ਨਿਊਜਰਸੀ ,17 ਅਕਤੂਬਰ (ਰਾਜ ਗੋਗਨਾ )- ਬੀਤੇਂ ਦਿਨ ਵਰਜੀਨੀਆ ਸੂਬੇ ਦੇ ਸ਼ਹਿਰ ਮਾਨਸਾਸ ਵਿੱਚ ਇੱਕ ਘਰ ਦੇ ਬੇਸਮੈਂਟ ਵਿੱਚ ਗੋਲੀ ਮਾਰ ਕੇ ਮਾਰੇ ਗਏ ਇੱਕ ਵਿਆਹੁਤਾ ਜੋੜੇ ਦੀ ਦੁਖਦਾਈ ਮੌਤ ਦੇ ਸਬੰਧ ਵਿੱਚ ਇੱਕ ਭਾਰਤੀ ਮੂਲ ਦੇ ਸ਼ੱਕੀ ਦੀ ਨਿਊਜਰਸੀ ਵਿੱਚ ਗ੍ਰਿਫਤਾਰੀ ਕੀਤੀ ਗਈ ਹੈ। ਸ਼ੱਕੀ, ਅਮਨਦੀਪ ਸਿੰਘ (49) ਸਾਲ ਨੂੰ ਨਿਊਜਰਸੀ ਰਾਜ ਦੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।ਇਹ ਸ਼ੱਕੀ ਵਰਜੀਨੀਆ ਸੂਬੇ ਦੇ ਸ਼ਹਿਰ ਮਾਨਸਾਸ ਤੋਂ ਆਪਣੇ ਘਰ ਦੇ ਹੇਠਾਂ ਬੇਂਸਮੈਂਟ ਚ’ ਕਿਰਾਏ ਤੇ ਰਹਿੰਦੇ ਇਕ ਜੌੜੇ ਦਾ ਗੋਲੀਆਂ ਮਾਰ ਕੇ ਕਤਲ ਕਰਕੇ ਉੱਥੋਂ ਭੱਜ ਗਿਆ ਸੀ।ਇਸ ਮਾਮਲੇ ਦੇ ਬਾਰੇ ਨਿਊਜਰਸੀ ਰਾਜ ਦੀ ਮੇਡਫੋਰਡ ਪੁਲਿਸ ਦੇ ਅਧਿਕਾਰੀਆਂ ਨੂੰ ਬਰਲਿੰਗਟਨ ਕਾਉਂਟੀ ਵਿੱਚ ਇੱਕ ਉਸ ਦੇ ਪਰਿਵਾਰਕ ਮੈਂਬਰ ਦੇ ਘਰ ਵਿੱਚ ਉਸਦੀ ਮੌਜੂਦਗੀ ਹੋਣ ਦੇ ਬਾਰੇ ਫੋਨ ਕਰਕੇ ਸੁਚੇਤ ਕੀਤਾ ਗਿਆ ਸੀ।ਸ਼ੱਕੀ ਅਮਨਦੀਪ ਸਿੰਘ ਦੀ ਗ੍ਰਿਫਤਾਰੀ ਦੋਰਾਨ ਉਸ ਕੋਲੋ •40 ਕੈਲੀਬਰ ਹੈਂਡਗਨ ਚਾਰ ਲੋਡ ਉੱਚ ਸਮਰੱਥਾ ਵਾਲੇ ਮੈਗਜ਼ੀਨਾ ਵਾਲੀ ਏ.ਕੇ 47 ਰਾਈਫਲ ਮਿਲੀ ਹੈ। ਉਸ ‘ਤੇ ਦੋ ਕਤਲ ਅਤੇ ਕਈ ਹੋਰ ਗੰਭੀਰ ਅਪਰਾਧਾਂ ਦੇ ਦੋਸ਼ ਅਇਦ ਕੀਤੇਂ ਗਏ ਹਨ।
ਮੰਨਿਆ ਜਾ ਰਿਹਾ ਹੈ ਕਤਲ ਕਰਨ ਵੇਲੇ ਉਸ ਨੇ ਹੈਂਡਗਨ ਦੀ ਵਰਤੋਂ ਕੀਤੀ ਸੀ।