
ਨਿਊਯਾਰਕ/ਬਰੈਂਪਟਨ, 21 ਫਰਵਰੀ ( ਰਾਜ ਗੋਗਨਾ )- ਬੀਤੇਂ ਦਿਨ ਦੋ ਟਰੱਕ ਡਰਾਈਵਰਾਂ ਨੂੰ ਬਲੂ ਵਾਟਰ ਬ੍ਰਿਜ ਰਾਹੀਂ ਕੈਨੇਡਾ ਵਿੱਚ 11 ਮਿਲੀਅਨ ਡਾਲਰ ਦੀ ਕੋਕੀਨ ਦੀ ਸਮੱਗਲਿੰਗ ਕਰਨ ਦੇ ਦੋਸ਼ਾਂ ਹੇਠ ਸਰਨੀਆ ( ਕੈਨੇਡਾ) ਦੀ ਅਦਾਲਤ ਚ’ ਜਿਊਰੀ ਨੇ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਭਾਰਤੀ ਮੂਲ ਦੇ ਦੋ ਦੋਸ਼ੀਆ ਨੂੰ ਦੋਸ਼ੀ ਠਹਿਰਾਇਆ ਗਿਆ ਹੈ।
ਦੱਸਣਯੋਗ ਹੈ ਕਿ ਇਸ ਸਾਲ ਦੇ ਅੰਤ ਵਿੱਚ ਹੀ ਇੰਨਾ ਦੋਵਾਂ ਨੂੰ ਸਜ਼ਾ ਸੁਣਾਈ ਜਾਵੇਗੀ।ਇਹਨਾਂ ਦੀ ਪਹਿਚਾਣ ਵਿਕਰਮ ਦੱਤਾ ਉਮਰ (44) ਅਤੇ ਗੁਰਿੰਦਰ ਸਿੰਘ ਉਮਰ (61) ਸਾਲ ਦੇ ਕਰੀਬ ਹੈ। ਇਹ ਦੋਨੇ ਕੈਨੇਡਾ ਦੇ ਬਰੈਂਪਟਨ ਵਾਸੀਆਂ ਦੇ ਲੋਕਾਂ ਲਈ ਰੋਜ਼ਾਨਾ ਕੋਕੀਨ ਆਯਾਤ ਕਰਨ ਅਤੇ ਤਸਕਰੀ ਲਈ ਕੋਕੀਨ ਰੱਖਣ ਦੇ ਦੋਸ਼ ਅਦਾਲਤ ਵੱਲੋਂ ਲਗਾਏ ਗਏ ਸਨ। ਬਾਰਡਰ ਅਧਿਕਾਰੀਆਂ ਵੱਲੋਂ ਲੰਘੀ 11 ਦਸੰਬਰ, ਸੰਨ 2022 ਨੂੰ ਮਿਸ਼ੀਗਨ (ਅਮਰੀਕਾ) ਅਤੇ ਉਨਟਾਰੀਓ ਕੈਨੇਡਾ ਨੂੰ ਜੋੜਦੇ ਬਲੂ ਵਾਟਰ ਬ੍ਰਿਜ ‘ਤੇ ਇੱਕ ਕਮਰਸ਼ੀਅਲ ਟਰੱਕ ਟਰੇਲਰ ਵਿੱਚੋਂ ਇੰਨਾਂ ਪਾਸੋ ਕੋਨੀਨ ਅਤੇ ਹੋਰ ਪਦਾਰਥ ਫ਼ੜੇ ਗਏ ਸਨ।