ਸਿੱਖਸ ਆਫ ਅਮੈਰਿਕਾ ਨੇ ਪਾਕਿਸਤਾਨੀ ਪੰਜਾਬ ਸੂਬੇ ਦੇ ਪਹਿਲੇ ਸਿੱਖ ਮੰਤਰੀ ਰਮੇਸ਼ ਸਿੰਘ ਅਰੋੜਾ ਦੇ ਸਨਮਾਨ ’ਚ ਕੀਤਾ ਸਮਾਗਮ ਦਾ ਅਯੋਜਨ

*ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਰਮੇਸ਼ ਸਿੰਘ ਅਰੋੜਾ ਦਾ ਕੀਤਾ ਨਿੱਘਾ ਸਵਾਗਤ ਤੇ ਮਹਿਮਾਨਾਂ ਦਾ ਕੀਤਾ ਧੰਨਵਾਦ

ਵਾਸ਼ਿੰਗਟਨ, 6 ਫਰਵਰੀ (ਰਾਜ ਗੋਗਨਾ)- ਮਨੁੱਖੀ ਅਧਿਕਾਰ ਅਤੇ ਘੱਟ ਗਿਣਤੀ ਵਿਭਾਗ ਪੰਜਾਬ (ਪਾਕਿਸਤਾਨ) ਦੇ ਕੈਬਨਿਟ ਮੰਤਰੀ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਰਮੇਸ਼ ਸਿੰਘ ਅਰੋੜਾ ਅਮਰੀਕਾ ਦੇ ਵਿਸ਼ੇਸ਼ ਦੌਰੇ ’ਤੇ ਹਨ। ਇਸ ਦੌਰਾਨ ਉਹਨਾਂ ਦਾ ਸਿੱਖ ਸੰਗਤਾਂ ਵਲੋਂ ਅਮਰੀਕਾ ਚ’ ਬਹੁਤ ਹੀ ਨਿੱਘਾ ਸਵਾਗਤ ਕੀਤਾ ਗਿਆ। ਇਸੇ ਲੜੀ ਦੇ ਤਹਿਤ ਵਾਸ਼ਿੰਗਟਨ ਡੀ.ਸੀ. ਅਮਰੀਕਾ ਦੀ ਰਾਜਧਾਨੀ ਵਿੱਚ ਵੀ ਉਹਨਾਂ ਦੇ ਸ਼ਾਨਦਾਰ ਸਵਾਗਤ ਲਈ ਇਕ ਸਮਾਗਮ ਦਾ ਅਯੋਜਨ ਕੀਤਾ ਗਿਆ।

ਅਮਰੀਕਾ ’ਚ ਸਿੱਖਾਂ ਦੀ ਪ੍ਰਮੁੱਖ ਸੰਸਥਾ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ਵਿੱਚ ਉਨਾਂ ਦੇ ਮਾਣ ’ਚ ਇਕ ਡਿਨਰ ਦਾ ਅਯੋਜਨ ਕੀਤਾ ਗਿਆ। ਇਸ ਮੌਕੇ ਸਿੱਖਾਂ ਤੋਂ ਇਲਾਵਾ ਹਿੰਦੂ, ਮੁਸਲਿਮ ਤੇ ਇਸਾਈ ਭਾਈਚਾਰੇ ਦੇ ਲੋਕ ਵੀ ਵਿਸ਼ੇਸ਼ ਤੋਰ ਤੇ ਪਹੁੰਚੇ।

ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਨੀ, ਚੇਅਰੈਮਨ ਚਰਨਜੀਤ ਸਿੰਘ ਸਰਪੰਚ, ਗੁਰਦੇਵ ਸਿੰਘ ਘੋਤਰਾ, ਰਤਨ ਸਿੰਘ, ਗੁਰਦਿਆਲ ਸਿੰਘ ਭੱਲਾ ਸੁਖਵਿੰਦਰ ਘੋਗਾ, ਅਰਜਿੰਦਰ ਲਾਡੀ, ਜਸਵੰਤ ਸਿੰਘ ਧਾਲੀਵਾਲ, ਸੁਰਜੀਤ ਗੋਲਡੀ, ਅਤੇ ਟੀਟੂ ਤੋਂ ਇਲਾਵਾ ਗੁਰੂ ਨਾਨਕ ਫਾਊਂਡੇਸ਼ਨ ਆਫ ਅਮੈਰਿਕਾ (ਜੀ.ਐੱਨ.ਐੱਫ.ਏ) ਅਤੇ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ (ਜੀ.ਜੀ.ਐੱਸ.ਐੱਫ.) ਦੀ ਸੰਗਤ ਵੀ ਸ਼ਾਮਿਲ ਹੋਈ। ਇਸ ਸਮਾਗਮ ਵਿਚ ਮਨਿੰਦਰ ਸੇਠੀ, ਕਮਲਜੀਤ ਸੋਨੀ, ਬਲਜਿੰਦਰ ਸੰਮੀ, ਗੁਰਵਿੰਦਰ ਸੇਠੀ, ਇੰਦਰਜੀਤ ਗੁਜਰਾਲ, ਹਰਬੀਰ ਬੱਤਰਾ, ਪਿ੍ਰਤਪਾਲ ਲੱਕੀ, ਵਰਿੰਦਰ ਸਿੰਘ, ਗੁਰਚਰਨ ਸਿੰਘ, ਮਹਿੰਦਰ ਸਿੰਘ ਭੋਗਲ, ਚਤਰ ਸਿੰਘ ਸੈਣੀ, ਰਾਜ ਸੈਣੀ, ਪੱਤਰਕਾਰ ਕੁਲਵਿੰਦਰ ਸਿੰਘ ਫਲੋਰਾ ਦਵਿੰਦਰ ਚਿੱਬ, ਸਰਬਜੀਤ ਢਿੱਲੋਂ, ਰਜਿੰਦਰ ਸਿੰਘ ਗੋਗੀ, ਧਰਮਪਾਲ ਸਿੰਘ, ਨਿਰਮਲ ਸਿੰਘ, ਜੋਗਿੰਦਰ ਹਰੀਰਾਜਨੀ, ਕਰਮਜੀਤ ਸਿੰਘ, ਗੁਰਦੀਪ ਸਿੰਘ, ਇਰਫ਼ਾਨ ਯਾਕੂਬ, ਅਹਿਮਦ ਰਾਣਾ, ਹਾਫ਼ਿਜ਼ ਸਾਹਿਬ, ਇਲਿਆਸ ਮਸੀਹ, ਅਰਸ਼ਦ ਰਾਂਝਾ, ਸੁਰਜੀਤ ਕੌਰ, ਨਿਹਾਲ ਸਿੰਘ, ਮਹਿੰਦਰ ਭੋਗਲ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।

ਇਸ ਮੌਕੇ ਬੋਲਦਿਆਂ ਸ੍ਰ. ਰਮੇਸ਼ ਸਿੰਘ ਅਰੋੜਾ ਨੇ ਭਾਰਤ ਤੇ ਪਾਕਿਸਤਾਨ ਦੇ ਸਬੰਧ ਸੁਧਾਰਨ ਲਈ ਦੋਵਾਂ ਪਾਸਿਆਂ ਤੋਂ ਉਪਰਾਲੇ ਕਰਨ ਦੀ ਗੱਲ ਕੀਤੀ। ਉਹਨਾਂ ਆਈਆਂ ਸੰਗਤਾਂ ਨੂੰ ਸੱਦਾ ਦਿੱਤਾ ਕਿ ਪਾਕਿਸਤਾਨ ਜ਼ਰੂਰ ਆਓ ਅਤੇ ਗੁਰਧਾਮਾਂ ਦੇ ਦਰਸ਼ਨ ਕਰੋ। ਉਹਨਾਂ ਦੱਸਿਆ ਕਿ ਅਮਰੀਕੀ ਸੰਗਤਾਂ ਲਈ ਵੀਜ਼ਾ ਪ੍ਰਕਿਰਿਆ ਬਹੁਤ ਹੀ ਸੁਖਾਲੀ ਕੀਤੀ ਗਈ ਅਤੇ ਜੇਕਰ ਕਿਸੇ ਨੂੰ ਵੀ ਫਿਰ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਜਸਦੀਪ ਸਿੰਘ ਜੱਸੀ’ ਚੇਅਰਮੈਨ ਸਿੱਖਸ ਆਫ ਅਮੈਰਿਕਾ ਨੇ ਰਮੇਸ਼ ਸਿੰਘ ਅਰੋੜਾ ਨੂੰ ਸਮੂੰਹ ਸਿੱਖ ਸੰਗਤ ਵਲੋਂ ਜੀ ਆਇਆਂ ਕਿਹਾ ਅਤੇ ਆਈਆਂ ਹੋਈਆਂ ਸੰਗਤਾਂ ਦਾ ਦਿਲੋਂ ਵੀ ਧੰਨਵਾਦ ਕੀਤਾ।