ਦਿੱਲੀ ਵਿੱਚ ਭਾਜਪਾ ਨਹੀਂ ਜਿੱਤੀ ਬਲਕਿ ਆਮ ਆਦਮੀ ਪਾਰਟੀ ਹਾਰੀ ਹੈ

ਪ੍ਰੋ. ਕੁਲਬੀਰ ਸਿੰਘ
ਟਰੰਪ ਦੇ ਆਉਣ ਨਾਲ ਅਮਰੀਕਾ ਅਤੇ ਚੀਨ ਦਰਮਿਆਨ ਡਿਜੀਟਲ ਖਿਚੋਤਾਣ ਤੇਜ਼ ਹੋ ਗਈ ਹੈ। ਤਾਜ਼ਾ ਮਾਮਲਾ ਡੀਪਸੀਕ ਅਤੇ ਟਿਕ ਟਾਕ ਦਾ ਹੈ। ਮਸਕ ਅਤੇ ਜ਼ੁਕਰਬਰਗ ਨੂੰ ਉਸਨੇ ਪਹਿਲਾਂ ਹੀ ਆਪਣੇ ਪਾਸੇ ਵਿਚ ਖੜ੍ਹਾ ਕਰ ਲਿਆ ਹੈ।

ਮਸਨੂਈ ਬੌਧਿਕਤਾ ਦੇ ਖੇਤਰ ਵਿਚ ਹੁਣ ਤੱਕ ਅਮਰੀਕੀ ਕੰਪਨੀਆਂ ਦੀ ਸਰਦਾਰੀ ਰਹੀ ਹੈ ਪਰੰਤੂ ਡੀਪਸੀਕ ਨੇ ਨਵਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟਬਾਟ ਪੇਸ਼ ਕਰਕੇ ਤਸਵੀਰ ਬਦਲ ਦਿੱਤੀ ਹੈ। ਡੀਪਸੀਕ ਚੀਨ ਦਾ ਨਵਾਂ ਟੈੱਕ ਸਟਾਰਅੱਪ ਹੈ। ਇਸਦਾ ਸਿੱਧਾ ਪ੍ਰਭਾਵ ਅਮਰੀਕਾ ਦੀਆਂ ਇਸ ਖੇਤਰ ਦੀਆਂ ਚੋਟੀ ਦੀਆਂ ਕੰਪਨੀਆਂ ’ਤੇ ਪਿਆ ਹੈ। ਅਲਫਾਬੈਂਟ, ਮਾਈਕਰੋਸਾਫਟ, ਐਨਵਿਡੀਆ, ਮੇਟਾ ਆਦਿ ਕੰਪਨੀਆਂ ਨੂੰ ਥੋੜ੍ਹੇ ਜਿਹੇ ਸਮੇਂ ਵਿਚ ਵੱਡੇ ਨੁਕਸਾਨ ਝੱਲਣੇ ਪਏ ਹਨ।

ਡੀਪਸੀਕ ਦੀ ਅੱਜ ਚਾਰੇ ਪਾਸੇ ਇਸ ਲਈ ਚਰਚਾ ਤੇ ਪ੍ਰਸੰਸਾ ਹੋ ਰਹੀ ਹੈ ਕਿਉਂ ਕਿ ਇਸਦੀ ਲਾਗਤ ਤੇ ਵਰਤੋਂ ਕਾਫ਼ੀ ਸਸਤੀ ਤੇ ਸੁਖਾਲੀ ਹੈ। ਇਸਦੀ ਆਮਦ ਨਾਲ ਓਪਨਏਆਈ ਅਤੇ ਐਨਵੀਡੀਆ ਕੰਪਨੀਆਂ ਵਿਚ ਜਿਵੇਂ ਭੂਚਾਲ ਆ ਗਿਆ ਹੈ।

