ਨਿਊਯਾਰਕ , 21 ਅਕਤੂਬਰ (ਰਾਜ ਗੋਗਨਾ)- ਪੰਥ ਦੇ ਦੋਖੀ ਵਿਰਸਾ ਸਿੰਘ ਵਲਟੋਹਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਮੋਜੂਦਾ ਜਥੇਦਾਰ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉੱਤੇ ਹੱਦਾਂ ਪਾਰ ਕਰਦਿਆਂ ਸ਼ਬਦੀ ਹਮਲੇ ਕਰਨ ਵਾਲੇ ਅਤੇ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਅਤੇ ਉਹਨਾਂ ਦੀਆਂ ਧੀਆਂ ਨੂੰ ਮਾੜੇ ਅਪਸ਼ਬਦ ਕਹਿਣਾ ਅਤੇ ਸਿੱਖੀ ਸਿਧਾਂਤਾ ਤੋਂ ਬਿਲਕੁਲ ਉਲਟ ਮੰਦਾ ਬੋਲਣ ਵਾਲੇ ਵਲਟੋਹਾ ਦੇ ਸਬੰਧ ਚ’ ਅਮਰੀਕਾ ਦੇ ਉੱਘੇ ਗੁਰਸਿੱਖ ਸਿੱਖ ਅਟਾਰਨੀ ਅਤੇ ਅਮਰੀਕਾ ਦੇ ਗੁਰੂ ਘਰਾਂ ਦੇ ਮੁੱਖ ਕਾਨੂੰਨੀ ਸਲਾਹਕਾਰ ਉੱਘੇ ਸਿੱਖ ਅਟਾਰਨੀ ਸ: ਜਸਪ੍ਰੀਤ ਸਿੰਘ ਨੇ ਵਿਰਸਾ ਸਿੰਘ ਵਲਟੋਹਾ ਜਥੇਦਾਰ ਸਾਹਿਬ ਨੂੰ ਦਿੱਤੀਆਂ ਗਈਆਂ ਧਮਕੀਆਂ ਦੀ ਕਰੜੇ ਸ਼ਬਦਾਂ ਚ’ ਚ’ ਨਿੰਦਾ ਕੀਤੀ ਹੈ।ਗੱਲਬਾਤ ਦੋਰਾਨ ਅਮਰੀਕਾ ਦੇ ਉੱਘੇ ਅਟਾਰਨੀ (ਵਕੀਲ) ਜਸਪ੍ਰੀਤ ਸਿੰਘ ਨੇ ਕਿਹਾ ਕਿ ਵਲਟੋਹਾ ਨੇ ਸਿੰਘ ਸਾਹਿਬਾਨ ਤੇ ਝੂਠੇ ਅਤੇ ਬੇਬੁਨਿਆਦ ਇਲਜ਼ਾਮ ਲਾਏ ਹਨ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਅਤੇ ਉਨ੍ਹਾਂ ਦੇ ਨਾਲ ਉਹਨਾਂ ਦੇ ਬੱਚਿਆਂ ਜਿੰਨਾਂ ਵਿੱਚ ਉਹਨਾਂ ਦੀਆਂ ਧੀਆਂ ਨੂੰ ਅਪਸ਼ਬਦ ਬੋਲੇ ਗਏ ਹਨ, ਉਹ ਹਰਗਿਜ ਸਹਿਣ ਯੋਗ ਨਹੀ ਹਨ। ਸਿੱਖ ਅਟਾਰਨੀ ਜਸਪ੍ਰੀਤ ਜੋ ਅਮਰੀਕਾ ਦੇ ਸਾਰੇ ਗੁਰੂ ਘਰਾਂ ਦੇ ਮੁੱਖ ਸਲਾਹਕਾਰ ਵੀ ਹਨ, ਨੇ ਕਿਹਾ ਕਿ ਭਾਜਪਾ ਆਰ. ਐਸ.ਐਸ ਦੇ ਦਬਾਅ ਬਾਰੇ ਬਿਨਾ ਕੋਈ ਸਬੂਤ ਮਨਘੜੰਤ ਗੱਲਾਂ ਦੀ ਇਲਜ਼ਾਮਬਾਜ਼ੀ ਕਰਨੀ ਵਲਟੋਹਾ ਵੱਲੋ ਬਿਲਕੁਲ ਝੂਠੀ ਅਤੇ ਬੇਬੁਨਿਆਦ ਹੈ।ਅਟਾਰਨੀ ਜਸਪ੍ਰੀਤ ਸਿੰਘ ਨੇ ਕਿਹਾ ਕਿ ਤਨਖਾਹੀਆ ਐਲਾਨੇ ਗਏ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਲਈ ਵਿਰਸਾ ਸਿੰਘ ਵਲਟੋਹਾ ਵੱਲੋਂ ਸ੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਨੂੰ ਧਮਕਾਉਣਾ, ਝੂਠੇ ਇਲਜ਼ਾਮ ਲਾਉਣਾ ਇਹ ਕੋਈ ਵੀ ਸਿੱਖ ਸਹਿਣ ਨਹੀ ਕਰੇਗਾ। ਅਟਾਰਨੀ ਨੇ ਕਿਹਾ ਕਿ ਵਲਟੋਹਾ ਬਹੁਤ ਹੀ ਹੰਕਾਰਿਆ ਅਤੇ ਪੰਥ ਦਾ ਦੋਖੀ ਹੈ। ਅਤੇ ਉਸ ਨੂੰ ਜਲਦ ਹੀ ਖ਼ਾਲਸਾ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ।