ਭਾਰਤ ਦਾ ਚੋਰੀ ਹੋਇਆ ਇਤਿਹਾਸ ਆਪਣੀ ਅਮਰੀਕਾ ਦੀ ਫੇਰੀ ਦੋਰਾਨ ਅਮਰੀਕਾ ਨੇ 297 ਪੁਰਾਤਨ ਵਸਤਾਂ ਭਾਰਤ ਨੂੰ ਵਾਪਸ ਕੀਤੀਆਂ ਮੋਦੀ ਦੀ ਵੱਡੀ ਜਿੱਤ

ਵਾਸ਼ਿੰਗਟਨ , 24 ਸਤੰਬਰ (ਰਾਜ ਗੋਗਨਾ )-ਅਮਰੀਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੱਲ ਰਹੀ ਫੇਰੀ ਦੇ ਦੌਰਾਨ 297 ਪੁਰਾਤਨ ਵਸਤਾਂ ਭਾਰਤ ਨੂੰ ਵਾਪਸ ਕੀਤੀਆਂ ਹਨ। ਜੋ ਕਿ ਸੱਭਿਆਚਾਰਕ ਜਾਇਦਾਦ ਦੀ ਨਾਜਾਇਜ਼ ਤਸਕਰੀ ਵਿਰੁੱਧ ਲੜਾਈ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਸਾਬਤ ਹੋਇਆ ਹੈ।ਮੋਦੀ ਨੇ ਸਦੀਆਂ ਤੋਂ ਭਾਰਤੀ ਇਤਿਹਾਸ ਅਤੇ ਸੱਭਿਆਚਾਰ ਨਾਲ ਜੁੜੀਆਂ ਇਨ੍ਹਾਂ ਅਨਮੋਲ ਵਸਤਾਂ ਦੀ ਵਾਪਸੀ ਵਿੱਚ ਸਹਾਇਤਾ ਕਰਨ ਲਈ ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਅਤੇ ਅਮਰੀਕੀ ਸਰਕਾਰ ਦਾ ਧੰਨਵਾਦ ਕੀਤਾ ਹੈ।ਇਸ ਤਾਜ਼ਾ ਰਿਕਵਰੀ ਨਾਲ 2014 ਤੋਂ ਭਾਰਤ ਨੂੰ ਵਾਪਸ ਕੀਤੀਆਂ ਪੁਰਾਤਨ ਵਸਤਾਂ ਦੀ ਕੁੱਲ ਸੰਖਿਆ 640 ਹੋ ਗਈ ਹੈ, ਜਿਸ ਵਿੱਚ 578 ਇਕੱਲੇ ਅਮਰੀਕਾ ਤੋਂ ਆਏ ਹਨ ਜੋ ਕਿਸੇ ਵੀ ਹੋਰ ਦੇਸ਼ ਨਾਲੋਂ ਵੱਧ ਸੀ।

ਜਿੰਨਾਂ ਵਿੱਚ ਕੁਝ ਮਹੱਤਵਪੂਰਨ ਟੁਕੜਿਆਂ ਵਿੱਚ ਰੇਤਲੇ ਪੱਥਰ ਵਿੱਚ 10ਵੀਂ ਸਦੀ ਦੀ ਅਪਸਰਾ, 15ਵੀਂ ਸਦੀ ਦਾ ਕਾਂਸੀ ਦਾ ਜੈਨ ਤੀਰਥੰਕਰ, ਅਤੇ ਪੂਰਬੀ ਭਾਰਤ ਤੋਂ ਤੀਜੀ ਸਦੀ ਦਾ ਟੈਰਾਕੋਟਾ ਫੁੱਲਦਾਨ ਸ਼ਾਮਲ ਹੈ।ਇਨ੍ਹਾਂ ਕਲਾਕ੍ਰਿਤੀਆਂ ਦੀ ਵਾਪਸੀ ਭਾਰਤ ਦੀ ਆਪਣੀ ਚੋਰੀ ਹੋਈ ਵਿਰਾਸਤ ਨੂੰ ਮੁੜ ਹਾਸਲ ਕਰਨ ਦੇ ਵਿਆਪਕ ਯਤਨਾਂ ਦਾ ਹਿੱਸਾ ਹੈ। ਮੋਦੀ ਦੇ ਅਮਰੀਕਾ ਦੇ ਪਿਛਲੇ ਦੌਰਿਆਂ ਵਿੱਚ 2021 ਵਿੱਚ 157 ਅਤੇ 2023 ਵਿੱਚ 105 ਪੁਰਾਤਨ ਵਸਤਾਂ ਸਮੇਤ ਕਈ ਵਸਤੂਆਂ ਦੀ ਪਹਿਲੇ ਵੀ ਵਾਪਸੀ ਵੀ ਹੋਈ ਹੈ।ਅਮਰੀਕਾ ਤੋਂ ਇਲਾਵਾ, ਭਾਰਤ ਨੇ ਬ੍ਰਿਟੇਨ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਤੋਂ ਵੀ ਕਲਾਕ੍ਰਿਤੀਆਂ ਬਰਾਮਦ ਕੀਤੀਆਂ ਹਨ।