ਵੱਖ ਵੱਖ ਹਤਾਇਸ਼ੀ ਤੇ ਵਿਰੋਧੀ ਕੰਪਨੀਆਂ ਦੇ ਅਧਿਕਾਰੀਆਂ ਸਮੇਤ ਡੋਨਲਡ ਟਰੰਪ ਨੇ ਡੀਪਸੀਕ ਦੀ ਹੈਰਾਨੀਜਨਕ ਸਫ਼ਲਤਾ ’ਤੇ ਆਪਣੇ ਆਪਣੇ ਢੰਗ ਨਾਲ ਪ੍ਰਤੀਕਰਮ ਵਿਅਕਤ ਕੀਤੇ ਹਨ।

ਦਰਅਸਲ ਚਰਚਾ ਉਦੋਂ ਆਰੰਭ ਹੋਈ ਜਦੋਂ ਚੀਨ ਦੀ ਛੋਟੀ ਜਿਹੀ ਕੰਪਨੀ ਡੀਪਸੀਕ ਨੇ ਐਪਲ ਦੇ ਐਪ ਸਟੋਰ ਵਿਚ ਵੇਖਦੇ ਹੀ ਵੇਖਦੇ ਪਹਿਲਾ ਸਥਾਨ ਲੈ ਲਿਆ। ਇਸ ਕੰਪਨੀ ਦਾ ਨਿਰਮਾਣ 2023 ਵਿਚ ਹੋਇਆ। ਜਦੋਂ ਇਸਨੇ ਓਪਨ ਸੋਰ ਏਆਈ ਮਾਡਲ ਡੀਪਸੀਕ ਆਰ 1 ਦੀ ਸ਼ੁਰੂਆਤ ਕੀਤੀ ਤਾਂ ਉਹ ਵਿਸ਼ਵ ਪੱਧਰ ’ਤੇ ਓਪਨ ਏਆਈ ਦੇ ਚੈਟ ਜੀ ਪੀ ਟੀ, ਜੈਮਿਨੀ ਅਤੇ ਕਲਾਊਡ ਏਆਈ ਤੋਂ ਅੱਗੇ ਨਿਕਲ ਗਿਆ।

ਚਰਚਾ ਇਸ ਲਈ ਵੀ ਹੋ ਰਹੀ ਹੈ ਕਿ ਮੁਕਾਬਲਤਨ ਇਸਨੂੰ ਬਹੁਤ ਘੱਟ ਲਾਗਤ ਵਿਚ ਤਿਆਰ ਕੀਤਾ ਗਿਆ ਹੈ। ਕੇਵਲ 55-56 ਲੱਖ ਡਾਲਰ ਵਿਚ। ਜਦ ਕਿ ਅਮਰੀਕੀ ਕੰਪਨੀਆਂ ਇਸਨੂੰ ਵਿਕਸਤ ਕਰਨ ’ਤੇ ਕਰੋੜਾਂ ਡਾਲਰ ਲਗਾ ਚੁੱਕੀਆਂ ਹਨ।

ਡੀਪਸੀਕ ਏਆਈ ਦੇ ਕਰਤਾ ਧਰਤਾ ਚੀਨ ਦੇ 40 ਸਾਲਾ ਲਿਆਂਗ ਵੇਨਫੇਂਗ ਹਨ। ਉਸ ਵਿਚ ਅੰਤਾਂ ਦੀ ਦੂਰ-ਦ੍ਰਿਸ਼ਟੀ ਅਤੇ ਸਪਸ਼ਟਤਾ ਹੈ। ਉਹ ਬਜ਼ਾਰ ਨੂੰ ਬਾਰੀਕੀ ਵਿਚ ਸਮਝਣ ਦੀ ਸਮਰੱਥਾ ਰੱਖਦਾ ਹੈ। ਇਸੇ ਲਈ ਉਸਨੇ ਜਲਾਈ 2024 ਵਿਚ ਚੀਨੀ ਮੀਡੀਆ ਸਾਹਮਣੇ ਕਿਹਾ ਸੀ, ʽʽਓਪਨ ਏਆਈ ਕੋਈ ਭਗਵਾਨ ਨਹੀਂ ਹੈ ਅਤੇ ਹਮੇਸ਼ਾ ਸੱਭ ਤੋਂ ਅੱਗੇ ਨਹੀਂ ਰਹਿ ਸਕਦਾ।ʼʼ ਇਸਦੇ ਕੁਝ ਮਹੀਨੇ ਬਾਅਦ ਲਿਆਂਗ ਨੇ ਡੀਪਸੀਕ ਏਆਈ ਦੁਆਰਾ ਦੁਨੀਆਂ ਭਰ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਲਿਆਂਗ ਦੇ ਪਿਤਾ ਸਕੂਲ ਅਧਿਆਪਕ ਸਨ। ਉਨ੍ਹਾਂ ਨੇ ਲਿਆਂਗ ਨੰ ਬਿਹਤਰੀਨ ਸਿੱਖਿਆ ਸੰਸਥਾਵਾਂ ਤੋਂ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਪ੍ਰਦਾਨ ਕੀਤਾ

ਲਿਆਂਗ ਵੇਨਫੇਂਗ ਦਾ ਵਿਸ਼ਲੇਸ਼ਣ ਕਰਨ ਦਾ ਆਪਣਾ ਤਰੀਕਾ ਹੈ। ਉਸਦਾ ਕਹਿਣਾ ਹੈ, ʽʽਅਮਰੀਕਾ ਅਤੇ ਚੀਨ ਵਿਚਾਲੇ ਇਕ ਜਾਂ ਦੋ ਸਾਲ ਦਾ ਅੰਤਰ ਹੈ। ਪਰੰਤੂ ਅਸਲੀ ਅੰਤਰ ਮੌਲਿਕਤਾ ਅਤੇ ਨਕਲ ਦਰਮਿਆਨ ਹੈ। ਜੇਕਰ ਇਸਨੂੰ ਨਹੀਂ ਬਦਲਿਆ ਗਿਆ ਤਾਂ ਚੀਨ ਹਮੇਸ਼ਾ ਪਿੱਛੇ ਹੀ ਰਹੇਗਾ। ਇਸ ਲਈ ਕੁਝ ਖੋਜ ਜ਼ਰੂਰੀ ਹੈ।ʼʼ

ਇਸ ਧਾਰਨਾ ਵਾਲੇ ਲਿਆਂਗ ਨੇ ਬੜੇ ਸੀਮਤ ਜਿਹੇ ਸਮੇਂ ਵਿਚ, ਬੜੇ ਸੀਮਤ ਬੱਜਟ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿਚ ਚੀਨ ਨੂੰ ਅਮਰੀਕਾ ਦੇ ਬਰਾਬਰ ਲਿਅ ਖੜ੍ਹਾ ਕੀਤਾ ਅਤੇ ਡੋਨਲਡ ਟਰੰਪ ਨੂੰ ਇਹ ਕਹਿਣਾ ਪਿਆ, ʽʽਡੀਪਸੀਕ ਅਮਰੀਕੀ ਕੰਪਨੀਆਂ ਲਈ ʽਵੇਕਅਪ ਕਾਲʼ ਹੈ।ʼʼ

ਹੁਣ ਜਦ ਡੀਪਸੀਕ ਨੇ ਅਲਫ਼ਾਬੈਟ, ਐਮਾਜ਼ੋਨ, ਐਪਲ, ਮੇਟਾ, ਮਾਈਕਰੋਸਾਫ਼ਟ, ਨਵੀਡੀਆ, ਟੈਸਲਾ, ਗੂਗਲ ਜਿਹੀਆਂ ਕੰਪਨੀਆਂ ਨੂੰ ਵੱਡਾ ਆਰਥਿਕ ਨੁਕਸਾਨ ਪਹੁੰਚਾਇਆ ਹੈ ਤਾਂ ਅਮਰੀਕਾ ਅਤੇ ਚੀਨ ਦਰਮਿਆਨ ਇਕ ਨਵੀਂ ਤਰ੍ਹਾਂ ਦੀ ਡਿਜੀਟਲ ਜੰਗ ਹੋਰ ਤੇਜ਼ ਹੋਣ ਦੇ ਆਸਾਰ ਬਣ ਗਏ ਹਨ।