ਇਹ ਜਾਂਚ ਉਦੋਂ ਸ਼ੁਰੂ ਹੋਈ ਜਦੋਂ ਨਿਊਜਰਸੀ ਦੇ ਅਧਿਕਾਰੀਆਂ ਨੇ ਪ੍ਰਿੰਸ ਵਿਲੀਅਮ ਕਾਉਂਟੀ (ਵਰਜੀਨੀਆ) ਰਾਜ ਦੀ ਪੁਲਿਸ ਨਾਲ ਇਸ ਜਾਣਕਾਰੀ ਨਾਲ ਸੰਪਰਕ ਕੀਤਾ। ਸ਼ੱਕੀ ਅਮਨਦੀਪ ਸਿੰਘ ਨੂੰ ਉਸ ਦੇ ਪਰਿਵਾਰ ਨਾਲ ਜੁੜੀ ਇੱਕ ਘਟਨਾ ਤੋਂ ਇਲਾਵਾ, ਉਸ ਦੇ ਘਰ ਵਿੱਚ ਕਿਰਾਏ ਤੇ ਰਹਿੰਦੇ ਜੋੜੇ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੇ ਦੋਸ਼ ਹੇਠ ਨਿਊਜਰਸੀ ਰਾਜ ਦੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।ਕਤਲ ਦੀ ਇਸ ਚੇਤਾਵਨੀ ਨੇ ਵਰਜੀਨੀਆ ਰਾਜ ਦੇ ਸਥਾਨਕ ਅਧਿਕਾਰੀਆਂ ਨੂੰ ਮਾਨਸਾਸ ਸ਼ਹਿਰ ਵਿੱਚ ਹੈਨਸਨ ਗਰੋਵ ਕੋਰਟ ਵਿੱਚ ਸਥਿੱਤ ਸ਼ੱਕੀ ਅਮਨਦੀਪ ਸਿੰਘ ਦੇ ਘਰ ਦੀ ਜਾਂਚ ਪੜਤਾਲ ਕਰਨ ਦੇ ਲਈ ਸੂਚਿਤ ਕੀਤਾ, ਜਦੋ ਅਧਿਕਾਰੀ ਉਸ ਦੇ ਘਰ ਪਹੁੰਚੇ ਤਾਂ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਖੁੱਲ੍ਹਾ ਦੇਖਿਆ।ਘਰ ਦੀ ਤਲਾਸ਼ੀ ਦੇ ਦੌਰਾਨ ਘਰ ਦੇ ਬੇਸਮੈਂਟ ਵਿੱਚ ਦੋ ਲਾਸ਼ਾਂ ਮਿਲੀਆਂ ਜਿੰਨਾਂ ਦੀ ਪਹਿਚਾਣ 45 ਸਾਲਾ ਜੋਸ਼ੂਆ ਲੀ ਡੇਵਿਸ ਅਤੇ ਉਸ ਦੀ ਪਤਨੀ ਨਿਕੋਲ ਵਾਂਡਾ ਲਿਨ ਡੇਵਿਸ ਦੇ ਵਜੋਂ ਪਛਾਣ ਕੀਤੀ ਗਈ, ਜੋ ਵਿਆਹੇ ਹੋਏ ਸਨ ਅਤੇ ਘਰ ਦੇ ਇਸ ਮਾਲਕ ਦੇ ਬੇਸਮੈਂਟ ਦੇ ਵਿੱਚ ਕਿਰਾਏ ‘ਤੇ ਰਹਿੰਦੇ ਸਨ।ਅਤੇ ਦੋਵੇਂ ਪਤੀ-ਪਤਨੀ ਸਨ ਜਿੰਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ।ਜਾਂਚ ਦੇ ਦੌਰਾਨ, ਜਾਸੂਸਾਂ ਨੇ ਖੁਲਾਸਾ ਕੀਤਾ ਕਿ ਅਮਨਦੀਪ ਸਿੰਘ ਕਤਲ ਤੋਂ ਇੱਕ ਦਿਨ ਪਹਿਲਾਂ ਆਪਣੇ ਘਰ ਚ’ ਇੱਕ ਹਿੰਸਕ ਘਰੇਲੂ ਘਟਨਾ ਵਿੱਚ ਸ਼ਾਮਲ ਸੀ। ਉਸ ਝਗੜੇ ਵਿੱਚ ਸ਼ੱਕੀ ਅਮਨਦੀਪ ਸਿੰਘ ਨੇ ਕਥਿਤ ਤੌਰ ‘ਤੇ ਆਪਣੇ ਦੋ ਪਰਿਵਾਰਕ ਮੈਂਬਰਾਂ, ਜਿੰਨਾਂ ਵਿੱਚ ਇਕ 