ਨਿਊਯਾਰਕ/ਲੁਧਿਆਣਾ, 23 ਅਕਤੂਬਰ (ਰਾਜ ਗੋਗਨਾ)-ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੂੰ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਏਅਰਪੋਰਟ, ਚੰਡੀਗੜ੍ਹ ਦੀ ਏਅਰਪੋਰਟ ਐਡਵਾਈਜਰੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਿਟਡ, ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਏਅਰਪੋਰਟ, ਚੰਡੀਗੜ੍ਹ ਦੇ ਮੁੱਖ ਕਾਰਜਕਾਰੀ ਅਫਸਰ ਅਜੇ ਵਰਮਾ ਵੱਲੋਂ ਇਸ ਸਬੰਧੀ ਜਾਰੀ ਕੀਤੇ ਗਏ ਅਧਿਕਾਰਿਕ ਪੱਤਰ ਮੁਤਾਬਕ ਇਸ ਕਮੇਟੀ ਦੇ ਚੇਅਰਮੈਨ ਚੰਡੀਗੜ੍ਹ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਅਤੇ ਕੋ-ਚੇਅਰਮੈਨ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਾਲਵਿੰਦਰ ਸਿੰਘ ਕੰਗ ਹਨ। ਦੀਵਾਨ ਤੋਂ ਇਲਾਵਾ, ਮੁਹਾਲੀ ਤੋਂ ਐਮਐਲਏ ਕੁਲਵੰਤ ਸਿੰਘ, ਏਅਰਲਾਈਨਸ ਆਪਰੇਟਰ ਕਮੇਟੀ ਦੇ ਪ੍ਰਤੀਨਿਧੀ, ਸੀਏਐੱਸਓ ਭੁਵਨੇਸ਼ ਕੁਮਾਰ, ਐਸਐਸਪੀ ਚੰਡੀਗੜ੍ਹ, ਡੀਸੀ ਚੰਡੀਗੜ੍ਹ, ਸਾਬਕਾ ਮੇਅਰ ਰਵਿੰਦਰ ਪਾਲ ਸਿੰਘ ਪਾਲੀ, ਚੰਡੀਗੜ ਕਾਂਗਰਸ ਪ੍ਰਧਾਨ ਐਚ.ਐਸ ਲੱਕੀ, ਸੀਨੀਅਰ ਕਾਂਗਰਸੀ ਆਗੂ ਗੁਰਮੇਲ ਪਹਿਲਵਾਨ ਤੇ ਆਮ ਆਦਮੀ ਪਾਰਟੀ ਆਗੂ ਚੰਦਰਮੁਖੀ ਸ਼ਰਮਾ ਨੂੰ ਵੀ ਇਸ ਕਮੇਟੀ ਦਾ ਮੈਂਬਰ ਥਾਪਿਆ ਗਿਆ ਹੈ।
ਇਸ ਕਮੇਟੀ ਦਾ ਜਿੰਮਾ ਏਅਰਪੋਰਟ ਆਉਣ ਵਾਲੇ ਮੁਸਾਫਰਾ ਦੀ ਸੁਵਿਧਾ ਲਈ ਕੰਮ ਕਰਨਾ ਅਤੇ ਇਸ ਸਬੰਧੀ ਏਅਰਪੋਰਟ ਅਥਾਰਟੀ ਨੂੰ ਸਮੇਂ-ਸਮੇਂ ਸੇ ਸਲਾਹ ਦੇਣਾ ਰਹੇਗਾ।