ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੈਸਲਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਲੋਕਾਂ ਨੂੰ 20 ਸਾਲ ਤੱਕ ਦੀ ਕੈਦ ਦੀ ਚੇਤਾਵਨੀ ਦਿੱਤੀ

ਵਾਸ਼ਿੰਗਟਨ, 23 ਮਾਰਚ (ਰਾਜ ਗੋਗਨਾ )- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਸਮੂਹਿਕ ਚੇਤਾਵਨੀ ਜਾਰੀ ਕੀਤੀ ਹੈ ਕਿ ਟੇਸਲਾ ਦੀਆਂ ਜਾਇਦਾਦਾਂ ‘ਤੇ ਹਮਲੇ ਇੱਕ ਤਬਾਹੀ ਹੋਵੇਗੀ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੋ ਵੀ ਟੇਸਲਾ ਦੀਆਂ ਜਾਇਦਾਦਾਂ ‘ਤੇ ਹਮਲਾ ਕਰੇਗਾ, ਉਸ ਨੂੰ 20 ਸਾਲ ਦੀ ਕੈਦ ਦੀ ਸਜ਼ਾ ਭੁਗਤਣੀ ਪਵੇਗੀ। ਹਾਲ ਹੀ ਵਿੱਚ, ਅਮਰੀਕਾ ਦੀ ਇੱਕ ਟੇਸਲਾ ਕਾਰ ਸ਼ੋਅਰੂਮ ਨੂੰ ਬੀਤੇ ਦਿਨ ਅੱਗ ਲਗਾ ਦਿੱਤੀ ਗਈ ਸੀ। ਅਤੇ ਜਿਸ ਵਿੱਚ ਕਈ ਕਾਰਾਂ ਸਾੜ ਦਿੱਤੀਆਂ ਗਈਆਂ ਸਨ। ਅਤੇ ਟੇਸਲਾ ਦੇ ਸੀਈਓ ਐਲਨ ਮਸਕ ਨੇ ਇਸ ਘਟਨਾ ਨੂੰ ਅੱਤਵਾਦ ਦੀ ਕਾਰਵਾਈ ਵੀ ਕਿਹਾ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿੱਚ ਇਸੇ ਮੁੱਦੇ ‘ਤੇ ਜਵਾਬ ਵੀ ਦਿੱਤਾ, ਅਤੇ ਉਹਨਾਂ ਲੋਕਾਂ ਨੂੰ ਚੇਤਾਵਨੀ ਵੀ ਦਿੱਤੀ ਹੈ ਜਿਨ੍ਹਾਂ ਲੋਕਾਂ ਨੇ ਟੇਸਲਾ ਦੀਆਂ ਜਾਇਦਾਦਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਤਾ ਉਹਨਾਂ ਲੋਕਾਂ ਨੂੰ 20 ਸਾਲ ਤੱਕ ਦੀ ਕੈਦ ਹੋ ਸਕਦੀ ਹੈ।ਦੱਸਣਯੋਗ ਹੈ ਕਿ ਮਸਕ ਇਸ ਸਮੇਂ ਟਰੰਪ ਦੇ ਮੁੱਖ ਸਲਾਹਕਾਰ ਹਨ।

ਟਰੰਪ ਨੇ ਹਾਲ ਹੀ ਵਿੱਚ ਬੀਤੇ ਦਿਨੀ ਇੱਕ ਟੇਸਲਾ ਕਾਰ ਵੀ ਖਰੀਦੀ ਹੈ। ਅਤੇ ਉਹਨਾਂ ਵੱਲੋ ਇਹ ਕਹਿੰਦੇ ਹੋਏ ਸੁਣਿਆ ਗਿਆ ਹੈ ਕਿ ਇਹ ਕਾਰ ਬਹੁਤ ਵਧੀਆ ਹੈ।ਉਧਰ ਅਮਰੀਕਾ ਵਿੱਚ ਸਰਕਾਰੀ ਫੈਸਲਿਆਂ ਵਿੱਚ ਮਸਕ ਦੇ ਦਬਦਬੇ ਦਾ ਸਖ਼ਤ ਵਿਰੋਧ ਵੀ ਹੋ ਰਿਹਾ ਹੈ। ਇਸ ਸੰਦਰਭ ਵਿੱਚ, ਦੁਨੀਆ ਭਰ ਵਿੱਚ ਕਈ ਥਾਵਾਂ ‘ਤੇ ਉਸ ਦੀਆਂ ਜਾਇਦਾਦਾਂ ‘ਤੇ ਹਮਲੇ ਵੀ ਕੀਤੇ ਜਾ ਰਹੇ ਹਨ। ਇਸ ਦੇ ਜਵਾਬ ਵਿੱਚ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਟਰੂਥ ਸੋਸ਼ਲ ਮੀਡੀਏ ਤੇ ‘ਤੇ ਇਹ ਪ੍ਰਤੀਕਿਰਿਆ ਦਿੱਤੀ ਹੈ। ਜਿਸ ਵਿੱਚ ਉਹਨਾਂ ਨੇ ਟਿੱਪਣੀ ਕੀਤੀ ਕਿ ਟੇਸਲਾ ਦੀਆਂ ਜਾਇਦਾਦਾਂ ‘ਤੇ ਹਮਲੇ ਦੇ ਨਤੀਜੇ ਵਜੋਂ 20 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਹਮਲਿਆਂ ਨੂੰ ਉਤਸ਼ਾਹਿਤ ਕਰਨ ਵਾਲਿਆਂ ਨੂੰ ਵੀ ਇਹੀ ਸਜ਼ਾ ਮਿਲੇਗੀ।