
ਨਿਊਯਾਰਕ, 6 ਮਾਰਚ (ਰਾਜ ਗੋਗਨਾ )- ਬੀਤੇਂ ਦਿਨ ਅਮਰੀਕਾ ਵਿੱਚ ਹੋਈ ਗੋਲੀਬਾਰੀ ਚ’ ਇਕ ਭਾਰਤ ਦੇ ਤੇਲੰਗਾਨਾ ਦੇ ਵਿਦਿਆਰਥੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦਾ ਭਾਰਤ ਦੇ ਤੇਲੰਗਾਨਾ ਦੇ ਨਾਲ ਸਬੰਧ ਸੀ। ਜੋ ਉੱਚ ਸਿੱਖਿਆ ਲਈ ਅਮਰੀਕਾ ਗਿਆ ਸੀ, ਜਿਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਸ ਦੀ ਮੋਤ ਇੱਕ ਹਮਲਾਵਰ ਦੀ ਗੋਲੀਬਾਰੀ ਨਾਲ ਹੋਈ ।ਉਹ ‘ਰੰਗਾਰੇਡੀ ਜ਼ਿਲ੍ਹੇ ਦੇ ਸ਼ਾਦਨਗਰ ਸੀਮਾ ਦੇ ਕੇਸ਼ਮਪੇਟਾ ਮੰਡਲ ਦਾ ਰਹਿਣ ਵਾਲਾ ਸੀ ਜਿਸ ਦੀ ਪਛਾਣ ਪ੍ਰਵੀਨ (27) ਸਾਲਾ ਦੇ ਦੇ ਵਜੋ ਹੋਈ ਹੈ। ਜੋ ਉੱਚ ਸਿੱਖਿਆ ਲਈ ਅਮਰੀਕਾ ਦੇ ਸੂਬੇ ਵਿਸਕਾਨਸਿਨ ਦੇ ਮਿਲਵਾਕੀ ਵਿੱਚ ਉਸ ਦੇ ਘਰ ਦੇ ਨੇੜੇ ਇੱਕ ਬੀਚ ‘ਤੇ ਇੱਕ ਹਮਲਾਵਰ ਨੇ ਉਸਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਿਸ ਦੀ ਮੋਕੇ ਤੇ ਹੀ ਮੋਤ ਹੋ ਗਈ ।ਮ੍ਰਿਤਕ ਐਮਐਸ ਦੇ ਦੂਜੇ ਸਾਲ ਦਾ ਵਿਦਿਆਰਥੀ ਸੀ।