ਨਿਊਯਾਰਕ, 13 ਸਤੰਬਰ (ਰਾਜ ਗੋਗਨਾ)- ਅਮਰੀਕਾ ਦੇ ਰਾਜ ਜਾਰਜੀਆ ‘ਚ ਰਹਿਣ ਵਾਲੀ ਇਕ ਗੁਜਰਾਤੀ ਔਰਤ ਦੀਨਾ ਪਟੇਲ ਨੇ ਆਪਣੇ ਪਤੀ ਦੀ ਅਚਾਨਕ ਮੌਤ ਤੋਂ ਇਕ ਸਾਲ ਅੱਠ ਮਹੀਨੇ ਬਾਅਦ ਗੈਸ ਵੰਡ ਨਾਲ ਜੁੜੀ ਇਕ ਕੰਪਨੀ ਦੇ ਖਿਲਾਫ 70 ਲੱਖ ਡਾਲਰ ਦਾ ਦਾਅਵਾ ਦਾਇਰ ਕੀਤਾ ਹੈ।ਗੁਜਰਾਤੀ ਅੋਰਤ ਜਿਸ ਦਾ ਨਾਂ ਦੀਨਾ ਪਟੇਲ ਹੈ। ਉਸ ਦੇ ਪਤੀ ਨੀਲੇਸ਼ ਉਰਫ ਨੀਲ ਪਟੇਲ ਦੀ ਲੰਘੀ 26 ਜਨਵਰੀ 2023 ਨੂੰ ਮੌਤ ਹੋ ਗਈ ਸੀ।ਮੈਰੀਟਾ ਸਿਟੀ, ਜਾਰਜੀਆ ਦਾ ਵਸਨੀਕ ਨੀਲੇਸ਼ ਪਟੇਲ, ਸਮਾਹਨਾ ਸ਼ਹਿਰ ਦੇ ਕੈਂਡਲਵੁੱਡ ਸੂਟਸ, ਨਾਂ ਦਾ ਇੱਕ ਹੋਟਲ ਵਿੱਚ ਗੈਸ ਲੀਕ ਹੋਣ ਕਾਰਨ ਅੱਗ ਲੱਗਣ ਕਾਰਨ ਗੰਭੀਰ ਰੂਪ ਵਿੱਚ ਝੁਲਸ ਗਿਆ ਸੀ। ਜਦੋਂ ਇਹ ਹੋਟਲ ਉਸਾਰੀ ਅਧੀਨ ਸੀ।ਇਹ ਘਟਨਾ 11 ਨਵੰਬਰ 2022 ਨੂੰ ਵਾਪਰੀ ਘਟਨਾ ਤੋਂ ਬਾਅਦ, ਨੀਲੇਸ਼ ਪਟੇਲ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਢਾਈ ਮਹੀਨਿਆਂ ਦੇ ਇਲਾਜ ਤੋਂ ਬਾਅਦ ਉਸਦੀ ਮੌਤ ਹੋ ਗਈ ਸੀ।
ਜਦੋਂ 43 ਸਾਲਾ ਨੀਲੇਸ਼ ਪਟੇਲ ਦੀ ਮੌਤ ਹੋਈ ਤਾਂ ਉਸ ਦੀ ਪਤਨੀ ਦੀਨਾ ਪਟੇਲ ਗਰਭਵਤੀ ਸੀ, ਪਰ ਪਹਿਲੇ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਹੀ ਉਸ ਦੇ ਪਤੀ ਦੀ ਮੌਤ ਹੋ ਗਈ।ਦੀਨਾ ਪਟੇਲ ਨੇ ਫੁਲਟਨ ਕਾਉਂਟੀ ਸਟੇਟ ਕੋਰਟ ਵਿੱਚ 30 ਅਗਸਤ ਨੂੰ ਦਾਇਰ ਕੀਤੇ ਮੁਕੱਦਮੇ ਵਿੱਚ, ਦੱਖਣੀ ਗੈਸ ਸਪਲਾਈ ਕੰਪਨੀ, ਇਸ ਦੀਆਂ ਸਹਾਇਕ ਕੰਪਨੀਆਂ ਸਾਉਦਰਨ ਕੰਪਨੀ ਗੈਸ, ਅਟਲਾਂਟਾ ਗੈਸ ਲਾਈਟ ਅਤੇ ਗੈਸ ਸਾਊਥ ਉੱਤੇ ਗੈਸ ਲੀਕ ਕਰਨ ਵਿੱਚ ਲਾਪਰਵਾਹੀ ਦਾ ਦੋਸ਼ ਲਗਾਇਆ ਹੈ। ਜਿਸ ਦੇ ਕਾਰਨ ਉਸਦੇ ਪਤੀ ਦੀ ਮੌਤ ਹੋ ਗਈ ਸੀ।