ਅਮਰੀਕਾ ਦੇ 14 ਰਾਜਾਂ ਨੇ ਬੱਚਿਆਂ ਵਿੱਚ ਮਾਨਸਿਕ ਸਿਹਤ ਸੰਬੰਧੀ ਚਿੰਤਾਵਾਂ ਨੂੰ ਲੈ ਕੇ ਟਿਕ ਟੌਕ ਤੇ ਮੁਕੱਦਮਾ ਕੀਤਾ

ਨਿਊਯਾਰਕ, 10 ਅਕਤੂਬਰ (ਰਾਜ ਗੋਗਨਾ )- ਸੋਸ਼ਲ ਮੀਡੀਆ ਦਿੱਗਜ ਟਿਕ ਟੌਕ ਨੂੰ ਅਮਰੀਕਾ ਦੇ 14 ਰਾਜਾਂ ਦੁਆਰਾ ਦਾਇਰ ਮੁਕੱਦਮਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਕੰਪਨੀ ਨੌਜਵਾਨਾਂ ਅਤੇ ਬੱਚਿਆਂ ਨੂੰ ਮਾਨਸਿਕ ਸਿਹਤ ਸੰਬੰਧੀ ਚਿੰਤਾਵਾਂ ਨੂੰ ਲੈ ਕੇ ਪ੍ਰਭਾਵਤ ਕਰ ਰਹੀ ਹੈ। ਇਸ ਮੁਕੱਦਮੇ ਦਾ ਉਦੇਸ਼ ਟਿਕ ਟੌਕ ਦੇ ਐਲਗੋਰਿਦਮ ‘ਤੇ ਹੈ, ਜਿਸ ਨੂੰ “ਨਸ਼ਾਖੋਰੀ” ਕਹਿੰਦੇ ਹਨ ਅਤੇ ਨਤੀਜੇ ਵਜੋਂ ਨੋਜਵਾਨ ਅਤੇ ਬੱਚੇ ਲੰਬੇ ਸਮੇਂ ਲਈ ਔਨਲਾਈਨ ਰਹਿੰਦੇ ਹਨ, ਜਿਸ ਨਾਲ ਉਹਨਾਂ ਦੀ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ। ਜਦੋਂ ਤੁਸੀਂ ਇੱਕ ਵੀਡੀਓ ਦੇਖਦੇ ਹੋ ਜੋ ਤੁਹਾਨੂੰ ਪਸੰਦ ਹੈ।

ਜਿੰਨਾ ਚਿਰ ਤੁਸੀਂ ਉਸ ਵੀਡੀਓ ‘ਤੇ ਰਹੋਗੇ, ਤੁਸੀਂ ਜਿੰਨੀ ਜ਼ਿਆਦਾ ਦਿਲਚਸਪੀ ਦਿਖਾਓਗੇ, ਓਨੀ ਹੀ ਜ਼ਿਆਦਾ ਸੰਭਾਵਨਾ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਜਾ ਰਹੇ ਹੋ।ਨਿਊਯਾਰਕ ਦੇ ਨਾਲ ,ਇਲੀਨੋਇਸ, ਮੈਸੇਚਿਉਸੇਟਸ, ਮਿਸੀਸਿੱਪੀ, ਨਿਊਜਰਸੀ ਕੈਂਟਕੀ,ਲੁਈਸਿਆਨਾ, ਉੱਤਰੀ ਕੈਰੋਲੀਨਾ,ੳਰੇਗਨ,ਦੱਖਣੀ ਕੈਰੋਲੀਨਾ, ਵਰਮੋਂਟ, ਵਾਸ਼ਿੰਗਟਨ ਡੀ.ਸੀ, ਅਤੇ ਡਿਸਟ੍ਰਿਕਟ ਆਫ਼ ਕੋਲੰਬੀਆ ਦੇ ਅਟਾਰਨੀ ਜਨਰਲ ਸ਼ਾਮਲ ਹਨ।ਇੱਕ ਬਿਆਨ ਵਿੱਚ, ਟਿਕਟੌਕ ਨੇ ਮੁਕੱਦਮੇ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਪਿਛਲੇ ਦੋ ਸਾਲਾਂ ਤੋਂ, ਉਹ “ਉਦਯੋਗ-ਵਿਆਪਕ ਚੁਣੌਤੀਆਂ ਦੇ ਉਸਾਰੂ ਹੱਲ” ਲੱਭਣ ਲਈ ਅਟਾਰਨੀ ਜਨਰਲ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।