ਚੀਨ ਨੇ ਡੀਪਸੀਕ ਨੂੰ, ਚੀਨ ਦੁਆਰਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿਚ ਵਿਸ਼ਵ-ਕ੍ਰਾਂਤੀ ਦੇ ਰੂਪ ਵਿਚ ਪੇਸ਼ ਕੀਤਾ ਹੈ। ਜਿਸ ਤੋਂ ਅਮਰੀਕਾ ਅਤੇ ਅਮਰੀਕੀ ਕੰਪਨੀਆਂ ਹੈਰਾਨ ਪ੍ਰੇਸ਼ਾਨ ਰਹਿ ਗਈਆਂ ਹਨ। ਚੀਨ ਨੇ ਇਸਨੂੰ ਤਕਨੀਕ ਦੇ ਖੇਤਰ ਵਿਚ ਅਤਿ-ਆਧੁਨਿਕ ਖੋਜ ਅਤੇ ਪ੍ਰਾਪਤੀ ਦੇ ਤੌਰ ’ਤੇ ਉਭਾਰਿਆ ਹੈ। ਚੀਨ ਨੇ ਡੀਪਸੀਕ ਰਾਹੀਂ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਸ ਵਿਚ ਅਜਿਹੀ ਸਮਝ ਤੇ ਸਮਰੱਥਾ ਹੈ ਅਤੇ ਉਹ ਅਮਰੀਕਾ ਦੀਆਂ ਦਿਓ-ਕੱਦ ਕੰਪਨੀਆਂ ਦਾ ਮੁਕਾਬਲਾ ਕਰ ਸਕਦਾ ਹੈ।

ਸਰਕਾਰ ਦਾ ਡੀਪਸੀਕ ਨੂੰ ਹਰ ਤਰ੍ਹਾਂ ਦੀ ਮਦਦ ਲਈ ਸਮਰਥਨ ਹੈ। ਚੀਨ ਦਾ ਪੂਰਾ ਧਿਆਨ ਇਸ ਗੱਲ ’ਤੇ ਕੇਂਦਰਿਤ ਹੈ ਕਿ ਦੁਨੀਆਂ ਵਿਚ ਇਸਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਨੂੰ ਵਧਾਇਆ ਜਾਵੇ ਅਤੇ ਇਸਦੀ ਵਰਤੋਂ ਨੂੰ ਸੁਖਾਲਾ ਬਣਾਇਆ ਜਾਵੇ। ਇਸਦੀ ਵਰਤੋਂ ਨਾਲ ਜੁੜੇ ਸੁਰੱਖਿਆ ਦੇ ਮਾਮਲੇ ਸੰਬੰਧੀ ਉੱਚ-ਪੱਧਰੀ ਚਰਚਾ ਵੀ ਲਗਾਤਾਰ ਜਾਰੀ ਹੈ।

ਦੁਨੀਆ ਭਰ ਦਾ ਤਕਨੀਕੀ ਉਦਯੋਗ ਚੀਨ ਦੇ ਸਸਤੇ ਤੇ ਤੇਜ਼ ਏਆਈ ਡੀਪਸੀਕ ਤੋਂ ਹੈਰਾਨ ਹੈ। ਮਾਹਿਰ ਇਸਨੂੰ ਪ੍ਰਮਾਣੂ ਬੰਬ ਵਾਂਗ ਮੰਨ ਰਹੇ ਹਨ ਕਿਉਂ ਕਿ ਇਸਨੇ ਇਕੋ ਝਟਕੇ ਨਾਲ ਬਜ਼ਾਰ ਵਿਚ ਵੱਡੀ ਉੱਥਲ ਪੁਥਲ ਮਚਾ ਦਿੱਤੀ ਹੈ। ਡੀਪਸੀਕ ਦੇ ਪ੍ਰਸੰਗ ਵਿਚ ਇਸ ਖੇਤਰ ਦਾ ਭਵਿੱਖ ਕੀ ਹੋਵੇਗਾ ਹਾਲ ਦੀ ਘੜੀ ਅਨੁਮਾਨ ਲਗਾਉਣਾ ਮੁਸ਼ਕਲ ਹੈ।