ਦੀਨਾ ਪਟੇਲ ਕੰਪਨੀ ‘ਤੇ ਸੱਤ ਮਿਲੀਅਨ ਡਾਲਰ ਦਾ ਮੁਕੱਦਮਾ ਕਰ ਰਹੀ ਹੈ, ਜਿਸ ਵਿਚ ਦੋਸ਼ ਲਗਾਇਆ ਗਿਆ ਹੈ ਕਿ ਗੈਸ ਲੀਕ ਹੋਣ ਕਾਰਨ ਇਹ ਹਾਦਸਾ ਹੋਇਆ ਹੈ। ਅੱਗ 11 ਨਵੰਬਰ 2022 ਨੂੰ ਦੁਪਹਿਰ 1 ਵਜੇ ਦੇ ਕਰੀਬ ਨੀਲੇਸ਼ ਪਟੇਲ ਦੇ ਨਿਰਮਾਣ ਅਧੀਨ ਹੋਟਲ ਦੀ ਪੰਜਵੀਂ ਮੰਜ਼ਿਲ ਦੇ ਯੂਟੀਲਿਟੀ ਰੂਮ ਵਿੱਚ ਵਾਟਰ ਹੀਟਰ ਦੇ ਫਟਣ ਤੋਂ ਬਾਅਦ ਲੱਗੀ ਅਤੇ ਉਸ ਸਮੇਂ ਨੀਲ ਪਟੇਲ ਅਤੇ ਇੱਕ ਪਲੰਬਰ ਕਮਰੇ ਵਿੱਚ ਸਨ।
ਅਦਾਲਤ ਵਿੱਚ ਪੇਸ਼ ਕੀਤੇ ਰਿਕਾਰਡ ਅਨੁਸਾਰ ਜਦੋਂ ਨੀਲ ਪਟੇਲ ਅਤੇ ਪਲੰਬਰ ਯੂਟੀਲਿਟੀ ਰੂਮ ਵਿੱਚ ਗਏ ਤਾਂ ਉੱਥੇ ਪਹਿਲਾਂ ਤੋਂ ਹੀ ਗੈਸ ਲੀਕ ਹੋ ਰਹੀ ਸੀ ਪਰ ਉੱਥੇ ਕੋਈ ਬਦਬੂ ਨਾ ਆਉਣ ਕਾਰਨ ਉਨ੍ਹਾਂ ਨੂੰ ਗੈਸ ਲੀਕ ਹੋਣ ਦਾ ਕੋਈ ਪਤਾ ਨਹੀਂ ਲੱਗਾ ਅਤੇ ਜਦੋਂ ਪਲੰਬਰ ਨੇ ਲਾਈਟਰ ਜਗਾਇਆ ਤਾਂ ਉੱਥੇ ਗੈਸ ਲੀਕ ਹੋ ਗਈ। ਅਤੇ ਇੱਕ ਜ਼ੋਰਦਾਰ ਧਮਾਕਾ ਹੋਇਆ ਸੀ।ਨੀਲ ਪਟੇਲ, ਜੋ ਗੰਭੀਰ ਰੂਪ ਵਿੱਚ ਝੁਲਸ ਗਿਆ ਸੀ, ਨੂੰ ਦੋ ਮਹੀਨਿਆਂ ਤੋਂ ਵੱਧ ਸਮੇਂ ਤੱਕ ਗ੍ਰੇਡੀ ਮੈਮੋਰੀਅਲ ਹਸਪਤਾਲ ਦੇ ਆਈਸੀਯੂ ਵਿੱਚ ਰੱਖਿਆ ਗਿਆ ਸੀ, ਪਰ 21 ਜਨਵਰੀ 2023 ਨੂੰ ਉਸ ਦੀ ਮੌਤ ਹੋ ਗਈ ਸੀ। ਅਦਾਲਤ ‘ਚ ਦਾਇਰ ਮੁਕੱਦਮੇ ਮੁਤਾਬਕ ਨੀਲੇਸ਼ ਪਟੇਲ ਦੇ ਇਲਾਜ ‘ਤੇ 70 ਲੱਖ ਡਾਲਰ ਤੋਂ ਵੱਧ ਦਾ ਖਰਚ ਆਇਆ ਹੈ।ਇਸ ਘਟਨਾ ‘ਚ ਨੀਲ ਪਟੇਲ ਦੇ ਨਾਲ ਜ਼ਖਮੀ ਪਲੰਬਰ ਨੂੰ ਬਚਾ ਲਿਆ ਗਿਆ ਸੀ।