ਨਿਊਜਰਸੀ ਚ’ ਰਮਜ਼ਾਨ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ, ਜੋ ਨਾ ਸਿਰਫ਼ ਮੁਸਲਮਾਨਾਂ ਲਈ, ਸਗੋਂ ਸਾਰੇ ਧਰਮਾਂ ਦੇ ਲੋਕਾਂ ਲਈ ਇਕੱਠੇ ਹੋਣ ਅਤੇ ਸਮਾਜ ਵਿੱਚ ਸਾਂਝ ,ਪ੍ਰੇਮ ਭਲਾਈ ਦਾ ਸੰਦੇਸ਼ ਦਿੱਤਾ

ਨਿਊਜਰਸੀ, 12 ਮਾਰਚ (ਰਾਜ ਗੋਗਨਾ )- ਅਮਰੀਕਾ ਦੇ ਸੂਬੇ ਨਿਊਜਰਸੀ ਵਿੱਚ ਇੱਕ ਸਮਾਗਮ ਕਰਵਾਇਆ ਗਿਆ ,ਜਿੱਥੇ ਸਾਰੇ ਧਰਮਾਂ ਦੇ ਨੁਮਾਇੰਦੇਆਂ ਨੇ ਅਮਨ,ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਰਮਦਾਨ ਦੇ ਤਿਉਹਾਰ ਤੇ ਮੁਸਲਿਮ ਭਾਈਚਾਰੇ ਨੂੰ ਵਧਾਈਆਂ ਦਿੱਤੀਆਂ।ਇਸ ਮੌਕੇ ਨਿਊਜਰਸੀ ਰਾਜ ਦੀ ਬਰਲਿੰਗਟਨ ਟਾਊਨਸਿੱਪ ਦੇ ਮੇਅਰ ਪੈਟੀ ਗਰੀਨ,ਨੌਜਵਾਨ ਸਿੱਖ ਪ੍ਰਚਾਰਕ ਭਾਈ ਗੁਰਕਪ੍ਰੀਤ ਸਿੰਘ ਗੰਡਾ ਸਿੰਘ ਵਾਲਾ ,ਬਲਬੀਰ ਸਿੰਘ ਸਟੇਟ ਅੰਸੈਬਲੀਮੈਨ ,ਡਾ ਰਵਾਹੁਦੀਨ ਨਸੀਮ , ਡਾ. ਟਿਫਨੀ ਵਰਥੀ ਡਿਪਟੀ ਮੇਅਰ ਅਤੇ ਸੈਨੇਟਰ ਕੌਰੀ ਬੌਕਰ ਆਦਿ ਨੇ ਰਮਜ਼ਾਨ ਦੇ ਮਹੀਨੇ ਦੀ ਮਹੱਤਤਾ ਤੇ ਬੋਲਦਿਆਂ ਕਿਹਾ ਕਿ “ਸਾਨੂੰ ਮਿਲ ਕੇ ਸੰਗਠਿਤ ਹੋਣਾ ਚਾਹੀਦਾ ਹੈ ਅਤੇ ਹਰ ਧਰਮ ਨੂੰ ਮਾਣ ਦੇਣਾ ਚਾਹੀਦਾ ਹੈ ।

ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਨਿਰਮਲ ਸੰਪਰਦਾਇ ਦੇ ਨੌਜਵਾਨ ਪ੍ਰਚਾਰਕ ਭਾਈ ਗੁਰਇੱਕਪ੍ਰੀਤ ਸਿੰਘ ਗੰਡਾ ਸਿੰਘ ਵਾਲਾ ਨੇ ਕਿਹਾ ,”ਸਾਰੇ ਧਰਮ ਇਕ ਰਾਹ ਹਨ, ਜੋ ਵੱਖ-ਵੱਖ ਹੋ ਸਕਦੇ ਹਨ, ਪਰ ਉਨ੍ਹਾਂ ਦੀ ਮੰਜ਼ਿਲ ਇੱਕੋ ਹੈ। ਜਿਵੇਂ ਨਦੀਆਂ ਵੱਖ-ਵੱਖ ਦਿਸ਼ਾਵਾਂ ਤੋਂ ਵਗਦੀਆਂ ਹਨ, ਪਰ ਅਖ਼ੀਰ ਵਿੱਚ ਸਮੁੰਦਰ ਵਿੱਚ ਮਿਲਦੀਆਂ ਹਨ, ਠੀਕ ਉਵੇਂ ਹੀ, ਧਰਮ ਵੱਖ-ਵੱਖ ਹੋ ਸਕਦੇ ਹਨ, ਪਰ ਉਹ ਸਭ ਇੱਕੋ ਪਰਮਾਤਮਾ ਦੀ ਤਰਫ ਲੈ ਕੇ ਜਾਂਦੇ ਹਨ। ਸੱਚਾ ਧਰਮ ਉਹ ਹੈ ਜੋ ਇਨਸਾਨ ਨੂੰ ਪਿਆਰ, ਦਇਆ ਤੇ ਨਿਰਭਰਤਾ ਦੀ ਸਿੱਖਿਆ ਦੇਵੇ, ਨਾ ਕਿ ਵੰਡਾਵੇ ।ਇਸ ਸਮੇਂ ਉਹਨਾਂ ਨੇ ਸਮੁੱਚੇ ਮੁਸਲਮਾਨ ਭਾਈਚਾਰੇ ਨੂੰ ਰਮਜ਼ਾਨ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ ।ਇਸ ਸਮੇ ਉਹਨਾਂ ਦੇ ਨਾਲ ਸਿੱਖ ਆਗੂ ਸ੍ਰ ਰਾਜਭਿੰਦਰ ਸਿੰਘ ਬਦੇਸਾ,ਸਮਾਜ ਸੇਵੀ ਸ੍ਰ ਗੁਰਪ੍ਰੀਤ ਸਿੰਘ ਗੰਡਾ ਸਿੰਘ ਵਾਲਾ ਅਤੇ ਸ੍ਰ ਮਨਜੀਤ ਸਿੰਘ ਗਿੱਲ ਅਤੇ ਅਬਦੁੱਲ ਮਜੀਬ ਅਤੇ ਰਹੀਦ ਸਈਅਦ ਵੀ ਹਾਜ਼ਰ ਰਹੇ ।