50 ਸਾਲਾ ਔਰਤ ਅਤੇ ਇਕ 53 ਸਾਲਾ ਔਰਤ ਨੂੰ ਉਸੇ ਹੀ ਘਰ ਦੇ ਇਕ ਬੈੱਡਰੂਮ ਵਿੱਚ ਆਪਣੀ ਬੰਦੂਕ ਦੀ ਨੋਕ ‘ਤੇ ਡਰਾਇਆ ਅਤੇ ਟਕਰਾਅ ਦੌਰਾਨ, ਸਿੰਘ ਨੇ ਕਥਿਤ ਤੌਰ ‘ਤੇ ਔਰਤਾਂ ਦੇ ਨੇੜੇ ਇੱਕ ਗੋਲੀ ਚਲਾਈ, ਹਾਲਾਂਕਿ ਦੋਵਾਂ ਨੂੰ ਗੋਲੀ ਨਹੀਂ ਲੱਗੀ।ਅਤੇ ਉਹਨਾਂ ਦੀ ਜਾਨ ਦਾ ਬਚਾਅ ਹੋ ਗਿਆ। ਸਥਿੱਤੀ ਉਦੋਂ ਵਿਗੜ ਗਈ ਜਦੋਂ ਉਸ ਦੇ ਪਰਿਵਾਰਕ ਮੈਂਬਰ ਘਰੋਂ ਭੱਜਣ ਵਿੱਚ ਕਾਮਯਾਬ ਹੋ ਗਏ, ਪਰ ਘਟਨਾ ਦੀ ਸੂਚਨਾ ਉਸ ਸਮੇਂ ਪੁਲਿਸ ਨੂੰ ਨਹੀਂ ਦਿੱਤੀ ਗਈ ਸੀ।
ਆਪਣੇ ਘਰੇਲੂ ਝਗੜੇ ਤੋਂ ਕੁਝ ਸਮੇਂ ਬਾਅਦ, ਸਿੰਘ ਨੇ ਕਥਿਤ ਤੌਰ ‘ਤੇ ਘਰ ਵਿੱਚ ਕਿਰਾਏ ਤੇ ਬੇਂਸਮੈਂਟ ਵਿੱਚ ਰਹਿੰਦੇ ਜੋੜੇ ਜੋਸ਼ੂਆ ਅਤੇ ਨਿਕੋਲ ਡੇਵਿਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ, ਜੋ ਕਿ ਸਿੰਘ ਸਮੇਤ ਉਸ ਦੇ ਪਰਿਵਾਰ ਦੇ ਜਾਣਕਾਰ ਸਨ, ਉਨ੍ਹਾਂ ਦੀ ਉਸ ਦੇ ਪਰਿਵਾਰਿਕ ਝਗੜੇ ਵਿੱਚ ਕੋਈ ਵੀ ਸ਼ਮੂਲੀਅਤ ਜਾਂ ਸਬੰਧ ਨਹੀਂ ਸੀ।ਕਤਲ ਕਰਨ ਤੋਂ ਬਾਅਦ, ਨਿਊਜਰਸੀ ਚਲਾ ਗਿਆ, ਪਰ ਪਰਿਵਾਰ ਦੇ ਹੋਰ ਆਪਣੇ ਮੈਂਬਰਾਂ ਦਾ ਸਾਹਮਣਾ ਹੋਇਆ। ਉਨ੍ਹਾਂ ਨੇ ਪੁਲਿਸ ਨਾਲ ਫੋਨ ਤੇ ਸੰਪਰਕ ਕੀਤਾ ਅਤੇ ਸਿੰਘ ਨੂੰ ਬਾਅਦ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ।ਅਤੇ ਹੁਣ ਉਹ ਨਿਊਜਰਸੀ ਅਤੇ ਵਰਜੀਨੀਆ ਦੋਨੇ ਰਾਜਾਂ ਵਿੱਚ ਆਪਣੇ ਦੋਸ਼ਾਂ ਦਾ ਉਸ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ।ਅਤੇ ਉਸ ਨੂੰ ਨਿਊਜਰਸੀ ਦੀ ਬਰਲਿੰਗਟਨ ਕਾਉਂਟੀ ਦੀ ਜੇਲ ਵਿੱਚ ਰੱਖਿਆ ਗਿਆ ਹੈ।