
ਅੰਮ੍ਰਿਤਸਰ ਰਾਤ ਨੂੰ ਧਮਾਕੇ ਦੀ ਆਵਾਜ਼ ਨਾਲ ਹਿੱਲ ਗਿਆ। ਰਾਤ ਸਮੇਂ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਫਿਲਹਾਲ ਪੁਲਸ ਇਸ ਮਾਮਲੇ ‘ਚ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ। ਪਰ ਇੱਥੋਂ ਦੇ ਲੋਕਾਂ ਨੇ ਦੱਸਿਆ ਕਿ ਅੱਜ ਤੜਕੇ ਕਰੀਬ 3 ਵਜੇ ਬੰਬ ਧਮਾਕੇ ਦੀ ਆਵਾਜ਼ ਨਾਲ ਪੂਰਾ ਇਲਾਕਾ ਹਿੱਲ ਗਿਆ।
ਫਿਲਹਾਲ ਥਾਣੇ ‘ਚ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਭੀੜ ਵਧ ਗਈ ਹੈ ਪਰ ਕੋਈ ਵੀ ਅਧਿਕਾਰੀ ਇਸ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਰਾਤ ਕਰੀਬ 3 ਵਜੇ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਹਰ ਕੋਈ ਆਪਣੇ ਘਰਾਂ ਤੋਂ ਬਾਹਰ ਆ ਗਿਆ। ਇੰਨਾ ਹੀ ਨਹੀਂ ਘਰਾਂ ਦੀਆਂ ਕੰਧਾਂ ਵੀ ਕੰਬ ਗਈਆਂ।