ਮੈਡੀਕਲ ਰਿਪੋਰਟ ਜਾਰੀ, ਟਰੰਪ ਨੂੰ ਹੈਲਥ ਕਾਰਡ ਪ੍ਰਗਟ ਕਰਨ ਦੀ ਦਿੱਤੀ ਚੁਣੌਤੀ, ਕਮਲਾ ਨੇ ਕਿਹਾ ਹੁਣ ਤੁਹਾਡੀ ਵਾਰੀ ਹੈ ਡੋਨਾਲਡ ਟਰੰਪ
ਵਾਸ਼ਿੰਗਟਨ, 16 ਅਕਤੂਬਰ (ਰਾਜ ਗੋਗਨਾ)- ਚੋਣਾਂ ਬਾਰੇ ਕਈ ਪੋਲਾਂ ਵਿੱਚ ਕਮਲਾ ਹੈਰਿਸ ਅਤੇ ਡੋਨਾਲਡ ਟਰੰਪ ਵਿਚਕਾਰ ਕੰਡੇਦਾਰ ਟੱਕਰ ਦੇਖਣ ਨੂੰ ਮਿਲੀ ਹੈ।ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ 23 ਦਿਨ ਪਹਿਲਾਂ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੇ ਆਪਣਾ ਮੈਡੀਕਲ ਰਿਕਾਰਡ ਜਾਰੀ ਕੀਤਾ ਹੈ। ਇਸ ‘ਚ ਉਨ੍ਹਾਂ ਨੂੰ ਪੂਰੀ ਤਰ੍ਹਾਂ ਫਿੱਟ ਕਰਾਰ ਦਿੱਤਾ ਗਿਆ ਹੈ।ਆਪਣੇ ਫਿਟਨੈੱਸ ਰਿਕਾਰਡ ਦਾ ਖੁਲਾਸਾ ਕਰਦੇ ਹੋਏ ਕਮਲਾ ਨੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਤੋਂ ਆਪਣੇ ਸਿਹਤ ਰਿਕਾਰਡ ਦਾ ਖੁਲਾਸਾ ਕਰਨ ਦੀ ਵੀ ਮੰਗ ਕੀਤੀ ਹੈ।ਹੈਰਿਸ ਨੇ ਕਿਹਾ ਕਿ ਅਮਰੀਕੀ ਲੋਕਾਂ ਨੂੰ ਪਤਾ ਲੱਗੇ ਕਿ ਟਰੰਪ ਰਾਸ਼ਟਰਪਤੀ ਬਣਨ ਦੇ ਯੋਗ ਹੈ, ਜਾ ਨਹੀ,ਇਸ ‘ਤੇ ਟਰੰਪ ਦੀ ਟੀਮ ਨੇ ਆਪਣਾ ਮੈਡੀਕਲ ਰਿਕਾਰਡ ਜਾਰੀ ਕੀਤੇ ਬਿਨਾਂ ਇਕ ਬਿਆਨ ਜਾਰੀ ਕਰਦਿਆਂ ਕਿਹਾ, “ਟਰੰਪ ਦੀ ਸਿਹਤ ਬਿਲਕੁਲ ਠੀਕ ਹੈ।ਅਤੇ ਟਰੰਪ ਦੇ ਮੁਕਾਬਲੇ ਚ’ ਕਮਲਾ ਹੈਰਿਸ ਕੋਲ ਰਾਸ਼ਟਰਪਤੀ ਬਣਨ ਦੀ ਤਾਕਤ ਨਹੀਂ ਹੈ।ਡੋਨਾਲਡ ਟਰੰਪ ਆਪਣੇ ਆਪ ਨੂੰ ਰਾਸ਼ਟਰਪਤੀ ਬਣਨ ਲਈ ਫਿੱਟ ਸਮਝਦਾ ਹੈ ਅਤੇ ਇੱਥੋਂ ਤੱਕ ਕਿ ਟਰੰਪ ਨੇ ਬਿਡੇਨ ਨੂੰ ਗੋਲਫ ਦੀ ਖੇਡ ਖੇਡਣ ਦੇ ਲਈ ਚੁਣੌਤੀ ਵੀ ਦਿੱਤੀ ਸੀ।
