ਮੇਟਾ ਕੰਪਨੀ ਨੇ 20 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਉਹਨਾਂ ਤੇ ਦੋਸ਼ ਹਨ ਕਿ ਉਨ੍ਹਾਂ ਕਰਮਚਾਰੀਆਂ ਨੇ ਗੁਪਤ ਜਾਣਕਾਰੀ ਲੀਕ ਕੀਤੀ

ਨਿਊਯਾਰਕ, 3 ਮਾਰਚ (ਰਾਜ ਗੋਗਨਾ)- ਕੈਲੀਫੋਰਨੀਆ ਦੀ ਸੈਨ ਫਰਾਂਸਿਸਕੋ ਚ’ ਮੈਟਾ ਨੇ ਆਪਣੀ ਕੰਪਨੀ ਦੀ ਜਾਣਕਾਰੀ ਲੀਕ ਕਰਨ ਵਾਲੇ 20 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।ਉਹਨਾਂ ਤੇ ਦੋਸ਼ ਹਨ ਕਿ ਉਨ੍ਹਾਂ ਕਰਮਚਾਰੀਆਂ ਨੇ ਗੁਪਤ ਜਾਣਕਾਰੀ ਲੀਕ ਕੀਤੀ ਸੀ। ਇੱਕ ਮੈਟਾ ਪ੍ਰਤੀਨਿਧੀ ਨੇ ਕਿਹਾ ਕਿ ਜਾਣਕਾਰੀ ਲੀਕ ਕਰਨ ਪਿੱਛੇ ਉਨ੍ਹਾਂ ਦਾ ਇਰਾਦਾ ਭਾਵੇਂ ਕੋਈ ਵੀ ਹੋਵੇ, ਇਹ ਉਨ੍ਹਾਂ ਦੀਆਂ ਨੀਤੀਆਂ ਦੇ ਵਿਰੁੱਧ ਸੀ। ਪ੍ਰਤੀਨਿਧੀ ਨੇ ਕਿਹਾ ਕਿ ਕੰਪਨੀ ਦੀ ਹਾਲ ਹੀ ਵਿੱਚ ਹੋਈ ਜਾਂਚ ਵਿੱਚ ਪਾਇਆ ਗਿਆ ਕਿ 20 ਕਰਮਚਾਰੀਆਂ ਨੂੰ ਕੰਪਨੀ ਦੀ ਗੁਪਤ ਜਾਣਕਾਰੀ ਲੀਕ ਕਰਨ ਦਾ ਦੋਸ਼ੀ ਪਾਇਆ ਗਿਆ।

ਇਹ ਰਿਪੋਰਟ ਕੀਤੀ ਗਈ ਸੀ ਕਿ ਜਲਦੀ ਹੀ ਹੋਰ ਲੋਕਾਂ ਦੀਆਂ ਨੌਕਰੀਆਂ ਗੁਆਉਣ ਦੀ ਸੰਭਾਵਨਾ ਹੈ।ਉਨ੍ਹਾਂ ਕਿਹਾ ਕਿ ਕੰਪਨੀ ਦੀ ਜਾਣਕਾਰੀ ਲੀਕ ਹੋਣ ਦੇ ਮੁੱਦੇ ਨੂੰ ਕੰਪਨੀ ਗੰਭੀਰਤਾ ਨਾਲ ਲੈਂਦੀ ਹੈ। ਅਤੇ ਜਦੋਂ ਵੀ ਲੀਕ ਦਾ ਪਤਾ ਲੱਗੇਗਾ ਤਾਂ ਅਜਿਹੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ। ਇਹ ਫੈਸਲਾ ਜ਼ੁਕਰਬਰਗ ਵੱਲੋਂ ਕਰਮਚਾਰੀਆਂ ਨਾਲ ਕੀਤੀਆਂ ਗਈਆਂ ਹਾਲੀਆ ਮੀਟਿੰਗਾਂ ਦੀ ਇੱਕ ਲੜੀ ਤੋਂ ਬਾਅਦ ਲਿਆ ਗਿਆ। ਮੈਟਾ ਇਸ ਸਮੇਂ ਸੰਯੁਕਤ ਰਾਜ ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਦੇ ਪੱਖ ਵਿੱਚ ਆਪਣੀਆਂ ਯੋਜਨਾਵਾਂ ਵੀ ਤਿਆਰ ਕਰ ਰਿਹਾ ਹੈ।