ਵਿਸ਼ਵ ਪੰਜਾਬੀ ਮੀਡੀਆ ਕਾਨਫ਼ਰੰਸ ਅਤੇ ਗਲੋਬਲ ਮੀਡੀਆ ਅਕੈਡਮੀ ਦੇ ਸੰਸਥਾਪਕ ਤੇ ਚੇਅਰਮੈਨ ਪ੍ਰੋ. ਕੁਲਬੀਰ ਸਿੰਘ ਆਪਣੀ ਕਨੇਡਾ ਫੇਰੀ ਦੌਰਾਨ ਆਪਣੀ ਸਵੈ-ਜੀਵਨੀ ʽਮੀਡੀਆ ਆਲੋਚਕ ਦੀ ਆਤਮਕਥਾʼ ਰਲੀਜ਼ ਕਰਨਗੇ।
ਆਪਣੀ ਸੰਖੇਪ ਫੇਰੀ ਦੌਰਾਨ ਉਹ 8 ਤੋਂ 13 ਅਕਤੂਬਰ ਤੱਕ ਟਰਾਂਟੋ ਅਤੇ ਬਰੈਂਪਟਨ ਵਿਖੇ ਦੋਸਤਾਂ-ਮਿੱਤਰਾਂ ਨੂੰ ਮਿਲਣਗੇ ਅਤੇ ਪੁਸਤਕ ਰਲੀਜ਼ ਸਮਾਰੋਹ ਵਿਚ ਸ਼ਾਮਲ ਹੋਣਗੇ।
ਪ੍ਰੋ. ਕੁਲਬੀਰ ਸਿੰਘ 14 ਤੋਂ 19 ਅਕਤੂਬਰ ਤੱਕ ਸਰੀ ਅਤੇ ਵੈਨਕੂਵਰ ਵਿਖੇ ਲੇਖਕਾਂ, ਸਾਹਿਤਕਾਰਾਂ, ਮੀਡੀਆ ਸ਼ਖ਼ਸੀਅਤਾਂ ਅਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਕੰਮ ਕਰ ਰਹੀਆਂ ਹਸਤੀਆਂ ਨੂੰ ਮਿਲਣਗੇ ਅਤੇ ਪੁਸਤਕ ਰਲੀਜ਼ ਸਮਾਗਮਾਂ ਵਿਚ ਸ਼ਿਰਕਤ ਕਰਨਗੇ।
ਉਹ ਇਨ੍ਹਾਂ ਮੌਕਿਆਂ ʼਤੇ ਸਵੈ-ਜੀਵਨੀ ਦੀ ਰਚਨਾ-ਪ੍ਰਕਿਰਿਆ ਅਤੇ ਮਹੱਤਵਪੂਰਨ ਪੱਖਾਂ-ਪਹਿਲੂਆਂ ਦੇ ਵੇਰਵੇ ਸਾਂਝੇ ਕਰਨਗੇ। ਰਲੀਜ਼ ਸਮਾਰੋਹਾਂ ਬਾਰੇ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਜਲਦੀ ਸਾਂਝੀ ਕੀਤੀ ਜਾਵੇਗੀ। ਉਨ੍ਹਾਂ ਨਾਲ ਮੋਬਾਈਲ ਨੰਬਰ 94171-53513 ʼਤੇ ਸੰਪਰਕ ਕੀਤਾ ਜਾ ਸਕਦਾ ਹੈ।