ਨਿਊਯਾਰਕ, 5 ਅਕਤੂਬਰ (ਰਾਜ ਗੋਗਨਾ )- ਬੀਤੇਂ ਦਿਨ ਸਪੈਨਿਸ਼ ਮੂਲ ਦੇ ਦੇਸ਼ ਮੈਕਸੀਕੋ ਦੇ ਰੱਖਿਆ ਮੰਤਰਾਲੇ ਨੇ ਬੁੱਧਵਾਰ ਨੂੰ ਅਧਿਕਾਰਤ ਤੌਰ ‘ਤੇ ਖੁਲਾਸਾ ਕੀਤਾ ਕਿ ਗੁਆਟੇਮਾਲਾ ਦੀ ਸਰਹੱਦ ‘ਤੇ ਯਾਤਰਾ ਕਰ ਰਹੇ ਇਕ ਟਰੱਕ ‘ਤੇ ਸੈਨਿਕਾਂ ਦੁਆਰਾ ਗੋਲੀਬਾਰੀ ਕਰਨ ਨਾਲ ਛੇ ਸ਼ਰਨਾਰਥੀ (ਪ੍ਰਵਾਸੀ) ਮਾਰੇ ਗਏ ਸਨ। ਸਿਪਾਹੀਆਂ ਨੇ ਮਿਸਰ, ਨੇਪਾਲ, ਕਿਊਬਾ, ਭਾਰਤ ਅਤੇ ਪਾਕਿਸਤਾਨ ਦੇ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੇ ਟਰੱਕ ‘ਤੇ ਗੋਲੀਬਾਰੀ ਕੀਤੀ।ਇਸ ਦੇਸ਼ ਦੇ ਮੀਡੀਆ ਦੇ ਸੂਤਰਾਂ ਦੇ ਮੁਤਾਬਕ ਟਰੱਕ ‘ਚ ਸਵਾਰ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰਾਂ ਦੀ ਇਲਾਜ ਦੌਰਾਨ ਮੌਤ ਹੋ ਗਈ। 10 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।ਗੋਲੀਬਾਰੀ ਦੇ ਸਮੇਂ ਟਰੱਕ ਵਿੱਚ ਕੁੱਲ 33 ਪ੍ਰਵਾਸੀ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਅਤੇ ਜ਼ਖਮੀਆਂ ਤੋਂ ਇਲਾਵਾ 17 ਲੋਕ ਸੁਰੱਖਿਅਤ ਹਨ।
ਮੈਕਸੀਕੋ ਦੇ ਫੌਜ ਮੁਖੀ ਨੇ ਕਿਹਾ ਕਿ ਟਰੱਕ ‘ਤੇ ਗੋਲੀਬਾਰੀ ਕਰਨ ਵਾਲੇ ਦੋ ਸੈਨਿਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਵਿਰੁੱਧ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੈਕਸੀਕੋ ਦੀ ਫੌਜ ਨੇ ਸ਼ਰਨਾਰਥੀਆਂ ਨੂੰ ਲੈ ਕੇ ਜਾ ਰਹੇ ਵਾਹਨ ‘ਤੇ ਗੋਲੀਬਾਰੀ ਕੀਤੀ ਹੈ। ਸੰਨ 2021 ਦੇ ਵਿੱਚ, ਇੱਕ ਅਰਧ-ਫੌਜੀ ਨੈਸ਼ਨਲ ਗਾਰਡ ਨੇ ਪ੍ਰਵਾਸੀਆਂ ਨੂੰ ਲਿਜਾ ਰਹੇ ਇੱਕ ਪਿਕ-ਅੱਪ ਟਰੱਕ ‘ਤੇ ਗੋਲੀਬਾਰੀ ਕੀਤੀ ਸੀ। ਜਿਸ ਵਿੱਚ ਇੱਕ ਦੀ ਮੌਤ ਹੋ ਗਈ ਸੀ ਅਤੇ ਚਾਰ ਹੋਰ ਗੰਭੀਰ ਜ਼ਖ਼ਮੀ ਹੋ ਗਏ ਸਨ। ਪਰ ਜਦੋਂ ਉਨ੍ਹਾਂ ਨੇ ਫੌਜ ‘ਤੇ ਗੋਲੀਬਾਰੀ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ‘ਤੇ ਜਵਾਬੀ ਗੋਲੀਬਾਰੀ ਕੀਤੀ। ਪਰ, ਇਹ ਅਸੰਭਵ ਹੈ, ਪ੍ਰਵਾਸੀ ਅਧਿਕਾਰ ਕਾਰਕੁਨ ਇਰੀਨੀਓ ਮੁਜਿਕਾ ਨੇ ਕਿਹਾ ਕਿ ਜਿੱਥੋਂ ਤੱਕ ਸੰਭਵ ਹੋ ਸਕੇ, ਪ੍ਰਵਾਸੀ ਰਿਸ਼ਵਤ ਦੇ ਕੇ ਸ਼ਰਣ ਲੈਣ ਦੀ ਕੋਸ਼ਿਸ਼ ਕਰਦੇ ਹਨ।