ਕੈਨੇਡਾ ਚ’ ਵੱਸਦੇ ਪਿੰਡ ਲੱਖਣ ਕਲਾਂ ਦੇ ਜੰਮਪਲ ਉੱਘੇ ਕਲਾਕਾਰ ਹਰਪ੍ਰੀਤ ਰੰਧਾਵਾ ਦਾ ਨਵਾਂ ਧਾਰਮਿਕ ਗੀਤ ਨਾਮ’ ਦੇ ਦੀਵਾਨੇ’ ਨਵੇਂ ਸਾਲ ਦੀ ਆਮਦ ਤੇ 31 ਦਸੰਬਰ ਨੂੰ ਹੋਵੇਗਾ ਰਿਲੀਜ

ਨਿਊਯਾਰਕ,23 ਦਸੰਬਰ (ਰਾਜ ਗੋਗਨਾ)-ਸਾਡੇ ਪਿੰਡ ਮੇਲਾ ਲੱਗਦਾ, ਗੁਆਢੀਓ ਜਾਗਦੇ ਕੇ ਸੁੱਤੇ , ਤੇਰੇ ਵਾਅਦੇ , ਰਾਜ ਦੀਆਂ ਗੱਲਾਂ , ਤੂੰ ਸਾਨੂੰ ਦੱਸਿਆ ਵੀ ਨਹੀਂ , ਫੋਟੋ ਵਿਕਦੀ ਉਹਨਾ ਦੀ, ਅੱਤਵਾਦੀ ,ਅਨੇਕਾ ਸਾਰੇ ਪੰਜਾਬੀ ਤੇ ਹੋਰ ਧਾਰਮਿਕ ਗੀਤ ਗਾ ਚੁੱਕੇ ਪਿੰਡ ਲੱਖਣ ਕਲਾਂ ਜਿਲ੍ਹਾ ਕਪੂਰਥਲਾ ਦਾ ਜੰਮਪਲ ਇਸ ਕਲਾਕਾਰ ਹਰਪ੍ਰੀਤ ਰੰਧਾਵਾ ਜੋ ਅੱਜਕਲ੍ਹ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ ਆਪਣੇ ਪਰਿਵਾਰ ਸਮੇਤ ਰਹਿ ਰਹੇ ਹਨ ਨੇ ਫੋਨ ਤੇ ਪੱਤਰਕਾਰ ਦੇ ਨਾਲ ਗੱਲਬਾਤ ਦੋਰਾਨ ਦੱਸਿਆ ਕੇ ਨਵੇਂ ਸਾਲ ਦੀ ਆਮਦ ਤੇ ਜਿੱਥੇ ਹੋਰ ਬਹੁਤ ਸਾਰੇ ਕਲਾਕਾਰ ਆਪਣੇ ਨੱਚਣ ਟੱਪਣ ਵਾਲੇ ਗੀਤਾਂ ਨਾਲ ਹਾਜ਼ਰੀ ਲਗਵਾਉਣਗੇ ਅਤੇ ਸਰੋਤਿਆਂ ਦਾ ਮੰਨੋਰੰਜਨ ਕਰਨਗੇ। ਮੈਂ ਸੋਚਿਆ ਕੇ ਮੈਂ ਇਸ ਵਾਰ ਇੱਕ ਧਾਰਮਿਕ ਗੀਤ ਨਾਲ ਆਪਣੇ ਰੱਬ ਵਰਗੇ ਸਰੋਤਿਆਂ ਦੇ ਨਾਲ ਸਾਂਝ ਪਾਵਾ, ਜਿਸ ਨਾਲ ਜਿੱਥੇ ਮੈਨੂੰ ਖੁਸ਼ੀ ਤਾਂ ਮਹਿਸੂਸ ਹੋਵੇਗੀ ਅਤੇ ਨਾਲ ਹੀ ਮੇਰੇ ਮਨ ਨੂੰ ਵੀ ਸਕੂਨ ਮਿਲੇਗਾ , ਜਿਸ ਦਾ ਟਾਈਟਲ ਹੈ ! ‘ਨਾਮ ਦੇ ਦੀਵਾਨੇ ,ਇਸ ਨੂੰ ਬਹੁਤ ਹੀ ਸੁਲਝੇ ਹੋਏ ਤੇ ਰੂਹਾਨੀਅਤ ਨਾਲ ਜੁੜੇ ਹੋਏ ਗੀਤਕਾਰ ਸਾਹਿਬ ਸਿੰਘ ਢਿਲੋ ਹੁਣਾਂ ਨੇ ਲਿਖਿਆ ਹੈ ,ਜਿਸ ਨੂੰ ਸੰਗੀਤਬੱਧ ਕੀਤਾ ਹੈ।