ਕਮਲਾ ਦੇ ਕੋਲਨ ਕੈਂਸਰ ਦੇ ਪਰਿਵਾਰਕ ਇਤਿਹਾਸ ਨੂੰ ਪਾਸੇ ਰੱਖਦੇ ਹੋਏ, ਵ੍ਹਾਈਟ ਹਾਊਸ ਨੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਲਈ ਚੋਣ ਲੜਨ ਲਈ ਫਿੱਟ ਘੋਸ਼ਿਤ ਕੀਤਾ ਹੈ। ਉਸ ਦੇ ਡਾਕਟਰ ਜੋਸ਼ੂਆ ਸਿਮੰਸ ਨੇ ਕਿਹਾ ਹੈ ਕਿ ਕਮਲਾ ਹੈਰਿਸ ਕੋਲਨ ਕੈਂਸਰ ਦਾ ਪਰਿਵਾਰਕ ਇਤਿਹਾਸ ਹੈ।ਉਸ ਨੂੰ ਕੁਝ ਚੀਜ਼ਾਂ ਤੋਂ ਐਲਰਜੀ ਵੀ ਹੈ। ਇਸ ਕਰਕੇ, ਉਹ ਨਿਯਮਤ ਕੋਲੋਨੋਸਕੋਪੀਜ਼ ਕਰਵਾਉਣਾ ਜਾਰੀ ਰੱਖਦਾ ਹੈ ਅਤੇ ਆਪਣੀ ਦੇਖਭਾਲ ਕਰਦੀ ਹੈ। ਜਿਵੇਂ ਹੀ ਕਮਲਾ ਦਾ ਮੈਡੀਕਲ ਰਿਕਾਰਡ ਜਾਰੀ ਕੀਤਾ ਗਿਆ, ਉਸ ਦੀ ਟੀਮ ਨੇ ਐਕਸ ‘ਤੇ ਲਿਖਿਆ ਹੈ ਕਿ ਹੁਣ ਡੋਨਾਲਡ ਟਰੰਪ ਦੀ ਵਾਰੀ ਹੈ।ਇਸ ਤੋਂ ਪਹਿਲਾਂ ਕਮਲਾ ਨੇ ਇਕ ਰੈਲੀ ‘ਚ ਟਰੰਪ ਦੀ ਮਾਨਸਿਕ ਸਿਹਤ ‘ਤੇ ਵੀ ਕਈ ਸਵਾਲ ਚੁੱਕੇ ਸਨ। ਕਮਲਾ ਹੈਰਿਸ ਟਰੰਪ ਦੇ ਖਿਲਾਫ ਉਹੀ ਰਣਨੀਤੀ ਵਰਤ ਰਹੀ ਹੈ। ਦਰਅਸਲ, ਜਦੋਂ ਜੋ ਬਿਡੇਨ ਅਮਰੀਕੀ ਰਾਸ਼ਟਰਪਤੀ ਚੋਣ ਵਿੱਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਮੀਦਵਾਰ ਸਨ ਤਾਂ ਟਰੰਪ ਨੇ ਉਮਰ ਅਤੇ ਫਿਟਨੈਸ ਨੂੰ ਲੈ ਕੇ ਕਈ ਸਵਾਲ ਚੁੱਕੇ ਸਨ।ਹੁਣ ਕਮਲਾ ਹੈਰਿਸ ਉਸੇ ਰਣਨੀਤੀ ਤਹਿਤ ਟਰੰਪ ਨੂੰ ਮਿਸਫਿਟ ਐਲਾਨਣਾ ਚਾਹੁੰਦੀ ਹੈ। ਟਰੰਪ 78 ਸਾਲ ਦੇ ਹਨ, ਜੋ ਰਾਸ਼ਟਰਪਤੀ ਬਿਡੇਨ ਤੋਂ ਸਿਰਫ 3 ਸਾਲ ਹੀ ਛੋਟੇ ਹਨ।ਜੇਕਰ ਟਰੰਪ ਰਾਸ਼ਟਰਪਤੀ ਚੋਣ ਜਿੱਤ ਜਾਂਦੇ ਹਨ ਤਾਂ ਉਹ ਅਮਰੀਕੀ ਇਤਿਹਾਸ ਵਿੱਚ ਰਾਸ਼ਟਰਪਤੀ ਬਣਨ ਵਾਲੇ ਸਭ ਤੋਂ ਬਜ਼ੁਰਗ ਵਿਅਕਤੀ ਹੋਣਗੇ। ਜਦੋਂ ਬਾਈਡੇਨ 2020 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਦੀ ਉਮਰ 77 ਸਾਲ ਦੀ ਸੀ।