ਬ੍ਰਿਸਬੇਨ : ਗਾਇਕ ਕਰਨ ਔਜਲਾ ਦਾ ਸ਼ੋਅ ਯਾਦਗਾਰੀ ਰਿਹਾ

(ਹਰਜੀਤ ਲਸਾੜਾ, ਬ੍ਰਿਸਬੇਨ 4 ਨਵੰਬਰ) ਇੱਥੇ ਕ੍ਰਿਏਟਿਵ ਈਵੈਂਟ ਅਤੇ ਪਲੈਟੀਨਮ ਈਵੈਂਟ ਵੱਲੋਂ ਬ੍ਰਿਸਬੇਨ ਇੰਟਰਟੇਨਮੈਂਟ ਸੈਂਟਰ ਵਿਖੇ ਨੌਜਵਾਨ ਦਿਲਾਂ ਦੀ ਧੜਕਣ ਪੰਜਾਬੀ ਗਾਇਕ ਕਰਨ ਔਜਲਾ ਦਾ ਸ਼ੋਅ ਪ੍ਰਬੰਧਕ ਬਲਵਿੰਦਰ ਸਿੰਘ ਲਾਲੀ, ਸ਼ਿੰਕੂ ਨਾਭਾ, ਸੌਰਭ ਸਿੰਘ, ਐਂਡੀ ਸਿੰਘ, ਮੋਨੀਲ ਪਟੇਲ ਵੱਲੋਂ ਸਫਲਤਾਪੂਰਵਕ ਕਰਵਾਇਆ ਗਿਆ। ਸ਼ੋਅ ਦੀ ਸ਼ੁਰੂਆਤ ਸੰਗੀਤਕਾਰ ਤੇ ਰੈਪਰ ਇੱਕੀ ਵੱਲੋਂ ਗਰਮਜੋਸ਼ੀ ਨਾਲ ਕੀਤੀ ਗਈ।

ਇਸ ਉਪਰੰਤ ਗਾਇਕ ਕਰਨ ਔਜਲਾ ਦਾ ਸਵਾਗਤ ਹਜ਼ਾਰਾ ਦੀ ਗਿਣਤੀ ‘ਚ ਆਏ ਸੰਗੀਤ ਪ੍ਰੇਮੀਆਂ ਨੇ ਤਾੜੀਆਂ ਦੀ ਗੜ-ਗਾੜਾਹਟ ਨਾਲ ਕੀਤਾ। ਕਰਨ ਨੇ ਆਪਣੇ ਨਵੇਂ-ਪੁਰਾਣੇ ਗੀਤਾਂ ‘ਚੁੰਨੀ ਮੇਰੀ ਰੰਗ ਦੇ’, ‘ਨਥਿੰਗ ਲਾਸਟਸ’, ‘ਤੌਬਾ-ਤੌਬਾ’, ‘ਮੈਕਸੀਕੋ ਚੱਲੀਏ’, ‘ਚਿੱਟਾ ਕੁੜਤਾ’, ‘ਕਿਆ ਬਾਤ ਆ’, ‘ਤਾਰਿਆਂ ਦੀ ਲੋਅ’ ਆਦਿ ਗੀਤਾਂ ਨਾਲਦੇਰ ਰਾਤ ਤੱਕ ਭਰਪੂਰ ਮੰਨੋਰੰਜਨ ਕੀਤਾ। ਦੱਸਣਯੋਗ ਹੈ ਕਿ ਕਰਨ ਔਜਲਾ ਆਪਣੇ ‘ਇੰਟ ਵਾਜ਼ ਆਲ ਏ ਡਰੀਮ’ ਟੂਰ ਨਾਲ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਲਗਾਤਾਰ ਸੁਰਖੀਆ ਬਟੋਰ ਰਹੇ ਹਨ। ਉਹਨਾਂ ਦੇ ਮੈਲਬਾਰਨ, ਸਿਡਨੀ, ਆਕਲੈਂਡ ਤੇ ਬ੍ਰਿਸਬੇਨ ਸ਼ੋਅ ਆਪਣੇ ਰਿਕਾਰਡ ਤੋੜ ਇਕੱਠ ਕਰਕੇ ਸੁਰਖੀਆਂ ਬਟੋਰ ਰਹੇ ਹਨ। ਪ੍ਰਬੰਧਕ ਬਲਵਿੰਦਰ ਸਿੰਘ ਲਾਲੀ ਤੇ ਸ਼ਿੰਕੂ ਨਾਭਾ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆ ਸ਼ੋਅ ਦੀ ਸਫਲਤਾ ਲਈ ਬ੍ਰਿਸਬੇਨ ਵਾਸੀਆਂ ਦਾ ਧੰਨਵਾਦ ਕੀਤਾ।

ਦੱਸਣਯੋਗ ਹੈ ਕਿ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਘੁਰਾਲਾ ਦੇ ਰਹਿਣ ਵਾਲੇ ਜਸਕਰਨ ਸਿੰਘ ਔਜਲਾ ਨੇ ਆਪਣੀ ਸ਼ੁਰੂਆਤ ਇੱਕ ਗੀਤਕਾਰ ਵਜੋਂ ਕੀਤੀ ਸੀ, ਪਰ ਅੱਜ ਔਜਲਾ ਇੱਕ ਸਥਾਪਿਤ ਗਾਇਕ ਬਣ ਚੁੱਕੇ ਹਨ। ਵਿੱਕੀ ਕੌਸ਼ਲ ਦੀ ਫ਼ਿਲਮ ਲਈ ਗਾਏ ਹਿੱਟ ਗੀਤ ‘ਤੌਬਾ-ਤੌਬਾ’ ਨਾਲ ਕਰਨ ਨੇ ਬਾਲੀਬੁਡ ‘ਚ ਧਮਾਕੇਦਾਰ ਦਾਖਲਾ ਲਿਆ ਹੈ।