ਚੋਹਾਨ ਭਰਾਵਾਂ ਹਰੀ ,ਅਤੇ ਅਮਿਤ ਹੁਣਾਂ ਨੇ ਇਸ ਟਰੈਕ ਨੂੰ ਜੈ ਮਿਊਜ਼ਿਕ ਕੰਪਨੀ ਦੇ ਬੈਨਰ ਹੇਠ 31 ਦਸੰਬਰ ਮਿਡ ਨਾਈਟ ਨੂੰ ਰਿਲੀਜ ਕੀਤਾ ਜਾਵੇਗਾ ਤੇ ਵੀਡੀਉ ਵੀ ਉਹਨਾਂ ਵਲੋ ਰਿਲੀਜ ਕੀਤੀ ਜਾਵੇਗੀ। ਹਰਪ੍ਰੀਤ ਰੰਧਾਵੇ ਨੇ ਜਿੱਥੇ ਆਪਣੇ ਸਰੋਤਿਆਂ ਵੱਲੋਂ ਹਮੇਸ਼ਾ ਪਿਆਰ ਸਤਿਕਾਰ ਦੇਣ ਦੀ ਗੱਲ ਕੀਤੀ ਉਥੇ ਆਪਣੇ ਮਿੱਤਰਾਂ ਦਾ ਵੀ ਜ਼ਿਕਰ ਕਰਨਾ ਵੀ ਜਰੂਰੀ ਸਮਝਿਆ ਜਿੰਨਾਂ ਵਿੱਚ ਵੱਡੇ ਵੀਰ ਸਵਰਗਵਾਸੀ ਸਬਇੰਸਪੈਕਟਰ ਨਰਿੰਦਰ ਪਾਲ ਸਿੰਘ ਰੰਧਾਵਾ,ਸੋਢੀ ਨਾਗਰਾ ਰੌਣਕ ਪੰਜਾਬ ਦੀ ,ਦੇਵ ਤਾਤਲਾ , ਜਸਵੀਰ ਢਿਲੋ , ਕਰਮਜੀਤ ਦਿਉਲ ਹਰੀ ਪੁਰੀਆਂ , ਸੁਖਵਿੰਦਰ ਸਿੰਘ ਪਤਾਰਾ ਯੂਕੇ , ਸੁਰਜੀਤ ਸਿੰਘ ਬੋਪਾਰਾਏ , ਸਰਪੰਚ ਕੁਲਦੀਪ ਸਿੰਘ ਸੋਹਲ ਲੱਖਣ ਕਲਾਂ , ਗੁਰਜਾਪ ਰੰਧਾਵਾ, ਕਬੀਰਪਾਲ ਰੰਧਾਵਾ, ਰਬਿੰਦਰ ਸਿੰਘ ਨੰਬਰਦਾਰ ਲੱਖਣ ਕਲਾਂ ,ਪਵਿੱਤਰ ਸੰਘਾ ਸਰਪੰਚ , ਕੋਚ ਗੁਰਦੀਪ ਸੰਘਾ , ਜਗੀਰ ਸਿੰਘ ਰੰਧਾਵਾ ,ਰਾਜਨ ਸਰਮਾ ਓਟਵਾ , ਕੁਲਵੀਰ ਮਾਣਕ,ਗਾਇਕ ਦਲਵਿੰਦਰ ਦਿਆਲਪੁਰੀ , ਗੁਰਪ੍ਰੀਤ ਰੰਧਾਵਾ ,ਗੀਤਕਾਰ ਲੈਹਬਰ ਦੇਸਰਪੁਰੀ, ਜਿੰਦੂ ਖੈਰਾ, ਬਿੰਦਰ ਕਰਮਜੀਤਪੁਰੀ , ਦਲਜੀਤ ਚੋਹਾਨ ,ਰਾਜਾ ਕਨੈਡਾ ,ਅਵਤਾਰ ਲੱਖਣ ਕਲਾਂ ਯੂਕੇ ਸਾਰੇ ਗੀਤਕਾਰ, ਸੁਰਜੀਤ ਸਰਾਂ ਸੀਨੀਅਰ ਪੱਤਰਕਾਰ ਰਾਜ ਗੋਗਨਾ ਯੂ ਐਸ ਏ , ਰੋਸਨ ਖੈੜਾ ਅੰਮ੍ਰਿਤ ਪਵਾਰ ਸੁਖਬਾਣੀ , ਬਲਜੀਤ ਸੰਘਾ , ਹਰਦੀਪ ਕੰਗ ਅਜੀਤ, ਮਲਕੀਤ ਧੀਰਪੁਰੀ ਯੂਕੇ , ਬੱਗਾ ਸੈਲਕੀਆਣਾ ,ਟੇਕ ਚੰਦ ਇਟਲੀ ,ਜਸਵਿੰਦਰ ਸਿੰਘ ਅਜ਼ਾਦ ,ਹਰਭਜਨ ਚੋਹਾਨ ਸੁਲਤਾਨਪੁਰ ਆਦਿ ਇਹਨਾਂ ਮਿੱਤਰ ਪਿਆਰਿਆਂ ਵੱਲੋਂ ਮੈਨੂੰ ਹਮੇਸ਼ਾ ਹੀ ਭਾਰੀ ਸਹਿਯੋਗ ਮਿਲਿਆ ਹੈ।