
ਨਿਊਯਾਰਕ, 2 ਮਈ (ਰਾਜ ਗੋਗਨਾ )- ‘ਪਾਰਸਲ ਸਕੈਂਡਲ’ ਵਿੱਚ ਇੱਕ ਅਮਰੀਕੀ ਗੁਜਰਾਤੀ ਭਾਰਤੀ ਨਾਗਰਿਕ ਨੂੰ ਅਦਾਲਤ ਨੇ ਡੇਢ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।ਦੱਸਣਯੋਗ ਹੈ ਕਿ ਪਾਰਸਲ ਸਕੈਂਡਲ ਇਸ ਸਮੇਂ ਅਮਰੀਕਾ ਵਿੱਚ ਇੱਕ ਗਰਮ ਵਿਸ਼ਾ ਬਣਿਆ ਹੋਇਆ ਹੈ। ਪਰ ਇਸ ਮਾਮਲੇ ਵਿੱਚ ਇੱਕ ਹੋਰ ਗੁਜਰਾਤੀ ਨੂੰ ਵੀ ਸਜ਼ਾ ਸੁਣਾਈ ਗਈ ਹੈ। ਮੈਰੀਲੈਂਡ ਸੂਬੇ ਦੇ ਇਕ 53 ਸਾਲਾ ਵਿਪੁਲ ਠੱਕਰ ਨੂੰ ਜੁਲਾਈ 2024 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਹੁਣ ਉਸਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ, ਉਸਨੂੰ ਡੇਢ ਸਾਲ ਜੇਲ੍ਹ ਵਿੱਚ ਬਿਤਾਉਣਾ ਪਵੇਗਾ ਅਤੇ ਬਾਕੀ ਦੀ ਸਜ਼ਾ ਮੁਅੱਤਲ ਕਰ ਦਿੱਤੀ ਗਈ ਹੈ।ਅਦਾਲਤ ਨੇ ਪੀੜਤ ਨੂੰ 40,000 ਹਜ਼ਾਰ ਡਾਲਰ ਦਾ ਭੁਗਤਾਨ ਕਰਨ ਦਾ ਵੀ ਹੁਕਮ ਦਿੱਤਾ ਹੈ।