ ਦਾ ਹੋਟਲ ਚਲਾ ਗਿਆ। ਉਹ ਦਿਨ ਵਿਚ ਦੋ ਬਾਰ ਕੰਮ ਲਈ ਜਾਂਦਾ, ਜਿਸ ਨਾਲ ਉਸ ਨੂੰ ਜਿਆਦਾ ਕਮਾਈ ਹੋ ਜਾਂਦੀ। ਉਸ ਰਾਤ ਮੋਹਕ ਦੇ ਦੋਸਤ ਨੇ ਉਸ ਨੂੰ ਆਪਣੇ ਘਰ ਰਾਤ ਰੁਕਣ ਨੂੰ ਕਿਹਾ। ਉਹਨਾਂ ਨੂੰ ਪਤਾ ਸੀ ਕਿ ਜੇ ਮੋਹਕ ਆਪਣੇ ਇਮਤਿਹਾਨ ਵਿਚ ਪਾਸ ਹੋ ਗਿਆ, ਫੇਰ ਉਹ ਹੋਟਲ ਵਿਚ ਕੰਮ ਨਹੀਂ ਕਰੇਗਾ।
ਨਿਧੀ ਸਵੇਰੇ-ਸਵੇਰੇ ਘੂਕ ਸੁੱਤੀ ਪਈ ਸੀ। ਉਸ ਨੂੰ ਕਿਤੇ ਦੂਰੋਂ ਕਿਸੇ ਔਰਤ ਦੇ ਰੋਣ ਦੀਆਂ ਆਵਾਜਾਂ ਸੁਣਾਈ ਦਿੱਤੀਆਂ। ਇਕੋ ਦਮ ਚੀਕਾਂ ਦੀਆਂ ਆਵਾਜਾਂ ਉੱਚੀਆਂ ਅਤੇ ਨੇੜੇ ਹੋ ਗਈਆਂ, ਜਿਵੇਂ ਰੋਣ ਵਾਲੀ ਕਿਤੇ ਨਜ਼ਦੀਕ ਹੀ ਹੋਵੇ। ਇਹਨਾਂ ਆਵਾਜਾਂ ਕਰਕੇ ਉਸਦੀ ਜਾਗ ਖੁਲ੍ਹ ਗਈ। ਉਸ ਨੇ ਅੱਖਾਂ ਖੋਲੀਆਂ। ਉਸ ਨੂੰ ਲੱਗਿਆ ਕਿ ਉਹ ਸੁਪਨਾ ਨਹੀਂ ਦੇਖ ਨਹੀ, ਬਲਕਿ ਅਸਲ ਵਿਚ ਹੀ ਕੋਈ ਔਰਤ ਉਹਨਾਂ ਦੇ ਘਰ ਦੇ ਬਾਹਰ ਰੋ ਰਹੀ ਹੈ। ਉਹ ਜਲਦੀ-ਜਲਦੀ ਮੰਜੇ ਤੋਂ ਉੱਠ ਕੇ ਹੇਠਾਂ ਭੱਜੀ। ਉਸਦੇ ਮਾਤਾ-ਪਿਤਾ ਵੀ ਬਾਹਰ ਆ ਗਏ ਅਤੇ ਦੇਖਿਆ ਕਿ ਬਹੁਤ ਸਾਰੇ ਲੋਕਾਂ ਨੇ ਇਕ ਔਰਤ ਨੂੰ ਘੇਰਾ ਪਾਇਆ ਹੋਇਆ ਹੈ। ਜਿਵੇਂ ਹੀ ਭੀੜ ਕੁਝ ਘਟੀ ਉਹਨਾਂ ਦੀ ਨਜ਼ਰ ਮੀਰਾ ‘ਤੇ ਪਈ ਜਿਸ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਸੀ। ਉਹਨਾਂ ਨੇ ਭੀੜ ਨੂੰ ਥੋੜ੍ਹਾ ਪਾਸੇ ਕੀਤਾ ਅਤੇ ਮੀਰਾ ਕੋਲ ਪਹੁੰਚੇ। ਮੀਰਾ ਅੰਦਰੋਂ ਬੁਰੀ ਤਰਾਂ ਟੁੱਟੀ ਹੋਈ ਲੱਗਦੀ ਸੀ. ਉਸ ਨੇ ਕੰਬਦੀ ਆਵਾਜ਼ ਵਿਚ ਦੁਖੀ ਹੋ ਕੇ ਕਿਹਾ ਕਿ ਹੁਣ ਉਹ ਜ਼ਿੰਦਗੀ ਭਰ ਮੋਹਕ ਨੂੰ ਨਹੀਂ ਦੇਖ ਸਕੇਗੀ। ਉਹਨਾਂ ਦਾ ਇਹ ਦਿਲ ਹਿਲਾਉਣ ਵਾਲੀ ਖ਼ਬਰ ਸੁਣ ਕੇ ਦਿਲ ਬੈਠ ਗਿਆ. ਮੀਰਾ ਦੇ ਚਿਹਰੇ ‘ਤੇ ਜ਼ਿੰਦਗੀ ਦਾ ਕੋਈ ਨਿਸ਼ਾਨ ਹੀ ਨਹੀਂ ਸੀ ਅਤੇ ਉਸ ਦੀਆਂ ਚੀਕਾਂ ਦਾ ਕੋਈ ਅੰਤ ਨਹੀਂ ਸੀ। ਸਰੀ ਤਾ, ਜਿਸ ਨੂੰ ਆਪਣੇ ਭਰਾ ‘ਤੇ ਪੂਰੀ ਉਮੀਦ ਸੀ ਕਿ ਉਹ, ਉਸਦੇ ਸਾਰੇ ਸੁਪਨੇ ਪੂਰੇ ਕਰੇਗਾ, ਉਹ ਸਾਰੇ ਮਿੱਟੀ ਵਿਚ ਮਿਲ ਗਏ ਸੀ। ਸਰਿਤਾ ਨੇ ਉਹਨਾਂ ਨੂੰ ਸਾਰੀ ਘਟਨਾ ਬਾਰੇ ਦੱਸਿਆ। ਸਵੇਰੇ ਚਾਰ ਵਜੇ ਜਦੋਂ ਮੋਹਕ ਆਪਣੇ ਦੋਸਤ ਕੋਲੋਂ ਘਰ ਆਉਣ ਲੱਗਿਆ ਤਾਂ ਉਹ ਆਪਣੇ ਦੋਸਤ ਦਾ ਮੋਟਰ ਸਾਇਕਲ ਲੈ ਆਇਆ। ਘਰ ਆਉਂਦੇ ਹੋਏ ਹਾਈ ਵੇਅ ‘ਤੇ ਉਸਦੀ ਟੱਕਰ ਇਕ ਟਰੱਕ ਨਾਲ ਹੋ ਗਈ। ਉਹ ਟਰੱਕ ਦੇ ਹੇਠਾਂ ਬੁਰੀ ਤਰਾਂ ਕੁਚਲਿਆ ਗਿਆ ਅਤੇ ਨਾਲ ਦੀ ਨਾਲ ਹੀ ਖਤਮ ਹੋ ਗਿਆ।
ਨਿਧੀ ਅਤੇ ਉਸਦਾ ਪਰਿਵਾਰ ਇਹ ਸੁਣ ਕੇ ਬੁਰੀ ਤਰਾਂ ਝੰਜੋੜੇ ਗਏ. ਉਹਨਾਂ ਨੂੰ ਯਕੀਨ ਨਹੀਂ ਸੀ ਹੋ ਰਿਹਾ। ਅੱਜ ਦਾ ਦਿਨ ਤਾਂ ਉਸ ਲਈ ਬਹੁਤ ਖਾਸ ਦਿਨ ਹੋਣਾ ਸੀ, ਪਰ ਇਹ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਹ ਭਾਣਾ ਵਰਤ ਜਾਏਗਾ।
ਜਦੋਂ ਨਿਧੀ ਦੇ ਪਿਤਾ ਨਤੀਜਾ ਦੇਖ ਕੇ ਆਏ ਤਾ ਉਹਨਾਂ ਦੀਆਂ ਅੱਖਾਂ ‘ਚੋਂ ਹੰਝੂਆਂ ਦੀ ਝੜੀ ਲੱਗ ਗਈ ਅਤੇ ਉਹ ਮੋਹਕ ਨੂੰ ਯਾਦ ਕਰ ਰਹੇ ਸੀ। ਉਹਨਾਂ ਨੇ ਮੀਰਾ ਨੂੰ ਦੱਸਿਆ ਕਿ ਉਹ ਇਕ ਖੁਸ਼ਕਿਸਮਤ ਮਾਂ ਸੀ, ਜਿਸ ਨੇ ਮੋਹਕ ਵਰਗੇ ਪੁੱਤਰ ਨੂੰ ਜਨਮ ਦਿੱਤਾ। ਉਸ ਦਿਨ ਮਾਂ ਦਾ ਦਿਲ ਪੂਰੀ ਤਰਾਂ ਭਰਿਆ ਹੋਣ ਦੇ ਬਾਵਜੂਦ ਵੀ ਖਾਲੀ ਸੀ। ਮੀਰਾ ਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਕਿ ਉਹ ਹੱਸੇ ਜਾਂ ਰੋਵੇ?
ravindersodhi51@gmail.com